- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਪੰਚਾਇਤ ਰਈਆ ਦੇ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਨੇ ਸੰਭਾਲੇ ਅਹੁਦੇ

-ਵਿਧਾਇਕ ਟੌਂਗ ਵੱਲੋਂ ਨਵੇਂ ਚੁਣੇ ਅਹੁਦੇਦਾਰਾਂ ਵਧਾਈ ਦਿੰਦਿਆਂ ਸਹਿਯੋਗ ਦਾ ਦਿੱਤਾ ਭਰੋਸਾ
ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਨਗਰ ਪੰਚਾਇਤ ਰਈਆ ਦੇ ਨਵੇਂ ਚੁਣੇ ਪ੍ਰਧਾਨ ਸੰਜੀਵ ਭੰਡਾਰੀ, ਸੀਨੀਅਰ ਵਾਈਸ ਪ੍ਰਧਾਨ ਸਰਬਜੀਤ ਕੌਰ ਅਤੇ ਵਾਈਸ ਪ੍ਰਧਾਨ ਸੂਬੇਦਾਰ ਸਰਬਜੀਤ ਸਿੰਘ ਨੇ ਅੱਜ ਆਪਣੇ ਅਹੁਦਿਆਂ ਦਾ ਕਾਰਜਭਾਰ ਸੰਭਾਲ ਲਿਆ। ਇਸ ਮੌਕੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸਫ਼ਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਤੋਂ ਪਹਿਲਾਂ ਨਗਰ ਪੰਚਾਇਤ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਨਗਰ ਵਾਸੀ, ਕੌਂਸਲਰ ਅਤੇ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਮਿਹਨਤ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਗਰ ਰਈਆ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਵਿਕਾਸ ਲਈ ਵਚਨਬੱਧ ਹੈ ਅਤੇ ਨਗਰ ਰਈਆ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਸੰਜੀਵ ਭੰਡਾਰੀ, ਸੀਨੀਅਰ ਵਾਈਸ ਪ੍ਰਧਾਨ ਸਰਬਜੀਤ ਕੌਰ ਅਤੇ ਵਾਈਸ ਪ੍ਰਧਾਨ ਸੂਬੇਦਾਰ ਸਰਬਜੀਤ ਸਿੰਘ ਨੇ ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਲੋਕਾਂ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ ਅਤੇ ਨਗਰ ਦੇ ਵਿਕਾਸ ਨੂੰ ਪਹਿਲ ਦੇ ਆਧਾਰ 'ਤੇ ਅੱਗੇ ਵਧਾਉਣਗੇ।
ਇਸ ਮੌਕੇ ਕੌਂਸਲਰ ਰਜਿੰਦਰ ਰਿਖੀ, ਕੌਂਸਲਰ ਸੁਖਦੇਵ ਸਿੰਘ ਪੱਡਾ, ਕੌਂਸਲਰ ਸਰਬਜੀਤ ਸਿੰਘ ਮਾਨ, ਕੌਂਸਲਰ ਵਿਸ਼ਾਲ ਮੰਨਣ, ਕੌਂਸਲਰ ਜੋਤੀ ਸ਼ਰਮਾ, ਕੌਂਸਲਰ ਨੀਲਮ ਰਾਣੀ, ਕੌਂਸਲਰ ਅਮਰਵੀਰ ਸਿੰਘ ਆਜ਼ਾਦ, ਕੌਂਸਲ ਦਾ ਰਿੰਪੀ ਭੰਡਾਰੀ, ਪ੍ਰਧਾਨ ਗੁਰਪ੍ਰਤਾਪ ਸਿੰਘ, ਚੇਅਰਮੈਨ ਹਰਭਜਨ ਸਿੰਘ, ਯੋਗਬੀਰ ਸਿੰਘ ਯੋਗੀ, ਐਸਪੀ ਸੋਂਧੀ, ਸਤੀਸ਼ ਭੰਡਾਰੀ, ਐਡਵੋਕੇਟ ਲੱਖਾ ਸਿੰਘ ਯਾਦ, ਆੜਤੀਆ ਸੁਰਿੰਦਰ ਕੁਮਾਰ, ਐਡਵੋਕੇਟ ਰਣਜੀਤ ਰਾਣਾ, ਰਾਜੀਵ ਭੰਡਾਰੀ, ਜਗੀਰ ਸਿੰਘ ਜੌਹਲ, ਮਲਕੀਤ ਸਿੰਘ ਸੰਧੂ,ਸੁਮਿਤ ਕਾਲੀਆ, ਸਰਤਾਜ ਸਿੰਘ, ਸੁਖਦੇਵ ਸਿੰਘ ਬਿਆਸ, ਬਖਸ਼ੀ ਰਾਮ,ਨਕੁਲ ਭੰਡਾਰੀ, ਜਤਿਨ ਭੰਡਾਰੀ, ਸਮਰਥ ਭੰਡਾਰੀ, ਭੁਪਿੰਦਰ ਸਿੰਘ, ਸੁਰਿੰਦਰ ਕੁਮਾਰ, ਪ੍ਰਿੰਸ ਬਾਵਾ, ਪਰਦੀਪ ਰਾਮਪਾਲ, ਗੁਰਨਾਮ ਸਿੰਘ, ਖੁਸ਼ਕਿਸਮਤ ਸ਼ੰਗਾਰੀ, ਪਰਮਜੀਤ ਦੇਵਗਨ, ਜਸਪ੍ਰੀਤ ਸਿੰਘ ਜੱਸ, ਚਮਨਲਾਲ ਰਿਖੀ, ਐਡਵੋਕੇਟ ਕਾਰਤਿਕ ਰਿਖੀ, ਅਨਿਲ ਚੋਪੜਾ ਈਓ ਗਗਨਦੀਪ ਸਿੰਘ ਐਸਡੀਓ ਬਚਿੱਤਰ ਸਿੰਘ, ਅਸ਼ਿਨਵ ਕਪਿਲ ਜੇਈ ਮਨਦੀਪ ਕਲਰਕ, ਜਤਿੰਦਰ ਸਿੰਘ, ਬਲਵਿੰਦਰ ਸਿੰਘ, ਬਲਰਾਜ ਸਿੰਘ, ਕੁਲਦੀਪ ਕੌਰ, ਕਰਨ ਤ੍ਰੇਹਨ, ਗੁਰਪ੍ਰੀਤ ਗੋਗੀ, ਡਾ. ਨਵੀਨ ਖਨੇਜਾ, ਸੁਨੀਲ ਕਾਲੜਾ, ਰਮੇਸ਼ ਕੁਮਾਰ, ਜਗਦੀਸ਼ ਕੁਮਾਰ ਕਾਨੂੰਗੋ, ਸੰਦੀਪ ਸਿੰਘ ਸੋਨੂੰ, ਸੰਨੀ ਭੰਡਾਰੀ, ਬਾਬਾ ਚਰਨ ਸਿੰਘ ਜੱਸਾ ਸਿੰਘ, ਰੂਪ ਲਾਲ, ਜਗਦੀਸ਼ ਰਾਜ, ਮੇਜਰ ਇਕਬਾਲ ਸਿੰਘ, ਰਾਜੇਸ਼ ਸੂਰੀ, ਰਾਮ ਲੁਭਾਇਆ, ਕੇਕੇ ਸ਼ਰਮਾ, ਅਸ਼ਵਨੀ ਕੁਮਾਰ, ਅਮਿਤ ਕੁਮਾਰ, ਮਾਸਟਰ ਰਾਕੇਸ਼ ਕੁਮਾਰ, ਮਨੋਜ ਉੱਪਲ, ਨਵਦੀਪ ਬਦੇਸ਼ਾ, ਨਰੇਸ਼ ਪਾਠਕ, ਕਮਲਜੀਤ ਸੋਨੂੰ, ਮੇਜਰ ਸਿੰਘ ਸੁਪਰਡੈਂਟ, ਰਾਜੇਸ਼ ਟਾਂਗਰੀ, ਡੀ ਕੇ ਰੈਡੀ, ਸੋਨਲ ਦਵੇਸਰ, ਸੁਖਦੇਵ ਰਿੰਕੂ, ਚਰਨਜੀਤ ਬਿੱਟੂ, ਸੁਖਵਿੰਦਰ ਸਿੰਘ ਮੱਤੇਵਾਲ, ਐਸ ਕੇ ਉੱਪਲ, ਡਾ. ਮਲਕੀਤ ਸਿੰਘ, ਗਗਨਦੀਪ ਸਿੰਘ, ਰਾਹੁਲ ਰਿਖੀ, ਸ਼ੁਭਮ ਸ਼ਰਮਾ, ਸੁਖਵਿੰਦਰ ਬਾਣੀਆ, ਕਰਮਜੀਤ ਸਿੰਘ ਸਰਪੰਚ, ਖੁਸ਼ ਬਾਵਾ, ਰਾਘਵ ਮਲਹੋਤਰਾ, ਵਿੱਕੀ ਮਲਹੋਤਰਾ, ਦਵਿੰਦਰ ਬਜਾਜ, ਬਲਵਿੰਦਰਜੀਤ ਕਾਲੀਆ, ਸ਼ਿਵਰਾਜ ਸਿੰਘ, ਅਵਤਾਰ ਸਿੰਘ, ਸਾਬੀ ਟਪਿਆਲਾ, ਗੁਰਦੇਵ ਸਿੰਘ, ਰਾਜੇਸ਼ ਕੁਮਾਰ ਕਲੇਰ, ਗਗਨ ਸਲਵਾਨ, ਮੰਗਲ ਸਿੰਘ, ਕੁਲਵਿੰਦਰ ਸਿੰਘ ਮੈਨੇਜਰ, ਆਸ਼ੂ ਸੋਨੀ, ਮਨੋਹਰ ਸਿੰਘ ਬਲਾਕ ਪ੍ਰਧਾਨ, ਕੁਲਵਿੰਦਰ ਸਿੰਘ ਕਿੰਦਾ, ਜਤਿੰਦਰ ਧੀਰ, ਅਸ਼ਵਨੀ ਜੋਸ਼ੀ, ਬਲਦੇਵ ਸਿੰਘ ਬੋਦੇਵਾਲ, ਸੋਨੂੰ ਜੰਡਿਆਲਾ ਆਦਿ ਹਾਜਰ ਸਨ।