
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਤਾ ਲੱਗਾ ਹੈ ਕਿ ਪੁਲਿਸ ਹੈਪੀ ਪਸ਼ੀਆਂ ਦੇ ਨਾਲ-ਨਾਲ ਉਸਦੇ ਸਹਿਯੋਗੀ ਸੈਂਡੀ ਨੂੰ ਡਿਪੋਰਟ ਕਰਵਾਉਣ ਦੀ ਪ੍ਰਕਿਰਿਆ ਵਿਚ ਹੈ। ਹੈਪੀ ਪਛੀਆਂ ਖ਼ਿਲਾਫ਼ ਹੱਤਿਆ, ਹੱਤਿਆ ਦੀ ਕੋਸ਼ਿਸ਼, ਫਿਰੌਤੀ ਨਾ ਮਿਲਣ ’ਤੇ ਗੋਲ਼ੀਆਂ ਚਲਾਉਣਾ, ਫਿਰੌਤੀ ਮੰਗਣਾ, ਗ੍ਰਨੇਡ ਤੇ ਆਈਈਡੀ ਹਮਲੇ ਵਰਗੇ ਅਪਰਾਧਕ ਮਾਮਲੇ ਦਰਜ ਹਨ। ਦਲਜੀਤ ਸਿੰਘ ਦੇ ਘਰ ’ਤੇ ਗ੍ਰਨੇਡ ਨਾਲ ਹਮਲਾ ਕਰਨ ਵਾਲੇ ਸੈਂਡੀ ਦੇ ਗੁਰਗੇ ਜਗਰੂਪ, ਵਿਸ਼ਵਾਸਜੀਤ ਸਿੰਘ ਤੇ ਪਸ਼ੀਆਂ ਦੀ ਮਾਂ ਭੂਪਿੰਦਰ ਕੌਰ ਨੇ ਪੁਲਿਸ ਹਿਰਾਸਤ ’ਚ ਕਈ ਰਾਜ਼ ਖੋਲ੍ਹੇ ਹਨ।

ਨਵੀਨ ਰਾਜਪੂਤ, ਜਾਗਰਣ, ਅੰਮ੍ਰਿਤਸਰ : ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਜੱਟਾਂ ਪਿੰਡ ਦੇ ਇਕ ਘਰ ’ਤੇ ਦੋ ਗ੍ਰਨੇਡ ਸੁੱਟਣ ਦੇ ਮਾਮਲੇ ’ਚ ਪੁਲਿਸ ਹੁਣ ਤੱਕ ਅਮਰੀਕਾ ਤੋਂ ਗੈਂਗ ਚਲਾ ਰਹੇ ਬਦਮਾਸ਼ ਹੈਪੀ ਪਛੀਆਂ ਦੀ ਮਾਂ ਤੇ ਦੋ ਗੁਰਗਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਉਕਤ ਗੈਂਗ ’ਚ ਮੂਲ ਰੂਪ ਨਾਲ ਗੁਰਦਾਸਪੁਰ ਦੇ ਸੈਂਡੀ ਦਾ ਨਾਂ ਜੁੜਨ ਤੋਂ ਬਾਅਦ ਪੁਲਿਸ ਉਸ ਦਾ ਰੈੱਡ ਕਾਰਨਰ ਨੋਟਿਸ (ਆਰਸੀਐੱਨ) ਜਾਰੀ ਕਰਵਾਉਣ ਦੀ ਤਿਆਰੀ ’ਚ ਹੈ। ਸੈਂਡੀ ਇਸ ਸਮੇਂ ਸਿੰਗਾਪੁਰ ’ਚ ਰਹਿ ਰਿਹਾ ਹੈ। ਉਥੇ, ਹੈਪੀ ਪਸ਼ੀਆਂ ਦਾ ਆਰਸੀਐੱਨ ਕਾਫ਼ੀ ਦੇਰ ਪਹਿਲਾਂ ਦਾ ਜਾਰੀ ਹੋ ਚੁੱਕਾ ਹੈ। ਪਤਾ ਲੱਗਾ ਹੈ ਕਿ ਪੁਲਿਸ ਹੈਪੀ ਪਸ਼ੀਆਂ ਦੇ ਨਾਲ-ਨਾਲ ਉਸਦੇ ਸਹਿਯੋਗੀ ਸੈਂਡੀ ਨੂੰ ਡਿਪੋਰਟ ਕਰਵਾਉਣ ਦੀ ਪ੍ਰਕਿਰਿਆ ਵਿਚ ਹੈ। ਹੈਪੀ ਪਛੀਆਂ ਖ਼ਿਲਾਫ਼ ਹੱਤਿਆ, ਹੱਤਿਆ ਦੀ ਕੋਸ਼ਿਸ਼, ਫਿਰੌਤੀ ਨਾ ਮਿਲਣ ’ਤੇ ਗੋਲ਼ੀਆਂ ਚਲਾਉਣਾ, ਫਿਰੌਤੀ ਮੰਗਣਾ, ਗ੍ਰਨੇਡ ਤੇ ਆਈਈਡੀ ਹਮਲੇ ਵਰਗੇ ਅਪਰਾਧਕ ਮਾਮਲੇ ਦਰਜ ਹਨ। ਦਲਜੀਤ ਸਿੰਘ ਦੇ ਘਰ ’ਤੇ ਗ੍ਰਨੇਡ ਨਾਲ ਹਮਲਾ ਕਰਨ ਵਾਲੇ ਸੈਂਡੀ ਦੇ ਗੁਰਗੇ ਜਗਰੂਪ, ਵਿਸ਼ਵਾਸਜੀਤ ਸਿੰਘ ਤੇ ਪਸ਼ੀਆਂ ਦੀ ਮਾਂ ਭੂਪਿੰਦਰ ਕੌਰ ਨੇ ਪੁਲਿਸ ਹਿਰਾਸਤ ’ਚ ਕਈ ਰਾਜ਼ ਖੋਲ੍ਹੇ ਹਨ। ਮੁਲਜ਼ਮਾਂ ਨੇ ਗ੍ਰਨੇਡ ਹਮਲੇ ’ਚ ਪਸ਼ੀਆਂ ਦੇ ਸਾਥੀ ਸੈਂਡੀ ਦਾ ਸਹਿਯੋਗ ਕਰਨ ਦੀ ਗੱਲ ਵੀ ਸਵੀਕਾਰ ਕਰ ਲਈ ਹੈ। ਤਿੰਨਾਂ ਨੂੰ ਬੁੱਧਵਾਰ ਨੂੰ ਕੋਰਟ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਪੁਲਿਸ ਰਿਮਾਂਡ ’ਤੇ ਭੇਜਿਆ ਹੈ। ਓਧਰ, ਪਸ਼ੀਆਂ ਦੀ ਭੈਣ ਕਿਰਨਦੀਪ ਕੌਰ ਦੀ ਭਾਲ ਲਈ ਪੁਲਿਸ ਦੀਆਂ ਟੀਮਾਂ ਹਿਮਾਚਲ ਪ੍ਰਦੇਸ਼ ਬਾਰਡਰ ਦੇ ਕੋਲ ਸਥਿਤ ਤਲਵਾੜਾ ’ਚ ਛਾਪੇਮਾਰੀ ਕਰ ਰਹੀਆਂ ਹਨ। ਮੁਲਜ਼ਮ ਮਹਿਲਾ ਦੀ ਲਾਸਟ ਲੋਕੇਸ਼ਨ ਤਲਵਾੜਾ ਦੇ ਆਲੇ-ਦੁਆਲੇ ਸੀ।
ਮਾਂ-ਭੈਣ ਦੇ ਕਹਿਣ ’ਤੇ ਸੁੱਟੇ ਗਏ ਸਨ ਗ੍ਰਨੇਡ
ਕਿਰਨਦੀਪ ਕੌਰ ਤੇ ਉਸ ਦੀ ਮਾਂ ਭੂਪਿੰਦਰ ਦੇ ਕਹਿਣ ’ਤੇ ਪਸ਼ੀਆਂ ਨੇ ਗੁਰਗੇ ਭੇਜ ਕੇ ਦਲਜੀਤ ਦੇ ਘਰ ’ਤੇ ਦੋ ਗ੍ਰਨੇਡ ਸੁਟਵਾਏ ਸਨ। ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਬਦਮਾਸ਼ਾਂ ਨੂੰ ਡਿਪੋਰਟ ਕਰਵਾਉਣ ਲਈ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਕੋਰਟ ’ਚ ਪੇਸ਼ ਕਰਨ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ ਜੇਆਈਸੀ (ਜੁਆਇੰਟ ਇੰਟੈਰੋਗੇਸ਼ਨ ਸੈਂਟਰ) ’ਚ ਲਿਜਾਇਆ ਗਿਆ। ਪੰਜਾਬ ਪੁਲਿਸ ਦੇ ਨਾਲ-ਨਾਲ ਹੋਰ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਵੀ ਗ੍ਰਨੇਡ ਹਮਲੇ ਦੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਲਈ ਪੁੱਜੇ। ਪਤਾ ਲੱਗਾ ਹੈ ਕਿ ਮੁਲਜ਼ਮਾਂ ਤੋਂ ਐੱਨਆਈਏ ਵੀ ਪੁੱਛਗਿੱਛ ਕਰਨ ਵਾਲੀ ਹੈ।