- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
30 ਜੂਨ ਸ਼ਾਮ ਨੂੰ ਹਰਸ਼ਪ੍ਰੀਤ ਦੋਸਤਾਂ ਨਾਲ ਝੀਲ ’ਤੇ ਘੁੰਮਣ ਗਿਆ ਤਾਂ ਉੱਥੇ ਨਹਾਉਂਦੇ ਸਮੇਂ ਝੀਲ ’ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਹਰਸ਼ ਦੇ ਦੋਸਤਾਂ ਤੇ ਪੁਲਿਸ ਦੀ ਮਦਦ ਨਾਲ ਕਾਫੀ ਮਿਹਨਤ ਮਗਰੋਂ ਹਰਸ਼ਪ੍ਰੀਤ ਦੀ ਲਾਸ਼ ਝੀਲ ’ਚੋਂ ਮਿਲੀ।

ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਹਲਕਾ ਬਾਬਾ ਬਕਾਲਾ ਦੇ ਪਿੰਡ ਬੁੱਢਾ ਥੇਹ ਦੇ ਨੌਜਵਾਨ ਹਰਸ਼ਪ੍ਰੀਤ ਸਿੰਘ ਢਿੱਲੋਂ ਦੀ ਜਰਮਨੀ ’ਚ ਝੀਲ ’ਚ ਡੁੱਬ ਕੇ ਮੌਤ ਹੋ ਗਈ। 17 ਸਾਲਾ ਹਰਸ਼ਪ੍ਰੀਤ ਸਿੰਘ ਦਸਵੀਂ ਪਾਸ ਕਰਨ ਉਪਰੰਤ ਇਕ ਸਾਲ ਪਹਿਲਾਂ ਹੀ ਜਰਮਨੀ ਰਹਿੰਦੇ ਆਪਣੇ ਪਿਤਾ ਕੁਲਦੀਪ ਸਿੰਘ ਢਿੱਲੋ ਕੋਲ ਗਿਆ ਸੀ। 30 ਜੂਨ ਸ਼ਾਮ ਨੂੰ ਹਰਸ਼ਪ੍ਰੀਤ ਦੋਸਤਾਂ ਨਾਲ ਝੀਲ ’ਤੇ ਘੁੰਮਣ ਗਿਆ ਤਾਂ ਉੱਥੇ ਨਹਾਉਂਦੇ ਸਮੇਂ ਝੀਲ ’ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਹਰਸ਼ ਦੇ ਦੋਸਤਾਂ ਤੇ ਪੁਲਿਸ ਦੀ ਮਦਦ ਨਾਲ ਕਾਫੀ ਮਿਹਨਤ ਮਗਰੋਂ ਹਰਸ਼ਪ੍ਰੀਤ ਦੀ ਲਾਸ਼ ਝੀਲ ’ਚੋਂ ਮਿਲੀ। ਹਰਸ਼ਪ੍ਰੀਤ ਦੀ ਮੌਤ ਨਾਲ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰ ਤੇ ਪਿੰਡ ਵਾਸੀਆਂ ਨੇ ਹਰਸ਼ਪ੍ਰੀਤ ਦੀ ਲਾਸ਼ ਭਾਰਤ ਲਿਆਉਣ ’ਚ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।