- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ਦੋ ਦਿਨਾਂ ਦੌਰਾਨ ਅੰਮ੍ਰਿਤਸਰ ਜਾਣ ਵਾਲੀਆਂ ਕੁੱਲ 10 ਰੇਲਗੱਡੀਆਂ ਰੱਦ ਕੀਤੀਆਂ ਜਾਣਗੀਆਂ ਤੇ ਛੇ ਰੂਟ ਬਦਲ ਕੇ ਚਲਾਉਣਗੀਆਂ। ਇਹ ਸਥਿਤੀ ਯਾਤਰੀਆਂ ਨੂੰ ਆਪਣੀਆਂ ਬੁਕਿੰਗਾਂ ਰੱਦ ਕਰਨ ਲਈ ਮਜਬੂਰ ਕਰ ਰਹੀ ਹੈ, ਜਿਸ ਕਾਰਨ ਹੋਰ ਰੇਲਗੱਡੀਆਂ 'ਤੇ ਭੀੜ ਵਧ ਰਹੀ ਹੈ ਤੇ ਉਡੀਕ ਸੂਚੀਆਂ ਲੰਬੀਆਂ ਹੋ ਰਹੀਆਂ ਹਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮਾਨਾਂਵਾਲਾ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਕੰਮ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਰੂਟ ਸਮੇਤ ਵੱਖ-ਵੱਖ ਰੂਟਾਂ 'ਤੇ ਰੇਲ ਆਵਾਜਾਈ ’ਚ ਵਿਘਨ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਟ੍ਰੇਨ ਨੰਬਰ (12542/41) ਅੰਮ੍ਰਿਤਸਰ ਤੋਂ ਸਵੇਰੇ 5.10 ਵਜੇ ਰਵਾਨਾ ਹੋਣ ਵਾਲੀ ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ ਤੇ (12412/11) ਅੰਮ੍ਰਿਤਸਰ-ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈੱਸ, (14505/06) ਦੁਪਹਿਰ 2 ਵਜੇ ਰਵਾਨਾ ਹੋਣ ਵਾਲੀ ਨੰਗਲ ਡੈਮ ਐਕਸਪ੍ਰੈੱਸ, (05735) ਅੰਮ੍ਰਿਤਸਰ-ਕਟਿਹਾਰ ਫੈਸਟੀਵਲ ਸਪੈਸ਼ਲ 1.25 ਵਜੇ ਰਵਾਨਾ ਹੋਣ ਵਾਲੀ ਤੇ (74661/62) ਅੰਮ੍ਰਿਤਸਰ-ਅਟਾਰੀ ਡੀਐੱਮਯੂ ਸਵੇਰੇ 7.30 ਵਜੇ ਰਵਾਨਾ ਹੋਣ ਵਾਲੀ ਰੱਦ ਕਰ ਦਿੱਤੀ ਗਈ। (64552/51) ਲੁਧਿਆਣਾ-ਛੇੜਤਾ ਪੈਸੇਂਜਰ ਤੇ (74653/54) ਵੇਰਕਾ-ਡੇਰਾ ਬਾਬਾ ਨਾਨਕ ਡੈਮ ਅੰਮ੍ਰਿਤਸਰ ਤੋਂ ਰੱਦ ਕਰ ਦਿੱਤੇ ਗਏ। (64552/51) ਲੁਧਿਆਣਾ-ਛੇਹਰਟਾ ਪੈਸੰਜਰ ਜੰਡਿਆਲਾ ਪਹੁੰਚਿਆ ਤੇ ਰਵਾਨਾ ਹੋਇਆ ਅਤੇ (74653/54) ਵੇਰਕਾ-ਡੇਰਾ ਬਾਬਾ ਨਾਨਕ ਡੀਐੱਮਯੂ ਵੇਰਕਾ ਪਹੁੰਚਿਆ ਤੇ ਰਵਾਨਾ ਹੋਇਆ। ਅਗਲੇ ਦੋ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਯਾਤਰੀਆਂ ਦੀਆਂ ਮੁਸ਼ਕਲਾਂ ਦੁੱਗਣੀਆਂ ਹੋਣਗੀਆਂ। ਇਨ੍ਹਾਂ ਦੋ ਦਿਨਾਂ ਦੌਰਾਨ ਅੰਮ੍ਰਿਤਸਰ ਜਾਣ ਵਾਲੀਆਂ ਕੁੱਲ 10 ਰੇਲਗੱਡੀਆਂ ਰੱਦ ਕੀਤੀਆਂ ਜਾਣਗੀਆਂ ਤੇ ਛੇ ਰੂਟ ਬਦਲ ਕੇ ਚਲਾਉਣਗੀਆਂ। ਇਹ ਸਥਿਤੀ ਯਾਤਰੀਆਂ ਨੂੰ ਆਪਣੀਆਂ ਬੁਕਿੰਗਾਂ ਰੱਦ ਕਰਨ ਲਈ ਮਜਬੂਰ ਕਰ ਰਹੀ ਹੈ, ਜਿਸ ਕਾਰਨ ਹੋਰ ਰੇਲਗੱਡੀਆਂ 'ਤੇ ਭੀੜ ਵਧ ਰਹੀ ਹੈ ਤੇ ਉਡੀਕ ਸੂਚੀਆਂ ਲੰਬੀਆਂ ਹੋ ਰਹੀਆਂ ਹਨ।
ਸ਼ਨਿਚਰਵਾਰ ਤੇ ਐਤਵਾਰ ਰੱਦ ਰਹਿਣ ਵਾਲੀਆਂ ਰੇਲਗੱਡੀਆਂ ਦਾ ਵੇਰਵਾਂ
(14542/41) ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ।
(14680/79) ਅੰਮ੍ਰਿਤਸਰ-ਨਵੀਂ ਦਿੱਲੀ ਇੰਟਰਸਿਟੀ ਐਕਸਪ੍ਰੈੱਸ।
(12054/53) ਅੰਮ੍ਰਿਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈੱਸ।
(14505/06) ਅੰਮ੍ਰਿਤਸਰ-ਨੰਗਲ ਡੈਮ ਐਕਸਪ੍ਰੈੱਸ।
(12412/11) ਅੰਮ੍ਰਿਤਸਰ-ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈੱਸ।
(74692/91) ਅੰਮ੍ਰਿਤਸਰ-ਕਾਦੀਆਂ ਡੀਐੱਮਯੂ।
(74603/04) ਬਿਆਸ-ਤਰਨਤਾਰਨ।
(74605/06) ਬਿਆਸ-ਤਰਨਤਾਰਨ।
(74686/85) ਭਗਤਾਂਵਾਲਾ-ਖੇਮਕਰਨ।
(74661/62) ਅੰਮ੍ਰਿਤਸਰ-ਅਟਾਰੀ।
ਰੱਦ ਕੀਤੀਆਂ ਰੇਲਗੱਡੀਆਂ ਦੇ ਬਦਲ
ਯਾਤਰੀ ਇਨ੍ਹਾਂ ਰੇਲਗੱਡੀਆਂ ਦੀ ਵਰਤੋਂ ਕਰ ਕੇ ਆਪਣੀ ਯਾਤਰਾ ਦੁਬਾਰਾ ਸ਼ੁਰੂ ਕਰ ਸਕਦੇ ਹਨ। (14542/41) ਦੇ ਯਾਤਰੀ ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ ਤੇ (14680/79) ਅੰਮ੍ਰਿਤਸਰ-ਨਵੀਂ ਦਿੱਲੀ ਇੰਟਰਸਿਟੀ ਐਕਸਪ੍ਰੈੱਸ (12926) ਅੰਮ੍ਰਿਤਸਰ-ਮੁੰਬਈ ਬਾਂਦਰਾ ਟਰਮੀਨਸ ਸੁਪਰਫਾਸਟ ਐਕਸਪ੍ਰੈੱਸ ਦੁਆਰਾ ਚੰਡੀਗੜ੍ਹ ਜਾਂ ਨਵੀਂ ਦਿੱਲੀ ਯਾਤਰਾ ਕਰ ਸਕਦੇ ਹਨ, ਜੋ ਕਿ ਸਵੇਰੇ 7:20 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੁੰਦੀ ਹੈ। (12054/53) ਅੰਮ੍ਰਿਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈਸ ਦੇ ਯਾਤਰੀਆਂ ਨੂੰ ਪੂਰਾ ਦਿਨ ਇੰਤਜ਼ਾਰ ਕਰਨਾ ਪਵੇਗਾ, ਜਿਸ ਤੋਂ ਬਾਅਦ ਸਿਰਫ (14632) ਅੰਮ੍ਰਿਤਸਰ-ਦੇਹਰਾਦੂਨ ਐਕਸਪ੍ਰੈਸ ਹੀ ਰਾਤ 9:35 ਵਜੇ ਸਿੱਧੇ ਹਰਿਦੁਆਰ ਲਈ ਰਵਾਨਾ ਹੋਵੇਗੀ। ਜੇਕਰ (12412/11) ਅੰਮ੍ਰਿਤਸਰ-ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈਸ, ਜੋ ਕਿ ਸ਼ਾਮ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੁੰਦੀ ਹੈ ਤੇ (18102) ਜੰਮੂ ਤਵੀ-ਟਾਟਾਨਗਰ ਐਕਸਪ੍ਰੈਸ, ਜੋ ਕਿ ਰਾਤ 8 ਵਜੇ ਰਵਾਨਾ ਹੁੰਦੀ ਹੈ, ਇਸ ਦੇ ਯਾਤਰੀ (14632) ਅੰਮ੍ਰਿਤਸਰ-ਦੇਹਰਾਦੂਨ ਐਕਸਪ੍ਰੈਸ, ਜੋ ਕਿ ਰਾਤ 9:35 ਵਜੇ ਰਵਾਨਾ ਹੁੰਦੀ ਹੈ, ਰਾਹੀਂ ਚੰਡੀਗੜ੍ਹ ਯਾਤਰਾ ਕਰ ਸਕਦੇ ਹਨ। (14505/06) ਅੰਮ੍ਰਿਤਸਰ-ਨੰਗਲ ਡੈਮ ਐਕਸਪ੍ਰੈਸ ਦਾ ਕੋਈ ਵਿਕਲਪ ਨਹੀਂ ਹੈ। ਇਸ ਲਈ ਯਾਤਰੀਆਂ ਨੂੰ ਨੰਗਲ ਡੈਮ ਤੋਂ ਆਉਣ-ਜਾਣ ਲਈ ਬੱਸ ਜਾਂ ਆਵਾਜਾਈ ਦੇ ਹੋਰ ਸਾਧਨਾਂ ਰਾਹੀਂ ਯਾਤਰਾ ਕਰਨੀ ਪਵੇਗੀ।
ਇਹ ਰੇਲਗੱਡੀਆਂ ਡਾਇਵਰਟ ਕੀਤੇ ਰੂਟਾਂ 'ਤੇ ਚੱਲਣਗੀਆਂ।
(22430/29) ਪਠਾਨਕੋਟ-ਦਿੱਲੀ ਐਕਸਪ੍ਰੈਸ ਸੁਪਰਫਾਸਟ ਐਕਸਪ੍ਰੈਸ ਪਠਾਨਕੋਟ-ਮੁਕੇਰੀਆਂ-ਜਲੰਧਰ ਛਾਉਣੀ-ਲੁਧਿਆਣਾ ਰੂਟ ਰਾਹੀਂ ਚੱਲੇਗੀ।
(14803/04) ਭਗਤ ਕੀ ਕੋਠੀ-ਜੰਮੂ ਤਵੀ ਐਕਸਪ੍ਰੈਸ ਨੂੰ ਪਠਾਨਕੋਟ-ਮੁਕੇਰੀਆਂ-ਜਲੰਧਰ ਕੈਂਟ-ਲੁਧਿਆਣਾ ਰੂਟ ਰਾਹੀਂ ਮੋੜਿਆ ਜਾਵੇਗਾ।
(22424) ਅੰਮ੍ਰਿਤਸਰ-ਗੋਰਖਪੁਰ ਜਨਸਾਧਾਰਨ ਐਕਸਪ੍ਰੈਸ, (19611) ਅਜਮੇਰ-ਅੰਮ੍ਰਿਤਸਰ ਐਕਸਪ੍ਰੈਸ ਅਤੇ (14615) ਲਾਲ ਕੁਆ-ਅੰਮ੍ਰਿਤਸਰ ਵੀਕਲੀ ਐਕਸਪ੍ਰੈਸ ਨੂੰ ਤਰਨਤਾਰਨ-ਬਿਆਸ ਰਾਹੀਂ ਮੋੜਿਆ ਜਾਵੇਗਾ।
(12029) ਨਵੀਂ ਦਿੱਲੀ-ਅੰਮ੍ਰਿਤਸਰ ਜਨ ਸ਼ਤਾਬਦੀ ਐਕਸਪ੍ਰੈਸ ਬਿਆਸ-ਤਰਨਤਾਰਨ ਰਾਹੀਂ ਅੰਮ੍ਰਿਤਸਰ ਪਹੁੰਚੇਗੀ।