ਸ਼੍ਰੋਮਣੀ ਕਮੇਟੀ ਦੇ ਨਾਲ ਸਿੱਧੇ ਟੱਕਰੇ ਗਿਆਨੀ ਰਘਬੀਰ ਸਿੰਘ, ਕਿਹਾ - SGPC ਅੱਗੇ ਰੱਖੇ ਸੀ ਸਵਾਲ ਇਸ ਦੇ ਜਵਾਬ ਸੰਗਤ ਅੱਗੇ ਖੁਦ ਰੱਖਾਂਗੇ
ਇੱਕ ਵੀਡੀਓ ਜਾਰੀ ਕਰਦੇ ਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ 72 ਘੰਟਿਆਂ ਦੇ ਅੰਦਰ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ, ਜੋ ਉਨ੍ਹਾਂ ਵੱਲੋਂ ਐਸਜੀਪੀਸੀ ਦੇ ਕੰਮਕਾਜ ਨੂੰ ਲੈ ਕੇ ਚੁੱਕੇ ਗਏ ਹਨ। ਜੇਕਰ ਨਿਰਧਾਰਤ ਸਮੇਂ ਵਿੱਚ ਜਵਾਬ ਨਹੀਂ ਮਿਲਦੇ, ਤਾਂ 72 ਘੰਟਿਆਂ ਬਾਅਦ ਉਹ ਸੰਗਤ ਦੇ ਸਾਹਮਣੇ ਰੱਖਣਗੇ।
Publish Date: Sun, 22 Feb 2026 10:18 AM (IST)
Updated Date: Sun, 22 Feb 2026 10:23 AM (IST)

ਅੰਮ੍ਰਿਤਪਾਲ ਸਿੰਘ , ਪੰਜਾਬੀ ਜਾਗਰਣ : ਅੰਮ੍ਰਿਤਸਰ :ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਿੱਧੇ ਆ ਟੱਕਰੇ ਹਨ। ਗਿਆਨੀ ਰਘਬੀਰ ਸਿੰਘ ਨੇ ਆਪਣੇ ਵੱਲੋਂ 18 ਫਰਵਰੀ ਨੂੰ ਜਲੰਧਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਖੜੇ ਕੀਤੇ ਕਰਪਸ਼ਨ ਦੇ ਸਵਾਲਾਂ ਦੇ ਜਵਾਬ ਪ੍ਰਧਾਨ ਐਡਵੇਕਟ ਹਰਜਿੰਦਰ ਸਿੰਘ ਧਾਮੀ ਨੂੰ 72 ਘੰਟਿਆਂ ਦਾ ਅਲਟੀਮੇਟਮ ਜਾਰੀ ਕਰਕੇ ਮੰਗੇ ਹਨ। ਇੱਕ ਵੀਡੀਓ ਜਾਰੀ ਕਰਦੇ ਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ 72 ਘੰਟਿਆਂ ਦੇ ਅੰਦਰ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ, ਜੋ ਉਨ੍ਹਾਂ ਵੱਲੋਂ ਐਸਜੀਪੀਸੀ ਦੇ ਕੰਮਕਾਜ ਨੂੰ ਲੈ ਕੇ ਚੁੱਕੇ ਗਏ ਹਨ। ਜੇਕਰ ਨਿਰਧਾਰਤ ਸਮੇਂ ਵਿੱਚ ਜਵਾਬ ਨਹੀਂ ਮਿਲਦੇ, ਤਾਂ 72 ਘੰਟਿਆਂ ਬਾਅਦ ਉਹ ਸੰਗਤ ਦੇ ਸਾਹਮਣੇ ਰੱਖਣਗੇ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਨੇ ਖੁਦ ਇਹ ਗੱਲ ਮੰਨੀ ਹੈ ਕਿ ਐਸਜੀਪੀਸੀ ਵਿੱਚ ਹਰ ਰੋਜ਼ 10 ਤੋਂ 15 ਘਪਲੇ ਹੋ ਰਹੇ ਹਨ। ਇਸੇ ਕਾਰਨ ਉਨ੍ਹਾਂ ਵੱਲੋਂ ਇਹ ਸਵਾਲ ਚੁੱਕੇ ਗਏ ਸਨ, ਪਰ ਹੁਣ ਪ੍ਰਧਾਨ ਇਨ੍ਹਾਂ ਸਵਾਲਾਂ ਤੋਂ ਭੱਜ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰੈਸ ਕਾਨਫਰੰਸ ਦੋਰਾਨ ਪ੍ਰਧਾਨ ਨੂੰ ਸਿੱਖ ਕੌਮ ਤੋਂ ਮਾਫ਼ੀ ਮੰਗਣੀ ਪਈ, ਜੋ ਆਪਣੇ ਆਪ ਵਿੱਚ ਵੱਡਾ ਸੰਕੇਤ ਹੈ। ਉਹਨਾਂ ਕਿਹਾ ਕਿ ਅੰਤਰਿਕ ਕਮੇਟੀ ਦੀ ਇਕੱਤਰਤਾ ਕਰਕੇ ਉਨ੍ਹਾਂ ਵੱਲੋਂ ਖੜੇ ਕੀਤੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ 72 ਘੰਟੇ ਦਾ ਸਮਾਂ ਦੇ ਕੇ ਸਪਸ਼ਟੀਕਰਨ ਮੰਗਿਆ ਹੈ ਜੋ ਉਹ ਸੰਗਤ ਅੱਗੇ ਰੱਖਣਗੇ। ਉਨ੍ਹਾਂ ਕਿਹਾ ਕਿ ਸਾਡੀ ਮੰਗ ਸਿਰਫ਼ ਇਹ ਹੈ ਕਿ ਐਸਜੀਪੀਸੀ ਵਿੱਚ ਹੋ ਰਹੇ ਸਾਰੇ ਘਪਲਿਆਂ ਬਾਰੇ ਤਸੱਲੀਬਖ਼ਸ਼ ਅਤੇ ਪਾਰਦਰਸ਼ੀ ਜਵਾਬ ਦਿੱਤੇ ਜਾਣ। ਜੇਕਰ 72 ਘੰਟਿਆਂ ਵਿੱਚ ਜਵਾਬ ਨਹੀਂ ਮਿਲਦੇ, ਤਾਂ ਸਾਰੇ ਮਸਲੇ ਸਬੂਤਾਂ ਸਮੇਤ ਸੰਗਤ ਅੱਗੇ ਰੱਖੇ ਜਾਣਗੇ। ਗਿਆਨੀ ਰਘਬੀਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਹਰ ਸਵਾਲ ਨਾਲ ਜੁੜੇ ਪੱਕੇ ਸਬੂਤ ਮੌਜੂਦ ਹਨ।