- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਅਸਲਾ ਲਾਇਸੰਸ ਉਸ ਵਿਅਕਤੀ ਨੂੰ ਹੀ ਮਿਲੇਗਾ ਜਿਸ ਨੂੰ ਜਰੂਰਤ ਹੈ, ਕਿਸੇ ਦਾ ਕਾਰੋਬਾਰ ਹੈ ਜਾਂ ਡੇਰਿਆਂ ਵਿਚ ਲੋਕ ਰਹਿ ਰਹੇ ਹਨ। ਉਨ੍ਹਾਂ ਦੀ ਸਹੀ ਸ਼ਨਾਖਤ ਕਰਕੇ ਫਿਰ ਉਨ੍ਹਾਂ ਨੂੰ ਅਸਲੇਦਾਰ ਲਾਇਸੰਸ ਦੀ ਪਰਮਿਸ਼ਨ ਦਿੱਤੀ ਜਾਵੇਗੀ। ਅਸਲਾ ਲਾਇਸੰਸ ਬਣਾਉਣ ਲਈ ਕਿਸੇ ਵੀ ਸਿਫਾਰਿਸ਼ ਦੀ ਲੋੜ ਨਹੀਂ।

ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ, ਅੰਮ੍ਰਿਤਸਰ : ਨਵਾਂ ਅਸਲਾ ਲਾਇਸੰਸ ਬਣਾਉਣ ਲਈ ਹਰੇਕ ਵਿਅਕਤੀ ਅੱਡੀ ਚੋਟੀ ਦਾ ਜ਼ੋਰ ਲਗਾਉਂਦਾ ਸੀ ਤੇ ਜਾਂ ਫਿਰ ਰਾਜਨੀਤਿਕ ਸਿਫਾਰਿਸ਼ ਲੈ ਕੇ ਪੁਲਿਸ ਕਮਿਸ਼ਨਰ ਦਫਤਰ ਵਿਖੇ ਪੁੱਜ ਕੇ ਫਾਈਲ ਲੈ ਕੇ ਅਸਲਾ ਲਾਇਸੰਸ ਬਣਾਉਂਦਾ ਸੀ। ਨਵ ਨਿਯੁਕਤ ਪੁਲਿਸ ਕਮਿਸ਼ਨਰ ਹਰਮਨ ਬੀਰ ਸਿੰਘ ਗਿੱਲ ਨੇ ਥਾਣਾ ਮੁਖੀਆਂ ਡੀਐਸਪੀ ਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿਚ ਅਸਲਾ ਲਾਇਸੰਸ ਨੂੰ ਲੈ ਕੇ ਵੀ ਗੱਲਬਾਤ ਹੋਈ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਗਿੱਲ ਨੇ ਲੋਕਾਂ ਦੀ ਇਹ ਮੁਸ਼ਕਿਲ ਬਹੁਤ ਹੀ ਅਸਾਨ ਕਰ ਦਿੱਤੀ ਹੈ ਕਿ ਜਿੰਨਾ ਲਾਭਪਾਤਰਾਂ ਨੂੰ ਅਸਲੇ ਦੀ ਜਰੂਰਤ ਹੈ ਉਸ ਨੂੰ ਵੈਰੀਫਾਈ ਕਰਕੇ ਫਿਰ ਉਸ ਨੂੰ ਅਸਲਾ ਬਣਾਉਣ ਲਈ ਫਾਈਲ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਸਲਾ ਲਾਇਸੰਸ ਉਸ ਵਿਅਕਤੀ ਨੂੰ ਹੀ ਮਿਲੇਗਾ ਜਿਸ ਨੂੰ ਜਰੂਰਤ ਹੈ, ਕਿਸੇ ਦਾ ਕਾਰੋਬਾਰ ਹੈ ਜਾਂ ਡੇਰਿਆਂ ਵਿਚ ਲੋਕ ਰਹਿ ਰਹੇ ਹਨ। ਉਨ੍ਹਾਂ ਦੀ ਸਹੀ ਸ਼ਨਾਖਤ ਕਰਕੇ ਫਿਰ ਉਨ੍ਹਾਂ ਨੂੰ ਅਸਲੇਦਾਰ ਲਾਇਸੰਸ ਦੀ ਪਰਮਿਸ਼ਨ ਦਿੱਤੀ ਜਾਵੇਗੀ। ਅਸਲਾ ਲਾਇਸੰਸ ਬਣਾਉਣ ਲਈ ਕਿਸੇ ਵੀ ਸਿਫਾਰਿਸ਼ ਦੀ ਲੋੜ ਨਹੀਂ। ਉਨ੍ਹਾਂ ਦੱਸਿਆ ਕਿ ਪਹਿਲਾਂ ਕੁਝ 23 ਸਾਲ ਦੇ ਨੌਜਵਾਨਾਂ ਦੇ ਅਸਲੇ ਦੇ ਲਾਇਸੰਸ ਵੀ ਬਣੇ ਸਨ, ਪਰ ਹੁਣ 23 ਸਾਲ ਦੀ ਉਮਰ ਵਾਲੇ ਵਿਅਕਤੀ ਦਾ ਅਸਲੇ ਦਾ ਲਾਇਸੰਸ ਨਹੀਂ ਬਣਾਇਆ ਜਾਵੇਗਾ। ਕਿਉਂਕਿ 23 ਸਾਲ ਦੇ ਨੌਜਵਾਨ ਨੂੰ ਅਸਲੇ ਦੀ ਜ਼ਰੂਰਤ ਨਹੀਂ ਹੁੰਦੀ। ਇਸ ਲਈ ਮਚਿਓਰ ਵਿਅਕਤੀ ਨੂੰ ਹੀ ਅਸਲੇ ਦਾ ਬਣਾਉਣ ਦੀ ਪਰਮਿਸ਼ਨ ਦਿੱਤੀ ਜਾਵੇਗੀ।
ਇੱਥੇ ਇਹ ਦੱਸਣਯੋਗ ਹੈ ਕਿ ਪਹਿਲਾਂ ਕੁਝ ਰਾਜਨੀਤਿਕ ਤੇ ਅਸਰ ਰਸੂਖ ਰੱਖਣ ਵਾਲੇ ਲੋਕ ਅਸਲੇ ਦੇ ਲਾਇਸੰਸ ਬਣਵਾ ਲੈਂਦੇ ਸਨ, ਜਿਸ ਨਾਲ 23 ਸਾਲਾਂ ਦੇ ਨੌਜਵਾਨਾਂ ਦੇ ਲਾਇਸੰਸ ਵੀ ਬਣ ਗਏ ਸਨ। ਸੀਪੀ ਨੇ ਕਿਹਾ ਕਿ ਕਾਰੋਬਾਰ ਕਰਨ ਵਾਲਾ ਵਿਅਕਤੀ 40 ਸਾਲ ਤੱਕ ਆਪਣੇ ਆਪ ਨੂੰ ਇਸਟੈਬਲਿਸ਼ ਕਰਦਾ ਹੈ ਤੇ 23 ਸਾਲ ਦਾ ਨੌਜਵਾਨ ਦੀ ਉਮਰ ਪੜ੍ਹਾਈ ਕਰਨ ਦੀ ਹੁੰਦੀ ਹੈ ਤੇ ਉਸ ਨੂੰ ਅਸਲੇ ਦੀ ਕੋਈ ਜਰੂਰਤ ਨਹੀਂ ਹੈ। ਇਸ ਲਈ ਉਸ ਵਿਅਕਤੀ ਨੂੰ ਅਸਲਾ ਲਾਇਸੰਸ ਦੀ ਪਰਮਿਸ਼ਨ ਦਿੱਤੀ ਜਾਵੇਗੀ ਜਿਸ ਨੂੰ ਜਰੂਰਤ ਹੈ ਤੇ ਉਸ ਨੂੰ ਅਸਲਾ ਰੱਖਣ ਦੀਆਂ ਧਰਾਵਾਂ ਵੀ ਹਨ, ਜਿੰਨਾ ਵਿਚ ਅਸਲੇ ਦਾ ਲਾਇਸੰਸ ਕੈਂਸਲ ਵੀ ਹੋ ਸਕਦਾ ਹੈ।