- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੰਜਾਬੀ ਜਾਗਰਣ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਉੱਥੇ ਜਾ ਕੇ ਦੇਖਿਆ ਗਿਆ ਕਿ ਕੋਈ ਵੀ ਵਿਧਾਇਕ ਮੌਕੇ 'ਤੇ ਮੌਜੂਦ ਨਹੀਂ ਸੀ ਪ੍ਰਸ਼ਾਸਨ ਅਧਿਕਾਰੀ ਵੀ ਦੇਰੀ ਨਾਲ ਪੁੱਜੇ। ਮਦਦ ਲਈ 'ਭੂਰੀ ਵਾਲਿਆਂ' ਦੇ ਸੇਵਾਦਾਰ ਅੱਗੇ ਆਏ।

ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ, ਅੰਮ੍ਰਿਤਸਰ: ਗੁਰੂ ਨਗਰੀ ਦੇ ਲੋਕਾਂ ਨੂੰ ਸਾਫ ਤੇ ਸ਼ੁੱਧ ਪਾਣੀ ਪਹੁੰਚਾਉਣ ਲਈ ਨਹਿਰੀ ਪਾਣੀ ਪਾਣੀ ਲੋਕਾਂ ਤੱਕ ਪਹੁੰਚਾਉਣ ਲਈ ਕੰਪਨੀ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਪ੍ਰਾਜੈਕਟ ਦੇ ਅਧਿਕਾਰੀਆਂ ਦੀ ਅਣਗਿਹਲੀ ਕਾਰਨ ਜੀਟੀ ਰੋਡ ਬਾਈਪਾਸ ਨੇੜੇ ਪਾਣੀ ਦੀ ਪਾਈਪ ਲੀਕ ਹੋਣ ਕਾਰਨ ਨਹਿਰੀ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ। ਇਹ ਘਟਨਾ ਸਵੇਰੇ 9 ਕੁ ਵਜੇ ਦੇ ਕਰੀਬ ਵਾਪਰੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੰਜਾਬੀ ਜਾਗਰਣ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਉੱਥੇ ਜਾ ਕੇ ਦੇਖਿਆ ਗਿਆ ਕਿ ਕੋਈ ਵੀ ਵਿਧਾਇਕ ਮੌਕੇ 'ਤੇ ਮੌਜੂਦ ਨਹੀਂ ਸੀ ਪ੍ਰਸ਼ਾਸਨ ਅਧਿਕਾਰੀ ਵੀ ਦੇਰੀ ਨਾਲ ਪੁੱਜੇ। ਮਦਦ ਲਈ 'ਭੂਰੀ ਵਾਲਿਆਂ' ਦੇ ਸੇਵਾਦਾਰ ਅੱਗੇ ਆਏ।