- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਘਟਨਾ ਰਾਤ ਕਰੀਬ 10 ਵਜੇ ਦੀ ਹੈ। ਰਨਵੇ ਦੇ ਆਲੇ-ਦੁਆਲੇ ਸ਼ੱਕੀ ਗਤੀਵਿਧੀ ਨਜ਼ਰ ਆਉਂਦੇ ਹੀ ਏਅਰ ਟ੍ਰੈਫਿਕ ਕੰਟਰੋਲ (ATC) ਨੇ ਤੁਰੰਤ ਅਲਰਟ ਜਾਰੀ ਕੀਤਾ। ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ ਆਉਣ ਵਾਲੀਆਂ ਸੱਤ ਉਡਾਣਾਂ ਨੂੰ ਤੁਰੰਤ ਦਿੱਲੀ ਅਤੇ ਚੰਡੀਗੜ੍ਹ ਵੱਲ ਡਾਇਵਰਟ ਕਰ ਦਿੱਤਾ ਗਿਆ।

ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਤਵਾਰ ਰਾਤ ਉਸ ਸਮੇਂ ਸੁਰੱਖਿਆ ਏਜੰਸੀਆਂ ਵਿੱਚ ਤਰਥੱਲੀ ਮਚ ਗਈ, ਜਦੋਂ ਹਵਾਈ ਅੱਡੇ ਦੇ ਓਪਰੇਸ਼ਨਲ ਖੇਤਰ ਵਿੱਚ ਦੋ ਤੋਂ ਚਾਰ ਸ਼ੱਕੀ ਡਰੋਨ ਵਰਗੀਆਂ ਉੱਡਦੀਆਂ ਵਸਤੂਆਂ ਦੇਖੀਆਂ ਗਈਆਂ। ਇਹ ਘਟਨਾ ਰਾਤ ਕਰੀਬ 10 ਵਜੇ ਦੀ ਹੈ। ਰਨਵੇ ਦੇ ਆਲੇ-ਦੁਆਲੇ ਸ਼ੱਕੀ ਗਤੀਵਿਧੀ ਨਜ਼ਰ ਆਉਂਦੇ ਹੀ ਏਅਰ ਟ੍ਰੈਫਿਕ ਕੰਟਰੋਲ (ATC) ਨੇ ਤੁਰੰਤ ਅਲਰਟ ਜਾਰੀ ਕੀਤਾ। ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ ਆਉਣ ਵਾਲੀਆਂ ਸੱਤ ਉਡਾਣਾਂ ਨੂੰ ਤੁਰੰਤ ਦਿੱਲੀ ਅਤੇ ਚੰਡੀਗੜ੍ਹ ਵੱਲ ਡਾਇਵਰਟ ਕਰ ਦਿੱਤਾ ਗਿਆ।
ਰੁਡਾਲਾ ਪਿੰਡ ਵੱਲੋਂ ਆਏ ਸਨ ਸ਼ੱਕੀ ਡਰੋਨ
ਮੁੱਢਲੀ ਜਾਣਕਾਰੀ ਅਨੁਸਾਰ, ਸ਼ੱਕੀ ਡਰੋਨ/ਯੂਏਵੀ ਵਰਗੀਆਂ ਵਸਤੂਆਂ ਪਿੰਡ ਰੁਡਾਲਾ ਦੀ ਦਿਸ਼ਾ ਤੋਂ ਹਵਾਈ ਅੱਡੇ ਵੱਲ ਆਉਂਦੀਆਂ ਦਿਖਾਈ ਦਿੱਤੀਆਂ। ਇਹ ਵਸਤੂਆਂ ਕੁਝ ਮਿੰਟਾਂ ਤੱਕ ਰਨਵੇ ਅਤੇ ਇਸ ਦੇ ਆਲੇ-ਦੁਆਲੇ ਦੇ ਸੰਵੇਦਨਸ਼ੀਲ ਇਲਾਕੇ ਵਿੱਚ ਮੰਡਰਾਉਂਦੀਆਂ ਰਹੀਆਂ। ਸਰਹੱਦੀ ਜ਼ਿਲ੍ਹਾ ਹੋਣ ਕਾਰਨ ਇਸ ਘਟਨਾ ਨੂੰ ਗੰਭੀਰ ਸੁਰੱਖਿਆ ਚੂਕ ਮੰਨਦਿਆਂ CISF, ਪੰਜਾਬ ਪੁਲਿਸ ਅਤੇ ਹੋਰ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ 'ਤੇ ਰੱਖਿਆ ਗਿਆ।
