- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਘਰਿੰਡਾ ਦੀ ਪੁਲਿਸ ਨੇ ਅਣਪਛਾਤੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਬ ਇੰਸਪੈਕਟਰ ਰਾਜਬੀਰ ਸਿੰਘ ਨੇ ਦੱਸਿਆ ਕਿ ਪਤਾ ਲਗਾਇਆ ਜਾ ਰਿਹਾ ਹੈ ਕਿ ਹੈਰੋਇਨ ਦੀਆਂ ਦੋ ਵੱਖ-ਵੱਖ ਖੇਪਾਂ ਨੂੰ ਕਿਹੜੇ ਭਾਰਤੀ ਤਸਕਰਾਂ ਨੇ ਚੁੱਕਣ ਲਈ ਪਹੁੰਚਣਾ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਸਥਿਤ ਥਾਣਾ ਘਰਿੰਡਾ ਦੇ ਅਧੀਨ ਆਉਂਦੇ ਮੋਦੇ ਪਿੰਡ ਨੇੜੇ ਪੁਲਿਸ ਅਤੇ ਬੀਐੱਸਐੱਫ਼ ਦੇ ਜਵਾਨਾਂ ਨੇ ਵੱਖ-ਵੱਖ ਥਾਵਾਂ ਤੋਂ ਕੁੱਲ ਦਸ ਕਿਲੋ ਹੈਰੋਇਨ ਲਾਵਾਰਿਸ ਹਾਲਤ ਵਿਚ ਬਰਾਮਦ ਕੀਤੀ ਹੈ। ਥਾਣਾ ਘਰਿੰਡਾ ਦੀ ਪੁਲਿਸ ਨੇ ਅਣਪਛਾਤੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਬ ਇੰਸਪੈਕਟਰ ਰਾਜਬੀਰ ਸਿੰਘ ਨੇ ਦੱਸਿਆ ਕਿ ਪਤਾ ਲਗਾਇਆ ਜਾ ਰਿਹਾ ਹੈ ਕਿ ਹੈਰੋਇਨ ਦੀਆਂ ਦੋ ਵੱਖ-ਵੱਖ ਖੇਪਾਂ ਨੂੰ ਕਿਹੜੇ ਭਾਰਤੀ ਤਸਕਰਾਂ ਨੇ ਚੁੱਕਣ ਲਈ ਪਹੁੰਚਣਾ ਸੀ। ਫਿਲਹਾਲ ਪੁਲਿਸ ਨੇ ਇਸ ਇਲਾਕੇ ਦੇ ਪੁਰਾਣੇ ਤਸਕਰਾਂ ਦੀ ਸੂਚੀ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਬੀਐੱਸਐੱਫ਼ ਦੇ ਜਵਾਨਾਂ ਨੇ ਮੋਦੇ ਪਿੰਡ ਨੇੜੇ ਖੇਤਾਂ ਵਿਚੋਂ ਚਾਰ ਕਿਲੋ 986 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਮੋਦੇ ਪਿੰਡ ਦੇ ਖੇਤਾਂ ਵਿਚ ਪੰਜ ਕਿਲੋ ਹੈਰੋਇਨ ਦੀ ਖੇਪ ਵੱਖਰੇ ਤੌਰ ’ਤੇ ਪੁਲਿਸ ਨੇ ਵੀ ਬਰਾਮਦ ਕੀਤੀ ਹੈ। ਇਹ ਦੋਵੇਂ ਖੇਪਾਂ ਪਾਕਿ ਤਸਕਰਾਂ ਨੇ ਡਰੋਨ ਰਾਹੀਂ ਘਰਿੰਡਾ ਇਲਾਕੇ ਵਿਚ ਸੋਮਵਾਰ ਰਾਤ ਸੁੱਟੀਆਂ ਸਨ, ਜਿਨ੍ਹਾਂ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।