- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੇ ਦਿਨ ਪੰਜਾਬ ਦੇ ਕੈਬਨਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਗ੍ਰਹਿ ਵਿਖੇ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਸੋਮਵਾਰ ਨੂੰ ਇੱਕ ਵਾਰ ਫੇਰ ਇਕੱਠੇ ਹੋਏ ਹਨ।

ਅੰਮ੍ਰਿਤਪਾਲ ਸਿੰਘ : ਪੰਜਾਬੀ ਜਾਗਰਣ : ਅੰਮ੍ਰਿਤਸਰ : ਬੀਤੇ ਦਿਨ ਪੰਜਾਬ ਦੇ ਕੈਬਨਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਗ੍ਰਹਿ ਵਿਖੇ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਸੋਮਵਾਰ ਨੂੰ ਇੱਕ ਵਾਰ ਫੇਰ ਇਕੱਠੇ ਹੋਏ ਹਨ। ਗਿਆਨੀ ਹਰਪ੍ਰੀਤ ਸਿੰਘ ਸੋਮਵਾਰ ਨੂੰ ਬਾਅਦ ਦੁਪਹਿਰ ਗਿਆਨੀ ਰਘਬੀਰ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਤਕਰੀਬਨ ਇਕ ਘੰਟਾ ਗੱਲਬਾਤ ਕੀਤੀ । ਇਹ ਗੱਲਬਾਤ ਕੀ ਹੋਈ ਇਸ ਬਾਰੇ ਕਿਸੇ ਵੀ ਸਿੰਘ ਸਾਹਿਬ ਨੇ ਜਾਣਕਾਰੀ ਸਾਂਝੀ ਨਹੀਂ ਕੀਤੀ ।
ਗਿਆਨੀ ਹਰਪ੍ਰੀਤ ਸਿੰਘ ਨੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਦੇ ਘਰ ਜਾਣ ਦਾ ਮਕਸਦ ਦੱਸਿਆ ਕਿ ਉਹ ਇੱਕ ਭੋਗ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਗਏ ਸਨ ਜਿਸ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਤੇ ਉਹਨਾਂ ਨੇ ਮੰਤਰੀ ਸੌਂਦ ਦੇ ਘਰ ਜਾ ਕੇ ਚਾਹ ਦਾ ਕੱਪ ਪੀਤਾ ਸੀ ਅਤੇ ਗਿਆਨੀ ਰਘਬੀਰ ਸਿੰਘ ਨੇ ਉਹਨਾਂ ਦੇ ਪਰਿਵਾਰ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਸੀ, ਇਹ ਫੇਰੀ ਉਹਨਾਂ ਲਈ ਧਾਰਮਿਕ ਸਖਸ਼ੀਅਤ ਵੱਜੋਂ ਸੀ |
ਪਿਛਲੇ ਦਿਨੀਂ ਬਹਿਲਕਲਾਂ ਗੋਲ਼ੀ ਕਾਂਡ ਮਾਮਲੇ ਵਿਚ ਸਿੱਟ ਅੱਗੇ ਪੇਸ਼ ਹੋਣ ਤੋਂ ਬਾਅਦ ਜਿੱਥੇ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਦੂਸਰੇ 'ਤੇ ਸਵਾਲੀਆ ਚਿੰਨ ਲਗਾਏ ਸਨ, ਉਸ ਤੋਂ ਬਾਅਦ ਦੋਹਾਂ ਦੀ ਨੇੜਤਾ ਕਈ ਤਰ੍ਹਾਂ ਦੇ ਸਿਆਸੀ ਸਵਾਲ ਖੜੇ ਕਰ ਰਹੀ ਹੈ । ਉਹਨਾਂ ਨੇ ਇਸ ਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੇਅਦਬੀ ਕਾਨੂੰਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਚੱਲ ਰਹੇ ਬਿਰਤਾਂਤ ਨੂੰ ਵੀ ਇਸ ਮੁਲਾਕਾਤ ਵਿੱਚ ਵਿਚਾਰ ਕਰਨ ਬਾਰੇ ਚਰਚਾ ਹੈ