- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਤੇ ਲੋਕਾਂ ਦੇ ਜੀਵਨ ’ਚ ਡਾਕਟਰਾਂ ਦੀ ਹੁੰਦੀ ਹੈ ਅਹਿਮ ਭੂਮਿਕਾ

-ਅੱਜ ਰਾਸ਼ਟਰੀ ਡਾਕਟਰ ਦਿਵਸ ’ਤੇ ਵਿਸ਼ੇਸ਼
-ਸਫ਼ਲ ਡਾਕਟਰ ਬਣਨ ਲਈ ਬਹੁਤ ਸਾਰੀਆਂ ਕੁਰਬਾਨੀਆਂ ਤੇ ਸਖ਼ਤ ਮਿਹਨਤ ਦੀ ਹੁੰਦੀ ਹੈ ਲੋੜ
ਫੋਟੋ-
ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ :
ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਡਾਕਟਰ ਲੋਕਾਂ ਨੂੰ ਜੀਵਨ ਦਿੰਦੇ ਹਨ। ਅਜਿਹੀ ਸਥਿਤੀ 'ਚ ਲੋਕ ਡਾਕਟਰਾਂ ਨੂੰ ਧਰਤੀ ’ਤੇ ਰੱਬ ਸਮਝ ਕੇ ਸਨਮਾਨ ਦਿੰਦੇ ਹਨ। ਭਾਰਤ 'ਚ 1 ਜੁਲਾਈ ਨੂੰ ਡਾਕਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡਾਕਟਰ ਦਿਵਸ ਹਰ ਸਾਲ ਡਾਕਟਰਾਂ ਦੇ ਮਨੁੱਖਤਾ ਪ੍ਰਤੀ ਕੀਤੇ ਗਏ ਨਿਰਸਵਾਰਥ ਕੰਮਾਂ, ਮਰੀਜ਼ਾਂ ਦੀ ਜਾਨ ਬਚਾਉਣ ਦੇ ਯਤਨਾਂ ਅਤੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ। ਭਾਰਤ ਵਿੱਚ ਇਹ ਦਿਨ ਮਹਾਨ ਡਾਕਟਰ, ਸੁਤੰਤਰਤਾ ਸੈਨਾਨੀ ਅਤੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਡਾ: ਬਿਧਾਨ ਚੰਦਰ ਰਾਏ ਦੇ ਜਨਮ ਅਤੇ ਬਰਸੀ (1 ਜੁਲਾਈ) ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਡਾਕਟਰਾਂ ਨੂੰ ਉਨ੍ਹਾਂ ਦੇ ਸਨਮਾਨ ਅਤੇ ਉਨ੍ਹਾਂ ਦੇ ਕੰਮ ਨੂੰ ਸਲਾਮ ਕਰਦੇ ਹਨ। ਉਨ੍ਹਾਂ ਦੀ ਸੇਵਾ ਲਈ ਧੰਨਵਾਦ ਦਿੰਦੇ ਹਨ। ਜਿਸ ਤਰ੍ਹਾਂ ਡਾਕਟਰਾਂ ਨੇ ਕੋਰੋਨਾ ਦੇ ਸਮੇਂ ਦੌਰਾਨ ਆਪਣੀ ਜ਼ਿੰਮੇਵਾਰੀ ਨਿਭਾਈ ਅਤੇ ਲੱਖਾਂ ਲੋਕਾਂ ਦੀ ਜਾਨ ਬਚਾਈ, ਉਹ ਸੱਚਮੁੱਚ ਬਹੁਤ ਵਧੀਆ ਕੰਮ ਹੈ। ਇਤਿਹਾਸ 'ਚ ਕਈ ਅਜਿਹੇ ਡਾਕਟਰ ਹੋਏ ਹਨ, ਜਿਨ੍ਹਾਂ ਨੂੰ ਇਸ ਦਿਨ ਯਾਦ ਕੀਤਾ ਜਾਂਦਾ ਹੈ। ਇਸ ਦਿਵਸ ਮੌਕੇ ਸ਼ਹਿਰ ਦੇ ਕੁਝ ਡਾਕਟਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
