- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਅਨ ਨੇਤਾਵਾਂ ਨੇ ਕਿਹਾ ਕਿ ਉੱਚ ਅਧਿਕਾਰੀ ਮੁਲਾਜ਼ਮਾਂ ਨੂੰ ਟਾਰਗੈੱਟ ਪੂਰਾ ਕਰਨ ਦਾ ਦਬਾਅ ਬਣਾ ਰੇਹ ਹਨ, ਜਿਸ ਨਾਲ ਉਹ ਮਾਨਸਿਕ ਤਣਾਅ ਵਧ ਰਿਹਾ ਹੈ।

ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਰਤੀ ਪੋਸਟਲ ਇੰਪਲਾਈਜ਼ ਫੈਡਰੇਸ਼ਨ ਨੇ ਡਾਕ ਵਿਭਾਗ ਦੇ ਉੱਚ ਅਧਿਕਾਰੀਆਂ ’ਤੇ ਮੁਲਾਜ਼ਮਾਂ ਦਾ ਸੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਇਸ ਕਾਰਨ ਪੰਜ ਅਗਸਤ ਨੂੰ ਦੇਸ਼ ਭਰ ਦੇ ਡਾਕਘਰਾਂ ’ਚ ਇਕ ਰੋਜ਼ਾ ਹੜਤਾਲ ਤੇ 18 ਅਗਸਤ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪੰਜਾਬ ਸਰਕਲ ਦੀ ਭਾਰਤੀ ਪੋਸਟਲ ਇੰਪਲਾਈਜ਼ ਐਸੋਸੀਏਸ਼ਨ ਨੇ ਅੰਮ੍ਰਿਤਸਰ ਸਥਿਤ ਸਰਕਲ ਹੈੱਡਕੁਆਰਟਰ ’ਚ ਬੈਠਕ ਕੀਤੀ। ਬੈਠਕ ਦੀ ਪ੍ਰਧਾਨਗੀ ਡਵੀਜ਼ਨ ਸਕੱਤਰ ਭੂਪਿੰਦਰ ਸਿੰਘ ਨੇ ਕੀਤੀ। ਯੂਨੀਅਨ ਨੇਤਾਵਾਂ ਨੇ ਕਿਹਾ ਕਿ ਉੱਚ ਅਧਿਕਾਰੀ ਮੁਲਾਜ਼ਮਾਂ ਨੂੰ ਟਾਰਗੈੱਟ ਪੂਰਾ ਕਰਨ ਦਾ ਦਬਾਅ ਬਣਾ ਰੇਹ ਹਨ, ਜਿਸ ਨਾਲ ਉਹ ਮਾਨਸਿਕ ਤਣਾਅ ਵਧ ਰਿਹਾ ਹੈ।