- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਪਤੀ–ਪਤਨੀ ਮਜੀਠਾ ਰੋਡ ਦੇ ਵਾਸੀ ਕਰਨ ਅਹੂਜਾ ਅਤੇ ਨਿਧੀ ਮਹਿਤਾ ਅਹੂਜਾ ਹਨ। ਦਰਅਸਲ ਕਿੱਤੇ ਵਜੋਂ ਕਰਨ ਅਹੂਜਾ ਬਿਜਨਸਮੈਨ ਅਤੇ ਵੰਨਬਰੋਜ਼ ਪ੍ਰੋਡਕਸ਼ਨ ਦੇ ਡਾਇਰੈਕਟਰ ਵੀ ਹਨ, ਜਦ ਕਿ ਨਿਧੀ ਮਹਿਤਾ ਬੀਐੱਸਐੱਨਐੱਲ ਵਿਚ ਜੇਟੀਓ ਐੱਚਆਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪਤੀ ਦੀ ਲੰਬੀ ਉਮਰ ਦੀ ਕਾਮਨਾ ਨਾਲ ਪਤਨੀਆਂ ਤਾਂ ਕਰਵਾ ਚੌਥ ਦਾ ਵਰਤ ਰੱਖਦੀਆਂ ਹੀ ਹਨ, ਪਰ ਇਕ ਅਜਿਹਾ ਪਤੀ ਵੀ ਹੈ, ਜੋ ਆਪਣੀ ਪਤਨੀ ਨਾਲ 22 ਸਾਲ ਤੋਂ ਕਰਵਾਚੌਥ ਦਾ ਵਰਤ ਰੱਖ ਰਿਹਾ ਹੈ। ਦੋਵੇਂ ਇਕੱਠੇ ਵਰਤ ਰੱਖਦੇ ਹਨ ਅਤੇ ਇਕੱਠੇ ਇਸ ਵਰਤ ਦੀਆਂ ਵਿਧੀਆਂ ਸੰਪੂਰਨ ਕਰਦੇ ਹਨ। ਇਸ ਵਾਰ (2026 ਵਿਚ) ਕਰਨ ਅਹੂਜਾ ਆਪਣਾ 23ਵਾਂ ਵਰਤ ਰੱਖਿਆ। ਇਹ ਪਤੀ–ਪਤਨੀ ਮਜੀਠਾ ਰੋਡ ਦੇ ਵਾਸੀ ਕਰਨ ਅਹੂਜਾ ਅਤੇ ਨਿਧੀ ਮਹਿਤਾ ਅਹੂਜਾ ਹਨ। ਦਰਅਸਲ ਕਿੱਤੇ ਵਜੋਂ ਕਰਨ ਅਹੂਜਾ ਬਿਜਨਸਮੈਨ ਅਤੇ ਵੰਨਬਰੋਜ਼ ਪ੍ਰੋਡਕਸ਼ਨ ਦੇ ਡਾਇਰੈਕਟਰ ਵੀ ਹਨ, ਜਦ ਕਿ ਨਿਧੀ ਮਹਿਤਾ ਬੀਐੱਸਐੱਨਐੱਲ ਵਿਚ ਜੇਟੀਓ ਐੱਚਆਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਰਨ ਅਹੂਜਾ ਨੇ ਦੱਸਿਆ ਕਿ 13 ਅਕਤੂਬਰ 2003 ਵਿਚ ਮੰਗਣੀ ਤੋਂ ਬਾਅਦ ਪਹਿਲੀ ਵਰਤ ਰੱਖਿਆ ਸੀ। ਇਸ ਤੋਂ ਬਾਅਦ ਉਹ ਲਗਾਤਾਰ ਆਪਣੀ ਪਤਨੀ ਨਾਲ ‘ਕਰਵਾ-ਚੌਥ’ ਦਾ ਵਰਤ ਰੱਖ ਰਹੇ ਹਨ। ਕਰਨ ਅਹੂਜਾ ਨੇ ਕਿਹਾ ਕਿ ਪਤਨੀ ਤਾਂ ਪਤੀ ਲੰਬੀ ਉਮਰ ਦੀ ਵਰਤ ਰੱਖਦੀ ਹੈ, ਪਰ ਮੇਰੀ ਖੁਹਾਇਸ਼ ਹੈ ਕਿ ਪਤੀ-ਪਤਨੀ ਦੇ ਸੱਤ ਜਨਮਾਂ ਦੇ ਰਿਸ਼ਤੇ ਵਿਚ ਨਿਧੀ ਮਹਿਤਾ ਹੀ ਪਤਨੀ ਦੇ ਰੂਪ ਵਿਚ ਮਿਲੇ। ਉਨ੍ਹਾਂ ਕਿਹਾ ਕਿ ਜੇਕਰ ਇਕ ਪਤਨੀ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦਿਆਂ ਸਾਰਾ ਦਿਨ ਭੁੱਖੀ-ਪਿਆਸੀ ਰਹਿ ਸਕਦੀ ਹੈ ਤਾਂ ਪਤੀ ਨੂੰ ਵੀ ਪਤਨੀ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਪਰਿਵਾਰ ਵਿਚ ਦੋ ਬੱਚੇ ਬੇਟਾ ਮਾਧਵਨ ਅਹੂਜਾ ਅਤੇ ਬੇਟੀ ਵਤਸਲਾ ਅਹੂਜਾ ਹਨ। ਬੇਟਾ ਮਾਧਵਨ ਡੀਏਵੀ ਪਬਲਿਕ ਸਕੂਲ ਵਿਚ ਪੜ੍ਹਦਾ ਹੈ ਅਤੇ ਬੇਟੀ ਸੈਕਰਟ ਹਾਰਟ ਸਕੂਲ ਦੀ ਵਿਿਦਆਰਥਣ ਹੈ। ਕਰਨ ਅਹੂਜਾ ਕੁਕਿੰਗ ਵੀ ਕਰਦੇ ਹਨ ਅਤੇ ਆਪਣੀ ਪਤਨੀ ਨੂੰ ਕਈ ਵਾਰ ਆਪਣੇ ਹੱਥੀਂ ਖਾਣਾ ਵੀ ਬਣਾ ਕੇ ਖਵਾਉਂਦੇ ਹਨ।
ਪਤਨੀ ਤੋਂ ਸੁਣਦੇ ਹਨ ਵਰਤ ਦੀ ਕਥਾ
ਕਰਨ ਅਹੂਜਾ ਦੱਸਦੇ ਹਨ ਕਿ ਉਹ ਆਪਣੀ ਪਤਨੀ ਤੋਂ ਕਰਵਾ ਚੌਥ ਦੀ ਕਥਾ ਸੁਣ ਕੇ ਇਹ ਵਰਤ ਸੰਪੂਰਨ ਕੀਤਾ। ਰਾਤ ਸਮੇਂ ਚੰਦਰਮਾ ਨੂੰ ਦੇਖਣ ਤੋਂ ਬਾਅਦ ਇਕ ਦੂਜੇ ਨਾਲ ਵਰਤ ਦੀ ਰਸਮ ਸੰਪੂਰਨ ਕਰਦੇ ਹਨ। ਕਰਨ ਅਹੂਜਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਧਾਰਮਿਕ ਪ੍ਰਵਿਰਤੀ ਵਾਲਾ ਹੈ।