-ਮਹਾਨ ਭਾਰਤੀ ਡਾਕਟਰ ਸਨ ਬਿਧਾਨ ਚੰਦਰ ਰਾਏ : ਡਾ. ਅਰੋੜਾ
ਫੋਟੋ-31
ਪਿਨੇਕਲ ਫਿਜੀਓਥੈਰੇਪੀ ਸੈਂਟਰ ਦੇ ਸੰਚਾਲਕ ਡਾ. ਅਸਵ ਅਰੋੜਾ ਨੇ ਰਾਸ਼ਟਰੀ ਡਾਕਟਰ ਦਿਵਸ ਮੌਕੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਲ 1991 'ਚ ਰਾਸ਼ਟਰੀ ਡਾਕਟਰ ਦਿਵਸ ਮਨਾਉਣਾ ਸ਼ੁਰੂ ਕੀਤਾ ਸੀ। ਇਹ ਦਿਨ ਇਕ ਮਹਾਨ ਡਾਕਟਰ ਦਾ ਜਨਮ ਦਿਨ ਤੇ ਬਰਸੀ ਵੀ ਹੈ। ਉਨ੍ਹਾਂ ਨੂੰ ਯਾਦ ਕਰਦਿਆਂ ਅਤੇ ਡਾਕਟਰਾਂ ਦਾ ਧੰਨਵਾਦ ਕਰਦੇ ਹੋਏ ਇਹ ਵਿਸ਼ੇਸ਼ ਦਿਨ ਮਨਾਇਆ ਜਾਂਦਾ ਹੈ।ਦਰਅਸਲ ਮਹਾਨ ਭਾਰਤੀ ਡਾਕਟਰ ਬਿਧਾਨ ਚੰਦਰ ਰਾਏ ਦੀ ਯਾਦ 'ਚ ਇਸ ਦਿਨ ਨੂੰ ਡਾਕਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਵੀ ਸਨ।
-ਬਾਕਸ
ਫੋਟੋ-32
ਡਾਕਟਰਾਂ ਦੇ ਸਨਮਾਨ ’ਚ ਮਨਾਇਆ ਜਾਂਦਾ ‘ਡਾਕਟਰ ਦਿਵਸ’ : ਡਾ. ਕੁੰਵਰ ਵਿਸ਼ਾਲ
ਕੁੰਵਰ ਹਸਪਤਾਲ ਦੇ ਐੱਮਡੀ ਡਾ. ਕੁੰਵਰ ਵਿਸ਼ਾਲ ਨੇ ਰਾਸ਼ਟਰੀ ਡਾਕਟਰ ਦਿਵਸ ਮੌਕੇ ਕਿਹਾ ਕਿ ਇਸ ਦਿਨ ਡਾਕਟਰ ਵਿਧਾਨਚੰਦਰ ਰਾਏ ਦਾ ਜਨਮਦਿਨ ਤੇ ਬਰਸੀ ਦੋਵੇਂ ਹੀ 1 ਜੁਲਾਈ ਨੂੰ ਹੁੰਦੇ ਹਨ। ਇਸ ਲਈ ਉਨ੍ਹਾਂ ਦੇ ਸਨਮਾਨ 'ਚ ਇਹ ਦਿਨ ਮਨਾਇਆ ਜਾਂਦਾ ਹੈ। ਰਾਸ਼ਟਰੀ ਡਾਕਟਰ ਦਿਵਸ ਪਿੱਛੇ ਮਹੱਤਵ ਦੀ ਗੱਲ ਕਰੀਏ ਤਾਂ ਇਸ ਦਿਨ ਡਾਕਟਰਾਂ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਨਾਲ ਹੀ ਲੋਕਾਂ ਦੇ ਜੀਵਨ 'ਚ ਡਾਕਟਰਾਂ ਦਾ ਕੀ ਯੋਗਦਾਨ ਹੈ, ਇਸ ਗੱਲ ਨੂੰ ਸਰਾਹਿਆ ਜਾਂਦਾ ਹੈ।
-ਬਾਕਸ-
33)
-ਡਾਕਟਰ ਦਿਵਸ 'ਤੇ ਸਾਰਿਆਂ ਨੂੰ ਸ਼ੁਭਕਾਮਾਨਾਵਾਂ : ਡਾ. ਰੁਮਾਨ ਬੇਰੀ
