- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਨੇਡਾ ਸਮੇਤ ਹੋਰਨਾਂ ਦੇਸ਼ਾਂ 'ਚ ਵੱਸਦੇ ਪੰਜਾਬੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਅੰਮ੍ਰਿਤਸਰ ਆਉਂਦੇ ਹਨ। ਇਸ ਦੇ ਲਈ ਉਹ ਪਹਿਲਾਂ ਤੋਂ ਹੋਟਲ ਬੁੱਕ ਕਰਵਾ ਲੈਂਦੇ ਹਨ। ਇਸ ਵਾਰ, ਜਿਨ੍ਹਾਂ ਐਨਆਰਆਈਜ਼ ਨੇ ਕੈਨੇਡਾ ਤੋਂ ਹੋਟਲ ਬੁਕਿੰਗ ਕਰਵਾਈ ਸੀ, ਉਹ ਇਸ ਨੂੰ ਰੱਦ ਕਰ ਰਹੇ ਹਨ।

India Canada Relation : ਅੰਮ੍ਰਿਤਸਰ : ਭਾਰਤ ਅਤੇ ਕੈਨੇਡਾ ਦੇ ਵਿਗੜ ਰਹੇ ਸਬੰਧਾਂ ਦਾ ਪੰਜਾਬ ਦੇ ਹੋਟਲ ਉਦਯੋਗ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਹਰ ਸਾਲ ਅਕਤੂਬਰ ਤੇ ਨਵੰਬਰ ਦੇ ਮਹੀਨਿਆਂ 'ਚ ਕੈਨੇਡਾ ਤੋਂ ਪਰਵਾਸੀ ਭਾਰਤੀ ਧਾਰਮਿਕ ਯਾਤਰਾ, ਵਿਆਹ ਸਮਾਗਮਾਂ ਤੇ ਹੋਰ ਪ੍ਰੋਗਰਾਮਾਂ 'ਚ ਹਿੱਸਾ ਲੈਣ ਲਈ ਪੰਜਾਬ ਪਹੁੰਚਦੇ ਹਨ। ਪਰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਰਨ ਹੁਣ ਉਹ ਆਪਣਾ ਪ੍ਰੋਗਰਾਮ ਰੱਦ ਕਰ ਰਹੇ ਹਨ।
ਪੰਜਾਬ 'ਚ ਹੋਟਲ, ਮੈਰਿਜ ਪੈਲੇਸ ਤੇ ਰਿਜ਼ੋਰਟ ਐਸੋਸੀਏਸ਼ਨ ਅਨੁਸਾਰ ਤਿੰਨ ਦਿਨਾਂ 'ਚ 20 ਫੀਸਦੀ ਤੋਂ ਵੱਧ ਪ੍ਰੋਗਰਾਮਾਂ ਦੀ ਬੁਕਿੰਗ ਰੱਦ ਕਰ ਦਿੱਤੀ ਗਈ ਹੈ। ਇਨ੍ਹਾਂ ਸਾਰਿਆਂ 'ਚ ਕੈਨੇਡਾ ਤੋਂ ਆਏ ਐਨਆਰਆਈ ਸ਼ਾਮਲ ਹੋਣ ਜਾ ਰਹੇ ਸਨ। ਇਨ੍ਹਾਂ ਸਾਰਿਆਂ ਨੂੰ ਚਿੰਤਾ ਹੈ ਕਿ ਜੇਕਰ ਉਨ੍ਹਾਂ ਦੇ ਭਾਰਤ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਦਾ ਹੈ ਤਾਂ ਉਹ ਇੱਥੇ ਫਸ ਸਕਦੇ ਹਨ।
ਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਏਪੀਐਸ ਚੱਠਾ ਨੇ ਦੱਸਿਆ ਕਿ ਕੈਨੇਡਾ ਸਮੇਤ ਹੋਰਨਾਂ ਦੇਸ਼ਾਂ 'ਚ ਵੱਸਦੇ ਪੰਜਾਬੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਅੰਮ੍ਰਿਤਸਰ ਆਉਂਦੇ ਹਨ। ਇਸ ਦੇ ਲਈ ਉਹ ਪਹਿਲਾਂ ਤੋਂ ਹੋਟਲ ਬੁੱਕ ਕਰਵਾ ਲੈਂਦੇ ਹਨ। ਇਸ ਵਾਰ, ਜਿਨ੍ਹਾਂ ਐਨਆਰਆਈਜ਼ ਨੇ ਕੈਨੇਡਾ ਤੋਂ ਹੋਟਲ ਬੁਕਿੰਗ ਕਰਵਾਈ ਸੀ, ਉਹ ਇਸ ਨੂੰ ਰੱਦ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ 'ਚ 850 ਤੋਂ ਵੱਧ ਛੋਟੇ-ਵੱਡੇ ਹੋਟਲ ਹਨ। ਇਨ੍ਹਾਂ 'ਚ 9 ਹਜ਼ਾਰ ਤੋਂ ਵੱਧ ਕਮਰੇ ਹਨ। ਹੁਣ ਸਥਾਨਕ ਲੋਕ ਇੱਥੇ ਆ ਰਹੇ ਹਨ, ਪਰ ਕੈਨੇਡਾ ਤੋਂ ਆਉਣ ਵਾਲੇ ਲੋਕ ਆਪਣੀਆਂ ਬੁਕਿੰਗ ਰੱਦ ਕਰਵਾ ਰਹੇ ਹਨ। ਦੂਜੇ ਪਾਸੇ ਇਕ ਹੋਟਲ 'ਚ ਬੁਕਿੰਗ ਕੈਂਸਲ ਕਰਵਾਉਣ ਵਾਲੇ ਗੁਰਿੰਦਰ ਸ਼ਰਮਾ ਨੇ ਦੱਸਿਆ ਕਿ ਅਸੀਂ ਨਵੰਬਰ ਮਹੀਨੇ ਪੰਜਾਬ ਆਉਣਾ ਸੀ ਪਰ ਹੁਣ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।