ਅੰਮ੍ਰਿਤਸਰ ਦੇ ਭਿੰਡੀ ਸੈਦਾ ਥਾਣੇ ਦੇ ਬਾਹਰ ਧਮਾਕਾ, ਗ੍ਰੇਨੇਡ ਹਮਲੇ ਦਾ ਖਦਸ਼ਾ; ਬਾਈਕ ਸਵਾਰ ਦੋ ਨੌਜਵਾਨ ਵਾਰਦਤ ਕਰ ਕੇ ਹੋਏ ਫਰਾਰ
ਪੁਲਿਸ ਅਧਿਕਾਰੀ Grenade Attack ਤੋਂ ਇਨਕਾਰ ਕਰ ਰਹੇ ਹਨ। ਫਿਲਹਾਲ ਇਸ ਨੂੰ ਮਾਮੂਲੀ ਧਮਾਕਾ ਦੱਸ ਰਹੇ ਹਨ ਪਰ ਕਾਰਨ ਨਹੀਂ ਦੱਸ ਰਹੇ । ਪਤਾ ਲੱਗਾ ਹੈ ਕਿ ਬਾਈਕ ਸਵਾਰ ਦੋ ਨੌਜਵਾਨਾਂ ਨੇ ਪੁਲਿਸ ਸਟੇਸ਼ਨ 'ਤੇ ਗ੍ਰੇਨੇਡ ਸੁੱਟਿਆ ਤੇ ਭੱਜ ਗਏ।
Publish Date: Mon, 30 Mar 2026 12:56 PM (IST)
Updated Date: Mon, 30 Mar 2026 01:29 PM (IST)
ਪੱਤਰ ਪ੍ਰੇਰਕ, ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਦੇ ਭਿੰਡੀ ਸੈਦਾ ਪੁਲਿਸ ਸਟੇਸ਼ਨ 'ਤੇ ਗ੍ਰੇਨੇਡ ਹਮਲੇ ਦੀ ਸੂਚਨਾ ਮਿਲੀ ਹੈ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਅਧਿਕਾਰੀ ਗ੍ਰੇਨੇਡ ਹਮਲੇ ਤੋਂ ਇਨਕਾਰ ਕਰ ਰਹੇ ਹਨ। ਫਿਲਹਾਲ ਇਸ ਨੂੰ ਮਾਮੂਲੀ ਧਮਾਕਾ ਦੱਸ ਰਹੇ ਹਨ ਪਰ ਕਾਰਨ ਨਹੀਂ ਦੱਸ ਰਹੇ । ਪਤਾ ਲੱਗਾ ਹੈ ਕਿ ਬਾਈਕ ਸਵਾਰ ਦੋ ਨੌਜਵਾਨਾਂ ਨੇ ਪੁਲਿਸ ਸਟੇਸ਼ਨ 'ਤੇ ਗ੍ਰੇਨੇਡ ਸੁੱਟਿਆ ਤੇ ਭੱਜ ਗਏ। ਹਮਲੇ ਤੋਂ ਤੁਰੰਤ ਬਾਅਦ ਧਮਾਕਾ ਹੋਇਆ।
ਦੂਜੇ ਪਾਸੇ, ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਕਾਫੀ ਤੇਜ਼ ਸੀ ਤੇ ਇਸ ਦੀ ਆਵਾਜ਼ ਦੂਰ-ਦੂਰ ਤਕ ਸੁਣਾਈ ਦਿੱਤੀ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਡਰ ਦਾ ਮਾਹੌਲ ਬਣ ਗਿਆ ਹੈ। ਲੋਕਾਂ ਨੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਸੂਤਰਾਂ ਅਨੁਸਾਰ, ਇਸ ਘਟਨਾ ਪਿੱਛੇ ਸ਼ਰਾਰਤੀ ਅੰਸਰਾਂ ਜਾਂ ਕਿਸੇ ਸਾਜ਼ਿਸ਼ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਦਾ ਖੁਲਾਸਾ ਕੀਤਾ ਜਾਵੇਗਾ।