ਡਾਇਨਾਮਿਕ ਹੋਮਿਓਪੈਥਿਕ ਕਲੀਨਿਕ ਦੇ ਸੰਚਾਲਕ ਤੇ ਹੋਮਿਓਪੈਥੀ ਮਾਹਰ ਡਾ. ਰੁਮਾਨ ਬੇਰੀ ਨੇ ਕਿਹਾ ਕਿ ਡਾਕਟਰ ਦਿਵਸ ’ਤੇ ਸਾਰੇ ਡਾਕਟਰਾਂ ਦੇ ਸਨਮਾਨ ਅਤੇ ਉਨ੍ਹਾਂ ਦੇ ਕੰਮ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ। ਹਰ ਸਾਲ ਭਾਰਤ 'ਚ ਡਾਕਟਰ ਬਿਧਾਨਚੰਦਰ ਰਾਏ ਦੇ ਜਨਮਦਿਨ ਦੇ ਰੂਪ 'ਚ 1 ਜੁਲਾਈ ਨੂੰ ਡਾਕਟਰਜ਼ ਡੇਅ ਮਨਾਇਆ ਜਾਂਦਾ ਹੈ। "ਪ੍ਰਮਾਤਮਾ ਸਾਰਿਆਂ ਦੀ ਜ਼ਿੰਦਗੀ ਦੀ ਰੱਖਿਆ ਖੁਦ ਨਹੀਂ ਕਰ ਸਕਦੇ। ਇਸ ਲਈ ਇਸ ਦੁਨੀਆਂ 'ਚ ਆਪਣੇ ਰੂਪ 'ਚ ਡਾਕਟਰ ਭੇਜਿਆ, ਕਿਉਂਕਿ ਡਾਕਟਰ ਹਰ ਮਰੀਜ ਦੀ ਜਾਨ ਬਚਾਉਣ ਲਈ ਸਖਤ ਮਿਹਨਤ ਕਰਦੇ ਹਨ।
-ਬਾਕਸ-
ਫੋਟੋ- 34
-ਸਫ਼ਲ ਡਾਕਟਰ ਬਣਨ ਲਈ ਸਖ਼ਤ ਮਿਹਨਤ ਦੀ ਲੋੜ : ਡਾ. ਨਿ ਤਿਨ ਕੁਮਾਰ
ਰਾਸ਼ਟਰੀ ਡਾਕਟਰ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਮੈਡੀਕਲ ਅਫਸਰ ਡਾ. ਨਿ ਤਿਨ ਕੁਮਾਰ ਨੇ ਕਿਹਾ ਕਿ ਡਾਕਟਰ ਇਕ ਅਜਿਹਾ ਵਿਅਕਤੀ ਹੁੰਦਾ ਹੈ ਜੋ ਮਰੀਜ਼ਾਂ ਦੀ ਸਿਹਤ ਨੂੰ ਸੁਧਾਰਨ ਲਈ ਦਵਾਈਆਂ ਜਾਂ ਹੋਰ ਵਿਧੀਆਂ ਦਾ ਪ੍ਰਯੋਗ ਕਰਦਾ ਹੈ। ਇਹ 'ਰੁਤਬਾ' ਉੱਚ ਸਿੱਖਿਆ ਉਪਰੰਤ ਮਿਲਦਾ ਹੈ। ਦਵਾਈਆਂ ਬਿਮਾਰੀਆਂ ਦਾ ਇਲਾਜ ਕਰਦੀਆਂ ਹਨ, ਪਰ ਸਿਰਫ਼ ਡਾਕਟਰ ਹੀ ਮਰੀਜ਼ਾਂ ਨੂੰ ਠੀਕ ਕਰ ਸਕਦੇ ਹਨ। ਇਕਹੁੰਦੀ ਹੈ। ਅਜਿਹੇ ਦਿਵਸ ’ਤੇ ਸਮੂਹ ਡਾਕਟਰਾਂ ਨੂੰ ਡਾਕਟਰ ਦਿਵਸ ਦੀਆਂ ਸ਼ੁਭਕਾਮਨਾਵਾਂ।
ਬਾਕਸ
-ਮਰੀਜ਼ਾਂ ਦੀ ਜਾਨ ਬਚਾਉਣ ਲਈ ਡਾਕਟਰ ਸਖਤ ਮਿਹਨਤ ਕਰਦੇ : ਡਾ. ਐੱਨਸੀ ਕਾਜਲ
ਫੋਟੋ- 35
