- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਐਸਐਫ ਦੀ ਸੌਵੀਂ ਬਟਾਲੀਅਨ ਦੇ ਜਵਾਨ ਬੀਓਪੀ ਪੁੱਲ ਮੋਰਾਂ ਕੋਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਧਿਆਨ ਖੇਤਾਂ ਕੋਲ ਡਿੱਗੇ ਇਕ ਵੱਖਰੀ ਤਰ੍ਹਾਂ ਦੇ ਬੈਗ ’ਤੇ ਪਿਆ। ਜਵਾਨਾਂ ਨੇ ਬੈਗ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਤਾਂ ਉਸ 'ਚੋਂ ਦਸ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬੀਐਸਐਫ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਥਾਣਾ ਲੋਪੋਕੇ ਅਧੀਨ ਪੈਂਦੀ ਬੀਓਪੀ ਪੁੱਲ ਮੋਰਾਂ ਕੋਲ ਵੱਖ-ਵੱਖ ਲਿਫਾਫਿਆਂ ’ਚ ਦਸ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਹੈ।
ਬੀਐਸਐਫ ਦੀ ਸੌਵੀਂ ਬਟਾਲੀਅਨ ਦੇ ਜਵਾਨ ਬੀਓਪੀ ਪੁੱਲ ਮੋਰਾਂ ਕੋਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਧਿਆਨ ਖੇਤਾਂ ਕੋਲ ਡਿੱਗੇ ਇਕ ਵੱਖਰੀ ਤਰ੍ਹਾਂ ਦੇ ਬੈਗ ’ਤੇ ਪਿਆ। ਜਵਾਨਾਂ ਨੇ ਬੈਗ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਤਾਂ ਉਸ 'ਚੋਂ ਦਸ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ। ਘਟਨਾ ਨੂੰ ਲੈ ਕੇ ਬੀਐਸਐਫ ਦੀ ਸੌਵੀਂ ਕੰਪਨੀ ਦੇ ਕਮਾਂਡੈਂਟ ਮੋਦ ਸਿੰਘ ਰਾਠੌਰ ਨੇ ਥਾਣਾ ਲੋਪੋਕੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਸੀ। ਪੁਲਿਸ ਨੇ ਖੇਪ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲਾਇਆ ਜਾ ਰਿਹਾ ਹੈ ਕਿ ਇਹ ਖੇਪ ਕਿਹੜੇ ਤਸਕਰ ਚੁੱਕਣ ਲਈ ਇਥੇ ਪਹੁੰਚਣ ਵਾਲੇ ਸਨ। ਜਾਂਚ 'ਚ ਪਤਾ ਲੱਗਾ ਹੈ ਕਿ ਹੈਰੋਇਨ ਦੀ ਇਹ ਖੇਪ ਪਾਕਿ ਤਸਕਰਾਂ ਨੇ ਡਰੋਨ ਰਾਹੀਂ ਸ਼ੁੱਕਰਵਾਰ ਨੂੰ ਹੀ ਭਾਰਤੀ ਹੱਦ (ਪੁੱਲ ਮੋਰਾਂ) ਕੋਲ ਸੁੱਟ ਦਿੱਤੀ ਸੀ। ਜ਼ਿਕਰਯੋਗ ਹੈ ਕਿ ਵੀਰਵਾਰ ਦੇਰ ਰਾਤ ਵੀ ਲੋਪੋਕੇ ਇਲਾਕੇ ਤੋਂ ਸਾਢੇ ਪੰਜ ਕਿਲੋ ਹੈਰੋਇਨ ਅਤੇ ਘਰਿੰਡਾ ਇਲਾਕੇ 'ਚ ਸਾਢੇ ਛੇ ਕਿਲੋ ਹੈਰੋਇਨ ਬੀਐਸਐਫ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਟੀਮ ਨੇ ਬਰਾਮਦ ਕਰਕੇ ਅਣਪਛਾਤੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।