ਡਾਇਵਰਟ ਕੀਤੀਆਂ ਉਡਾਣਾਂ ਦਾ ਵੇਰਵਾ
ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ATC ਨੇ ਜਹਾਜ਼ਾਂ ਦੀ ਲੈਂਡਿੰਗ ਰੋਕ ਦਿੱਤੀ ਅਤੇ ਉਨ੍ਹਾਂ ਦੇ ਰੂਟ ਬਦਲ ਦਿੱਤੇ।
ਮਲੇਸ਼ੀਆ ਏਅਰਲਾਈਨਜ਼ (MH-118): ਕੁਆਲਾਲੰਪੁਰ ਤੋਂ ਅੰਮ੍ਰਿਤਸਰ — ਦਿੱਲੀ ਡਾਇਵਰਟ
ਇੰਡੀਗੋ (6E-5028):ਮੁੰਬਈ ਤੋਂ ਅੰਮ੍ਰਿਤਸਰ — ਚੰਡੀਗੜ੍ਹ ਡਾਇਵਰਟ
ਇੰਡੀਗੋ (6E-2045): ਦਿੱਲੀ ਤੋਂ ਅੰਮ੍ਰਿਤਸਰ — ਚੰਡੀਗੜ੍ਹ ਡਾਇਵਰਟ
ਏਅਰ ਇੰਡੀਆ (AI-479): ਦਿੱਲੀ ਤੋਂ ਅੰਮ੍ਰਿਤਸਰ — ਦਿੱਲੀ ਵਾਪਸ ਭੇਜਿਆ ਗਿਆ
ਏਅਰ ਇੰਡੀਆ (AI-855):ਦਿੱਲੀ ਤੋਂ ਅੰਮ੍ਰਿਤਸਰ — ਦਿੱਲੀ ਵਾਪਸ ਭੇਜਿਆ ਗਿਆ
ਇੰਡੀਗੋ (6E-1428):ਸ਼ਾਰਜਾਹ ਤੋਂ ਅੰਮ੍ਰਿਤਸਰ — ਦਿੱਲੀ ਡਾਇਵਰਟ
ਏਅਰ ਇੰਡੀਆ ਐਕਸਪ੍ਰੈੱਸ (IX-138):ਸ਼ਾਰਜਾਹ ਤੋਂ ਅੰਮ੍ਰਿਤਸਰ — ਦਿੱਲੀ ਡਾਇਵਰਟ
ਇਲਾਕੇ ਵਿੱਚ ਸਘਣ ਤਲਾਸ਼ੀ ਮੁਹਿੰਮ ਜਾਰੀ
ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਰੁਡਾਲਾ ਪਿੰਡ ਅਤੇ ਹਵਾਈ ਅੱਡੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਤਕਨੀਕੀ ਟੀਮਾਂ ਵੱਲੋਂ ਰਡਾਰ ਅਤੇ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਡਰੋਨ ਦੇ ਆਪਰੇਟਰ ਅਤੇ ਉਸ ਦੇ ਸਹੀ ਰੂਟ ਦਾ ਪਤਾ ਲਗਾਇਆ ਜਾ ਸਕੇ।
ਹਵਾਈ ਅੱਡਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਬਣਾ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।