- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮ੍ਰਿਤਕਾਂ ਦੇ ਚਾਚਾ ਗੱਜਣ ਸਿੰਘ ਦੀ ਜਾਣਕਾਰੀ ਅਨੁਸਾਰ ਉਸ ਦੇ ਦੋ ਭਤੀਜੇ ਸੁਖਰਾਜ ਸਿੰਘ ਅਤੇ ਪ੍ਰਿੰਸ, ਜਿਨ੍ਹਾਂ ਦੀ ਉਮਰ 15-16 ਸਾਲ ਸੀ, ਉਨ੍ਹਾਂ ਨੇ ਇਕ ਦਿਨ ਪਹਿਲਾਂ ਹੀ ਮਕਾਨ ਦਾ ਮਹੂਰਤ ਕੀਤਾ ਸੀ ਅਤੇ ਅੱਜ ਉਨ੍ਹਾਂ ਦਾ ਭਰਾ ਵਿਦੇਸ਼ ਜਾ ਰਿਹਾ ਸੀ, ਇਸੇ ਖੁਸ਼ੀ 'ਚ ਉਹ ਸਾਰੀ ਰਾਤ ਡੀਜੇ ਲਾ ਕੇ ਨੱਚਦੇ ਰਹੇ ਤੇ ਦਰਿਆ ਬਿਆਸ ਲਾਗੇ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਚਲੇ ਗਏ।

ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪਿੰਡ ਭਲੋਜਲਾ ਵਾਸੀ ਪਰਿਵਾਰ 'ਚ ਉਸ ਵੇਲੇ ਖੁਸ਼ੀਆਂ ਮਾਤਮ 'ਚ ਬਦਲ ਗਈਆਂ, ਜਦ ਦੋ ਸਕੇ ਭਰਾਵਾਂ ਦੀ ਦਰਿਆ ਬਿਆਸ 'ਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੇ ਚਾਚਾ ਗੱਜਣ ਸਿੰਘ ਦੀ ਜਾਣਕਾਰੀ ਅਨੁਸਾਰ ਉਸ ਦੇ ਦੋ ਭਤੀਜੇ ਸੁਖਰਾਜ ਸਿੰਘ ਅਤੇ ਪ੍ਰਿੰਸ, ਜਿਨ੍ਹਾਂ ਦੀ ਉਮਰ 15-16 ਸਾਲ ਸੀ, ਉਨ੍ਹਾਂ ਨੇ ਇਕ ਦਿਨ ਪਹਿਲਾਂ ਹੀ ਮਕਾਨ ਦਾ ਮਹੂਰਤ ਕੀਤਾ ਸੀ ਅਤੇ ਅੱਜ ਉਨ੍ਹਾਂ ਦਾ ਭਰਾ ਵਿਦੇਸ਼ ਜਾ ਰਿਹਾ ਸੀ, ਇਸੇ ਖੁਸ਼ੀ 'ਚ ਉਹ ਸਾਰੀ ਰਾਤ ਡੀਜੇ ਲਾ ਕੇ ਨੱਚਦੇ ਰਹੇ ਤੇ ਦਰਿਆ ਬਿਆਸ ਲਾਗੇ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਚਲੇ ਗਏ।
ਕਰੀਬ ਸ਼ਾਮ ਸਾਢੇ ਚਾਰ ਕੁ ਵਜੇ ਦੇ ਕਰੀਬ ਦਰਿਆ ਬਿਆਸ 'ਚ ਨਹਾਉਣ ਲੱਗ ਪਏ ਤਾਂ ਨਿੱਕਾ ਭਰਾ ਪ੍ਰਿੰਸ ਡੂੰਘੇ ਪਾਣੀ 'ਚ ਜਾਣ ਕਾਰਣ ਡੁੱਬਣ ਲੱਗਾ, ਜਦ ਉਸ ਨੇ ਬਚਾਉਣ ਲਈ ਆਪਣੇ ਵੱਡੇ ਭਰਾ ਸੁਖਰਾਜ ਸਿੰਘ ਨੂੰ ਆਵਾਜ਼ ਮਾਰੀ ਤਾਂ ਵੱਡੇ ਭਰਾ ਨੇ ਉਸ ਨੂੰ ਖਿੱਚ ਕੇ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਵੱਡੇ ਭਰਾ ਸੁਖਰਾਜ ਸਿੰਘ ਨੂੰ ਮਿਰਗੀ ਦਾ ਦੌਰਾ ਪੈ ਗਿਆ, ਜਿਸ ਕਾਰਨ ਦੋਵੇਂ ਭਰਾ ਪਾਣੀ ਦੇ ਤੇਜ ਵਹਾਅ ’ਚ ਰੁੜ੍ਹ ਗਏ। ਦੋਵਾਂ ਦੀ ਭਾਲ ਕਰਨ ਦੇ ਬਾਵਜੂਦ ਵੀ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗਾ। ਸੁਖਰਾਜ ਸਿੰਘ ਅਖੰਡ ਪਾਠੀ ਸਿੰਘ ਸੀ ਤੇ ਪ੍ਰਿੰਸ ਮਜ਼ਦੂਰੀ ਦਾ ਕੰਮ ਕਰਦਾ ਸੀ।