ਅੰਮ੍ਰਿਤਸਰ-ਮਾਨਾਵਾਲਾ ਰੇਲਵੇ ਟ੍ਰੈਕ ਦੇ ਪੋਲ 'ਤੇ CCTV ਕੈਮਰਾ ਮਿਲਣ ਨਾਲ ਮਚੀ ਹਾਹਾਕਾਰ, RPF ਨੇ ਕਬਜ਼ੇ 'ਚ ਲੈ ਕੇ ਸ਼ੁਰੂ ਕੀਤੀ ਜਾਂਚ
ਅੰਮ੍ਰਿਤਸਰ-ਮਾਨਾਵਾਲਾ ਰੇਲਵੇ ਟ੍ਰੈਕ 'ਤੇ ਖੰਭੇ 'ਤੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਮਿਲਿਆ ਹੈ, ਜਿਸ ਨੇ ਆਰਪੀਐਫ, ਜੀਆਰਪੀ ਅਤੇ ਸਿਵਲ ਪੁਲਿਸ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਆਰਪੀਐਫ ਨੇ ਉਸ ਕੈਮਰੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਇਸ ਸਨਸਨੀਖੇਜ਼ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Publish Date: Tue, 07 Jul 2026 12:05 PM (IST)
Updated Date: Tue, 07 Jul 2026 12:07 PM (IST)
ਜਾਗਰਣ ਪ੍ਰਤੀਨਿਧ, ਅੰਮ੍ਰਿਤਸਰ - ਅੰਮ੍ਰਿਤਸਰ-ਮਾਨਾਵਾਲਾ ਰੇਲਵੇ ਟ੍ਰੈਕ 'ਤੇ ਖੰਭੇ 'ਤੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਮਿਲਿਆ ਹੈ, ਜਿਸ ਨੇ ਆਰਪੀਐਫ, ਜੀਆਰਪੀ ਅਤੇ ਸਿਵਲ ਪੁਲਿਸ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਆਰਪੀਐਫ ਨੇ ਉਸ ਕੈਮਰੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਇਸ ਸਨਸਨੀਖੇਜ਼ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ, ਅੰਮ੍ਰਿਤਸਰ-ਜਲੰਧਰ ਸੈਕਸ਼ਨ 'ਚ ਜੀਆਰਪੀ ਪੁਲਿਸ ਮੁਲਾਜ਼ਮ ਬੀਤੇ ਦਿਨ ਸ਼ਾਮ ਨੂੰ ਰੂਟੀਨ ਚੈਕਿੰਗ ਕਰ ਰਹੇ ਸਨ, ਉਦੋਂ ਹੀ ਉਨ੍ਹਾਂ ਦੀ ਨਜ਼ਰ ਅੰਮ੍ਰਿਤਸਰ-ਮਾਨਾਵਾਲਾ ਦੇ ਵਿਚਕਾਰ ਪੈਂਦੇ ਕਿਲੋਮੀਟਰ ਨੰਬਰ 508/23 'ਤੇ ਓਐਚਈ ਦੇ ਪੋਲ 'ਤੇ ਲੱਗੇ ਸੀਸੀਟੀਵੀ ਕੈਮਰੇ 'ਤੇ ਪਈ।
ਇਸ ਤੋਂ ਬਾਅਦ ਜੀਆਰਪੀ, ਆਰਪੀਐਫ, ਸਿਵਲ ਪੁਲਿਸ ਅਤੇ ਏਆਰਪੀ ਪੁਲਿਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਆਰਪੀਐਫ ਨੇ ਉਸ ਕੈਮਰੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਇਹ ਇਲਾਕਾ ਜੀਆਰਪੀ ਦੇ ਅਧੀਨ ਆਉਂਦਾ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਜੇ FIR ਦਰਜ ਨਹੀਂ ਕੀਤੀ ਗਈ ਹੈ।