ਸਾਹ ਤੇ ਛਾਤੀ ਰੋਗਾਂ ਦੇ ਮਾਹਰ ਡਾ. ਐੱਨਸੀ ਕਾਜਲ ਨੇ ਰਾਸ਼ਟਰੀ ਡਾਕਟਰ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਕਿਹਾ ਕਿ "ਕੋਈ ਡਾਕਟਰ ਕਦੇ ਵੀ ਜਾਤ ਜਾਂ ਧਰਮ ਦੇ ਅਧਾਰ 'ਤੇ ਮਰੀਜਾਂ ਦਾ ਇਲਾਜ ਨਹੀਂ ਕਰਦਾ। ਉਸ ਦੀਆਂ ਨਜ਼ਰਾਂ 'ਚ ਸਾਰੇ ਬਰਾਬਰ ਹਨ। ਡਾਕਟਰ ਮਰੀਜਾਂ ਦੀ ਜਾਨ ਬਚਾਉਣ ਲਈ ਹਰ ਰੋਜ਼ ਸਖ਼ਤ ਮਿਹਨਤ ਕਰਦੇ ਹਨ। ਡਾਕਟਰ ਅਜਿਹਾ ਵਿਅਕਤੀ ਹੁੰਦਾ ਹੈ ਜੋ ਧਰਤੀ 'ਤੇ ਰੋਂਦੋ ਹੋਏ ਵਿਅਕਤੀ ਨੂੰ ਬਿਲਕੁਲ ਠੀਕ ਕਰਕੇ ਹਸਾਉਂਦਾ ਵੀ ਹੈ। ਡਾਕਟਰਾਂ ਨੂੰ ਸਮਾਜ ਵਰਗ ਵਿਚ ਵਿਸ਼ੇਸ਼ ਸਨਮਾਨ ਮਿਲਣਾ ਚਾਹੀਦਾ ਹੈ।
ਬਾਕਸ
ਡਾਕਟਰਾਂ ਦੀ ਮਾਨਸਿਕ ਸਿਹਤ ਲਈ ਜਾਗਰੂਕਤਾ ਪੈਦਾ ਕਰਨਾ : ਡਾ. ਰੋਹਨ ਮਹਿਰਾ
ਫੋਟੋ-36
‘ਡਾ. ਰੋਹਨ ਮਹਿਰਾ ਫਿਜੀਓਥੈਰੇਪੀ ਸੈਂਟਰ’ ਦੇ ਸੰਚਾਲਕ ਡਾ. ਰੋਹਨ ਮਹਿਰਾ ਨੇ ਡਾਕਟਰ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਕਿਹਾ ਕਿ ਵਾਰ ਡਾਕਟਰਾਂ ਨੂੰ ਲੱਗਦਾ ਹੈ ਕਿ ਉਹ ਆਪਣੀ ਨੌਕਰੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਬੋਲਣ ਦੇ ਯੋਗ ਨਹੀਂ ਹਨ। ਕਈ ਵਾਰ ਇਹ ਭਾਵਨਾਤਮਕ ਅਨੁਭਵ ਸਿੱਧੇ ਤੌਰ 'ਤੇ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਪ੍ਰਭਾਵ ਪਾਉਂਦੇ ਹਨ ਅਤੇ ਲਗਾਤਾਰ ਉਦਾਸੀ ਜਾਂ ਚਿੰਤਾ ਵੱਲ ਲੈ ਜਾਂਦੇ ਹਨ। ਡਾਕਟਰ ਆਪਣੀ ਨੌਕਰੀ ਗੁਆਉਣ ਦੇ ਡਰ ਤੋਂ ਮਾਨਸਿਕ ਸਿਹਤ ਸਮੱਸਿਆਵਾਂ ਬਾਰੇ ਚਰਚਾ ਕਰਨ ਤੋਂ ਬਚਦੇ ਹਨ। ਇਹ ਲਾਜ਼ਮੀ ਹੈ ਕਿ ਵਿਅਕਤੀ ਇਸ ਮੁੱਦੇ 'ਤੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕਰਕੇ ਅਤੇ ਉਦਾਸੀ ਦੇ ਲੱਛਣਾਂ ਤੋਂ ਸੁਚੇਤ ਹੋ ਕੇ ਡਾਕਟਰਾਂ ਵਿਚਕਾਰ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ।
ਬਾਕਸ
ਫੋਟੋ- 37
ਮਹਾਨ ਸਮਾਜ ਸੇਵਕ ਵੀ ਸਨ ਡਾ. ਰਾਏ : ਡਾ. ਰਾਜਬੀਰ ਰੰਧਾਵਾ
