- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇੰਡੀਆ ਟੂਡੇ ਅਤੇ ਮਾਰਕੀਟਿੰਗ ਐਂਡ ਡਿਵੈਲਪਮੈਂਟ ਰਿਸਰਚ ਐਸੋਸੀਏਟਸ ਵੱਲੋਂ ਸਾਂਝੇ ਤੌਰ ’ਤੇ ਕਰਵਾਈ ਜਾਣ ਵਾਲੀ ਇਸ ਰੈਂਕਿੰਗ ਵਿੱਚ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦਾ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਮੁਲਾਂਕਣ ਕੀਤਾ ਜਾਂਦਾ ਹੈ। ਇਸ ਸਾਲ ਦੀ ਰੈਂਕਿੰਗ 10 ਅਗਸਤ ਨੂੰ ਇੰਡੀਆ ਟੂਡੇ ਦੇ ਰਸਾਲੇ ਵਿੱਚ ਜਾਰੀ ਕੀਤੀ ਗਈ।

ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੰਡੀਆ ਟੂਡੇ–ਐੱਮਡੀਆਰਏ 2026 ਰੈਂਕਿੰਗ ਵਿੱਚ ਦੇਸ਼ ਦੀਆਂ ਪ੍ਰਮੁੱਖ ਆਮ ਸਰਕਾਰੀ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ 11ਵਾਂ ਸਥਾਨ ਹਾਸਲ ਕੀਤਾ ਹੈ। ਯੂਨੀਵਰਸਿਟੀ ਨੇ ਪਿਛਲੇ ਸਾਲ ਦੇ ਮੁਕਾਬਲੇ ਆਪਣੀ ਰੈਂਕਿੰਗ ਵਿੱਚ ਇਕ ਸਥਾਨ ਦੀ ਬਿਹਤਰੀ ਕੀਤੀ ਹੈ। ਸਾਲ 2025 ਵਿੱਚ ਜੀਐਨਡੀਯੂ 12ਵੇਂ ਸਥਾਨ ’ਤੇ ਸੀ।
ਇੰਡੀਆ ਟੂਡੇ ਅਤੇ ਮਾਰਕੀਟਿੰਗ ਐਂਡ ਡਿਵੈਲਪਮੈਂਟ ਰਿਸਰਚ ਐਸੋਸੀਏਟਸ ਵੱਲੋਂ ਸਾਂਝੇ ਤੌਰ ’ਤੇ ਕਰਵਾਈ ਜਾਣ ਵਾਲੀ ਇਸ ਰੈਂਕਿੰਗ ਵਿੱਚ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦਾ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਮੁਲਾਂਕਣ ਕੀਤਾ ਜਾਂਦਾ ਹੈ। ਇਸ ਸਾਲ ਦੀ ਰੈਂਕਿੰਗ 10 ਅਗਸਤ ਨੂੰ ਇੰਡੀਆ ਟੂਡੇ ਦੇ ਰਸਾਲੇ ਵਿੱਚ ਜਾਰੀ ਕੀਤੀ ਗਈ।
ਰੈਂਕਿੰਗ ਦੌਰਾਨ ਯੂਨੀਵਰਸਿਟੀਆਂ ਦੀ ਸਾਖ ਤੇ ਪ੍ਰਸ਼ਾਸਨ, ਅਕਾਦਮਿਕ ਅਤੇ ਖੋਜ ਉੱਤਮਤਾ, ਬੁਨਿਆਦੀ ਢਾਂਚਾ, ਵਿਦਿਆਰਥੀ ਜੀਵਨ, ਰੁਜ਼ਗਾਰ ਅਤੇ ਸਿੱਖਣ ਤੇ ਵਿਕਾਸ ਸਮੇਤ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾਇਆ ਗਿਆ।
ਜੀਐਨਡੀਯੂ ਦੇ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਨੇ ਇਸ ਪ੍ਰਾਪਤੀ ’ਤੇ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ, ਅਧਿਕਾਰੀਆਂ, ਕਰਮਚਾਰੀਆਂ, ਸਾਬਕਾ ਵਿਦਿਆਰਥੀਆਂ ਅਤੇ ਸਮੁੱਚੇ ਯੂਨੀਵਰਸਿਟੀ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਉੱਚ ਅਕਾਦਮਿਕ ਮਿਆਰ, ਖੋਜ, ਨਵੀਨਤਾ ਅਤੇ ਵਿਦਿਆਰਥੀਆਂ ਲਈ ਬਿਹਤਰ ਸਿੱਖਣ ਵਾਲਾ ਮਾਹੌਲ ਸਿਰਜਣ ਲਈ ਕੀਤੇ ਜਾ ਰਹੇ ਯਤਨਾਂ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕੌਮੀ ਸਿੱਖਿਆ ਨੀਤੀ-2020 ਦੇ ਉਦੇਸ਼ਾਂ ਨੂੰ ਲਾਗੂ ਕਰਨ ਦੇ ਨਾਲ ਖੋਜ ਮਾਹੌਲ ਮਜ਼ਬੂਤ ਕਰਨ, ਉਦਯੋਗਾਂ ਨਾਲ ਸਾਂਝ ਵਧਾਉਣ ਅਤੇ ਕੌਮਾਂਤਰੀ ਅਕਾਦਮਿਕ ਸਾਂਝੇਦਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।