- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਵੱਡੀ ਕਾਰਵਾਈ ਕਰਦੇ ਹੋਏ ਇੱਕ AK-47 ਰਾਈਫਲ, 25 ਵਿਦੇਸ਼ੀ ਪਿਸਤੌਲ, 368 ਕਾਰਤੂਸ ਅਤੇ 47 ਮੈਗਜ਼ੀਨ ਬਰਾਮਦ ਕੀਤੇ ਹਨ। ਇੰਨਾ ਹੀ ਨਹੀਂ, ਬੀਐੱਸਐੱਫ ਨੇ ਇੱਕ ਭਾਰਤੀ ਨਾਗਰਿਕ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਿਆ ਹੈ ਕਿ ਇਸੇ ਵਿਅਕਤੀ ਨੇ ਇਹ ਖੇਪ ਚੁੱਕ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਨੂੰ ਟਿਕਾਣੇ ਲਗਾਉਣਾ ਸੀ।

BSF ਨੇ ਇਹ ਖੇਪ ਲੋਪੋਕੇ ਅਤੇ ਰਮਦਾਸ ਸੈਕਟਰ ਦੇ ਵਿਚਕਾਰ ਬਰਾਮਦ ਕੀਤੀ ਹੈ। ਪਤਾ ਲੱਗਿਆ ਹੈ ਕਿ ਪਾਕਿਸਤਾਨੀ ਤਸਕਰਾਂ ਨੇ ISI ਦੇ ਇਸ਼ਾਰੇ 'ਤੇ ਹਥਿਆਰਾਂ ਦਾ ਇਹ ਜ਼ਖੀਰਾ ਡਰੋਨ ਰਾਹੀਂ ਉਕਤ ਇਲਾਕਿਆਂ 'ਚ ਉਤਾਰਿਆ ਸੀ। ਜਿਸ ਨੂੰ ਪੰਜਾਬ ਹੀ ਨਹੀਂ ਬਲਕਿ ਦਿੱਲੀ, ਹਰਿਆਣਾ ਅਤੇ ਯੂਪੀ ਦੇ ਬਦਮਾਸ਼ਾਂ ਨੂੰ ਸਪਲਾਈ ਕੀਤਾ ਜਾਣਾ ਸੀ। ਸੂਚਨਾ ਦੇ ਅਧਾਰ 'ਤੇ ਬੀਐੱਸਐੱਫ ਦੀ 117 ਬਟਾਲੀਅਨ ਨੇ ਇਹ ਫੜੋ-ਫੜਾਈ ਅਤੇ ਬਰਾਮਦਗੀ ਕੀਤੀ ਹੈ।