ਮੈਕਸ ਐਸਥੈਟਿਕ ਤੇ ਹੇਅਰ ਟਰਾਂਸਪਲਾਟ ਕਲੀਨਿਕ ਦੀ ਮੈਨੇਜਿੰਗ ਡਾਇਰੈਕਟਰ ਐੱਮਡੀਐੱਸ ਕਰੈਨੋ ਮੈਕਸੀਲੋ ਫੇਸ਼ੀਅਲ ਸਰਜਨ ਡਾ. ਰਾਜਬੀਰ ਰੰਧਾਵਾ ਨੇ ਡਾਕਟਰ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਕਿਹਾ ਕਿ ਡਾ. ਬਿਧਾਨ ਚੰਦਰ ਰਾਏ ਨੇ ਮਹਾਤਮਾ ਗਾਂਧੀ ਦੇ ਕਹਿਣ 'ਤੇ ਰਾਜਨੀਤੀ 'ਚ ਪ੍ਰਵੇਸ਼ ਕੀਤਾ ਸੀ। ਉਹ ਇਕ ਮਹਾਨ ਸਮਾਜ ਸੇਵਕ, ਅੰਦੋਲਨਕਾਰੀ ਅਤੇ ਇਕ ਚੰਗੇ ਸਿਆਸਤਦਾਨ ਵੀ ਸਨ। ਉਨ੍ਹਾਂ ਨੇ ਆਜ਼ਾਦੀ ਸਮੇਂ ਅਸਹਿਯੋਗ ਅੰਦੋਲਨ 'ਚ ਹਿੱਸਾ ਲਿਆ ਸੀ। ਕੁਝ ਲੋਕ ਉਨ੍ਹਾਂ ਨੂੰ ਮਹਾਤਮਾ ਗਾਂਧੀ ਅਤੇ ਚਾਚਾ ਨਹਿਰੂ ਦੇ ਡਾਕਟਰ ਵਜੋਂ ਜਾਣਦੇ ਸਨ। ਬਿਧਾਨ ਚੰਦਰ ਰਾਏ ਇਕ ਮਹਾਨ ਸਮਾਜ ਸੇਵਕ ਵੀ ਸਨ। ਠੀਕ ਇਸੇ ਤਰ੍ਹਾਂ ਡਾਕਟਰਾਂ ਦਾ ਮਰੀਜਾਂ ਨੂੰ ਠੀਕ ਕਰਨ ਵਿਚ ਅਹਿਮ ਰੋਲ ਹੁੰਦਾ ਹੈ।
ਬਾਕਸ
ਫੋਟੋ- 38
ਬਿਧਾਨ ਚੰਦਰ ਰਾਏ ਦਾ ਜੀਵਨ ਪ੍ਰੇਰਣਾ ਸਰੋਤ : ਡਾ. ਅਰਵਿੰਦਰ ਸਿੰਘ
ਸਭਰਵਾਲ ਸਕਿਨ ਕੇਅਰ ਸੈਂਟਰ ਦੇ ਸੰਚਾਲਕ ਡਾ. ਅਰਵਿੰਦਰ ਸਿੰਘ ਸਭਰਵਾਲ ਨੇ ਡਾਕਟਰ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਕਿਹਾ ਕਿ ਡਾ. ਬਿਧਾਨ ਚੰਦਰ ਰਾਏ ਦਾ ਜਨਮ 1 ਜੁਲਾਈ 1882 ਨੂੰ ਬਿਹਾਰ ਦੇ ਪਟਨਾ ਵਿਖੇ ਪੈਂਦੇ ਖਜਾਂਚੀ 'ਚ ਹੋਇਆ ਸੀ। ਬਿਧਾਨ ਚੰਦਰ ਇਕ ਹੁਸ਼ਿਆਰ ਵਿਿਦਆਰਥੀ ਸਨ। ਉਨ੍ਹਾਂ ਨੇ ਆਪਣੀ ਮੁਢਲੀ ਸਿੱਖਿਆ ਭਾਰਤ ਤੋਂ ਅਤੇ ਉੱਚ ਸਿੱਖਿਆ ਇੰਗਲੈਂਡ ਤੋਂ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਸਿਆਲਦਾਹ ਤੋਂ ਇਕ ਡਾਕਟਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸਰਕਾਰੀ ਹਸਪਤਾਲ 'ਚ ਇਕ ਮਿਹਨਤੀ ਅਤੇ ਹੁਸ਼ਿਆਰ ਡਾਕਟਰ ਦੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਦਾ ਜੀਵਨ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ।
