
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁੱਛਗਿੱਛ ਦੌਰਾਨ ਦਿੱਤੇ ਗਏ ਉਸ ਦੇ ਕਥਿਤ ਖ਼ਾਲਿਸਤਾਨ ਪੱਖੀ ਬਿਆਨ ਵੀ ਜਾਂਚ ਦਾ ਹਿੱਸਾ ਹਨ। ਏਜੰਸੀਆਂ ਹੁਣ ਚਰਨਜੀਤ ਕੌਰ ਦੇ ਯੂਕੇ ’ਚ ਰਹਿਣ ਦੌਰਾਨ ਸੰਪਰਕ ’ਚ ਆਏ ਲੋਕਾਂ, ਉਨ੍ਹਾਂ ਸਮਾਗਮਾਂ, ਜਿਨ੍ਹਾਂ ’ਚ ਉਸ ਨੇ ਹਿੱਸਾ ਲਿਆ ਸੀ ਅਤੇ ਉਸ ਸੰਭਾਵੀ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕਰ ਰਹੀਆਂ ਹਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੁਰੱਖਿਆ ਏਜੰਸੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮਰਹੂਮ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਅੱਤਵਾਦੀ ਅਵਤਾਰ ਸਿੰਘ ਖੰਡਾ ਦੀ ਮਾਂ ਚਰਨਜੀਤ ਕੌਰ ਪੂਰਬਾ (62) ਨੂੰ ਰੋਕ ਕੇ ਪੁੱਛਗਿੱਛ ਕੀਤੀ। ਉਹ 20 ਅਗਸਤ ਨੂੰ ਏਅਰ ਇੰਡੀਆ ਦੀ ਉਡਾਣ ਏ-1-170 ਤੇ ਲੰਡਨ ਤੋਂ ਅੰਮ੍ਰਿਤਸਰ ਪੁੱਜੀ। ਖ਼ੁਫੀਆ ਜਾਣਕਾਰੀ ਦੇ ਆਧਾਰ ਤੇ ਸਪੈਸ਼ਲ ਸੈੱਲ/ਸੁਰੱਖਿਆ ਸ਼ਾਖਾ ਦੀ ਇਕ ਟੀਮ ਨੇ ਉਸ ਤੋਂ ਪੁੱਛਗਿੱਛ ਕੀਤੀ।
ਅਧਿਕਾਰੀਆਂ ਅਨੁਸਾਰ ਮੋਗਾ ਦੇ ਪੁਰਾਣਾ ਮੋਗਾ (ਚੁੰਗੀ ਨੰਬਰ 3) ਵਾਸੀ ਚਰਨਜੀਤ ਕੌਰ 12 ਜੁਲਾਈ ਨੂੰ ਭਾਰਤ ਤੋਂ ਬ੍ਰਿਟੇਨ ਗਈ ਸੀ। ਬ੍ਰਿਟੇਨ ’ਚ ਰਿਹਾਇਸ਼ ਦੌਰਾਨ ਪੁੱਛਗਿੱਛ ਤੋਂ ਪਤਾ ਲੱਗਾ ਕਿ ਉਹ ਵੱਖ-ਵੱਖ ਲੋਕਾਂ ਦੇ ਸੰਪਰਕ ’ਚ ਰਹੀ ਸੀ ਅਤੇ ਖ਼ਾਲਿਸਤਾਨ ਪੱਖੀ ਸਮਾਗਮਾਂ ’ਚ ਹਿੱਸਾ ਲਿਆ ਸੀ। ਚਰਨਜੀਤ ਕੌਰ ਨੇ ਖੁਲਾਸਾ ਕੀਤਾ ਕਿ ਬ੍ਰਿਟੇਨ ਪੁੱਜਣ ਤੇ ਉਸ ਦਾ ਸਵਾਗਤ ਜਗਜੀਤ ਸਿੰਘ ਜੀਤਾ (ਕੇਟੀਵੀ ਚੈਨਲ ਤੇ ਪੀਬੀਸੀ ਯੂਕੇ ਦੇ ਸੰਚਾਲਕ) ਨੇ ਕੀਤਾ। ਜੀਤਾ ਨੇ ਸਾਊਥਾਲ ’ਚ ਉਸ ਦੇ ਠਹਿਰਣ ਦਾ ਪ੍ਰਬੰਧ ਕੀਤਾ। ਇਸ ਸਮੇਂ ਦੌਰਾਨ ਉਸ ਨੇ ਸਾਊਥਹਾਲ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਸਮੇਤ ਕਈ ਧਾਰਮਿਕ ਤੇ ਵੱਖਵਾਦੀ ਸਮਾਗਮਾਂ ’ਚ ਸ਼ਿਰਕਤ ਕੀਤੀ। ਉਹ ਬਾਅਦ ’ਚ ਬਰਮਿੰਘਮ ਵਿਚ ਆਪਣੇ ਭਤੀਜੇ ਹਰਪ੍ਰੀਤ ਸਿੰਘ ਨਾਲ ਰਹੀ ਤੇ ਉੱਥੇ ਆਯੋਜਿਤ ਖ਼ਾਲਿਸਤਾਨ ਪੱਖੀ ਸਮਾਗਮਾਂ ’ਚ ਹਿੱਸਾ ਲਿਆ। ਸੁਰੱਖਿਆ ਏਜੰਸੀਆਂ ਅਨੁਸਾਰ ਚਰਨਜੀਤ ਕੌਰ ਦੇ ਸਵਰਗੀ ਪਤੀ ਕੁਲਵੰਤ ਸਿੰਘ ਤੇ ਪੁੱਤਰ ਅਵਤਾਰ ਸਿੰਘ ਖੰਡਾ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਹੋਏ ਹਨ।
ਪੁੱਛਗਿੱਛ ਦੌਰਾਨ ਦਿੱਤੇ ਗਏ ਉਸ ਦੇ ਕਥਿਤ ਖ਼ਾਲਿਸਤਾਨ ਪੱਖੀ ਬਿਆਨ ਵੀ ਜਾਂਚ ਦਾ ਹਿੱਸਾ ਹਨ। ਏਜੰਸੀਆਂ ਹੁਣ ਚਰਨਜੀਤ ਕੌਰ ਦੇ ਯੂਕੇ ’ਚ ਰਹਿਣ ਦੌਰਾਨ ਸੰਪਰਕ ’ਚ ਆਏ ਲੋਕਾਂ, ਉਨ੍ਹਾਂ ਸਮਾਗਮਾਂ, ਜਿਨ੍ਹਾਂ ’ਚ ਉਸ ਨੇ ਹਿੱਸਾ ਲਿਆ ਸੀ ਅਤੇ ਉਸ ਸੰਭਾਵੀ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕਰ ਰਹੀਆਂ ਹਨ। ਫੰਡਿੰਗ ਨਾਲ ਸਬੰਧਤ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਉਨ੍ਹਾਂ ਵਿਅਕਤੀਆਂ ਦੀ ਪਛਾਣ ਕਰਨ ਤੇ ਕੇਂਦ੍ਰਿਤ ਹਨ, ਜਿਨ੍ਹਾਂ ਨਾਲ ਉਹ ਯੂਕੇ ’ਚ ਸੰਪਰਕ ਵਿਚ ਆਈ ਸੀ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਦਾਇਰਾ ਕਿੰਨਾ ਸੀ।