ਬਾਕਸ
ਫੋਟੋ- 39
ਡਾ. ਬਿਧਾਨ ਚੰਦਰ ਲੋਕਾਂ ਲਈ ਰੋਲ ਮਾਡਲ : ਡਾ. ਰਣਵੀਰ
ਸਮਾਜ ਸੇਵਕ ਰੋਟੇਰੀਅਨ ਤੇ ਹੋਮਿਓਪੈਥੀ ਮਾਹਰ ਡਾ. ਰਣਵੀਰ ਬੇਰੀ ਡਾਕਟਰ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਕਿਹਾ ਕਿ ਬਿਧਾਨ ਚੰਦਰ ਰਾਏ ਇਕ ਮਹਾਨ ਸਮਾਜ ਸੇਵਕ ਵੀ ਸਨ। ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਆਪਣੀ ਸਾਰੀ ਕਮਾਈ ਚੈਰਿਟੀ ਲਈ ਦਾਨ ਕਰ ਦਿੱਤੀ। ਉਨ੍ਹਾਂ ਨੇ ਆਜ਼ਾਦੀ ਦੌਰਾਨ ਲੱਖਾਂ ਜ਼ਖ਼ਮੀਆਂ ਦੀ ਸੇਵਾ ਕੀਤੀ। ਇਹੀ ਕਾਰਨ ਹੈ ਕਿ ਅੱਜ ਵੀ ਡਾ. ਬਿਧਾਨ ਚੰਦਰ ਲੋਕਾਂ ਲਈ ਰੋਲ ਮਾਡਲ ਹਨ। ਲੋਕਾਂ ਨੂੰ ਉਨ੍ਹਾਂ ਵਾਂਗ ਲੋਕ ਭਲਾਈ ਦੇ ਕਾਰਜ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ।
ਬਾਕਸ
ਫੋਟੋ- 40
ਡਾਕਟਰ ਸਮਾਜ ਨੂੰ ਸਿਹਤਮੰਦ ਰੱਖਦੇ : ਡਾ. ਅਮਨਦੀਪ ਸਿੰਘ
ਬੱਚਿਆਂ ਦੇ ਮਾਹਰ ਡਾ. ਅਮਨਦੀਪ ਸਿੰਘ ਨੇ ਕਿਹਾ ਕਿ ਡਾਕਟਰ ਦਿਵਸ ਦੇ ਵਿਸ਼ੇਸ਼ ਮੌਕੇ ਕਿਹਾ ਕਿ ਇਹ ਦਿਵਸ ਡਾਕਟਰੀ ਖਿੱਤੇ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਨੂੰ ਹੋਰ ਵੀ ਮਜਬੂਤ ਬਣਾਉਂਦਾ ਹੈ। ਡਾਕਟਰ ਦਿਵਸ ਹਰ ਸਾਲ ਡਾਕਟਰਾਂ ਦੇ ਮਨੁੱਖਤਾ ਪ੍ਰਤੀ ਕੀਤੇ ਗਏ ਨਿਰਸਵਾਰਥ ਕੰਮਾਂ, ਮਰੀਜ਼ਾਂ ਦੀ ਜਾਨ ਬਚਾਉਣ ਦੇ ਯਤਨਾਂ ਤੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਪਹਿਲੀ ਵਾਰ 1 ਜੁਲਾਈ 1991 ਨੂੰ ਰਾਸ਼ਟਰੀ ਡਾਕਟਰ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਿਨ ਸਮਾਜ ਨੂੰ ਸਿਹਤਮੰਦ ਰੱਖਣ ਵਾਲੇ ਡਾਕਟਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ ਜਾਂਦੀ ਹੈ।