- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਮੀਗ੍ਰੇਸ਼ਨ ਅਰਜ਼ੀਆਂ ਦੀ ਸਖ਼ਤ ਜਾਂਚ ਅਤੇ ਵੀਜ਼ਾ ਨਿਯਮਾਂ ਵਿੱਚ ਸਖ਼ਤੀ ਦਰਮਿਆਨ ਕੈਨੇਡਾ ਸਰਕਾਰ ਨੇ ਫਰਜ਼ੀ ਵਿਆਹਾਂ ਰਾਹੀਂ ਇਮੀਗ੍ਰੇਸ਼ਨ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਚਿਤਾਵਨੀ ਜਾਰੀ ਕੀਤੀ ਹੈ।

ਡਿਜੀਟਲ ਡੈਸਕ, ਅੰਮ੍ਰਿਤਸਰ: ਇਮੀਗ੍ਰੇਸ਼ਨ ਅਰਜ਼ੀਆਂ ਦੀ ਸਖ਼ਤ ਜਾਂਚ ਤੇ ਵੀਜ਼ਾ ਨਿਯਮਾਂ ਵਿੱਚ ਸਖ਼ਤੀ ਦਰਮਿਆਨ ਕੈਨੇਡਾ ਸਰਕਾਰ ਨੇ ਫਰਜ਼ੀ ਵਿਆਹਾਂ ਰਾਹੀਂ ਇਮੀਗ੍ਰੇਸ਼ਨ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਚਿਤਾਵਨੀ ਜਾਰੀ ਕੀਤੀ ਹੈ।
ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਜਾਰੀ ਸਲਾਹ ਵਿੱਚ ਕਿਹਾ ਗਿਆ ਹੈ ਕਿ ਸਿਰਫ਼ ਇਮੀਗ੍ਰੇਸ਼ਨ ਜਾਂ ਪੱਕੀ ਰਿਹਾਇਸ਼ (PR) ਹਾਸਲ ਕਰਨ ਦੇ ਮਕਸਦ ਨਾਲ ਕੀਤੇ ਗਏ ਝੂਠੇ, ਕਾਗਜ਼ੀ ਜਾਂ ਸਵਾਰਥੀ ਵਿਆਹਾਂ ਦੇ ਗੰਭੀਰ ਕਾਨੂੰਨੀ ਨਤੀਜੇ ਹੋ ਸਕਦੇ ਹਨ।
ਸਪਾਂਸਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਕਰੋ ਜਾਂਚ
ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਅਜਿਹੇ ਮਾਮਲਿਆਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਖ਼ਾਸ ਤੌਰ ’ਤੇ ਜੇ ਕੋਈ ਵਿਅਕਤੀ ਹਾਲ ਹੀ ਵਿੱਚ ਜਾਣ-ਪਛਾਣ ਵਿੱਚ ਆਇਆ ਹੋਵੇ, ਜਲਦਬਾਜ਼ੀ ਵਿੱਚ ਵਿਆਹ ਕਰਨ ਦਾ ਦਬਾਅ ਬਣਾ ਰਿਹਾ ਹੋਵੇ ਜਾਂ ਉਸ ਦਾ ਪਰਿਵਾਰਕ ਪਿਛੋਕੜ ਸ਼ੱਕੀ ਹੋਵੇ ਤਾਂ ਸਪਾਂਸਰਸ਼ਿਪ ਤੋਂ ਪਹਿਲਾਂ ਪੂਰੀ ਜਾਂਚ ਕਰਨ ਲਈ ਕਿਹਾ ਗਿਆ ਹੈ।
ਫਰਜ਼ੀ ਵਿਆਹ ਦੇ ਆਧਾਰ ’ਤੇ ਕਿਸੇ ਵਿਅਕਤੀ ਨੂੰ ਸਪਾਂਸਰ ਕਰਨ ਵਾਲਿਆਂ ਖ਼ਿਲਾਫ਼ ਅਪਰਾਧਿਕ ਮਾਮਲਾ ਵੀ ਦਰਜ ਹੋ ਸਕਦਾ ਹੈ।
Think carefully before marrying someone and sponsoring them to come to Canada, especially if:
🚩 you’ve just met
🚩 the person wants to get married quickly
🚩 the person has been married or in a common-law relationship many times before
🚩 the person hasn’t shared much…
— IRCC (@CitImmCanada) September 21, 2026
ਫਰਜ਼ੀ ਵਿਆਹਾਂ ਦੀ ਪਛਾਣ ਲਈ ਅਧਿਕਾਰੀਆਂ ਨੂੰ ਖਾਸ ਟ੍ਰੇਨਿੰਗ
ਕੈਨੇਡਾ ਦੇ ਅਧਿਕਾਰੀਆਂ ਮੁਤਾਬਕ ਵੀਜ਼ਾ ਅਫਸਰਾਂ ਨੂੰ ਫਰਜ਼ੀ ਰਿਸ਼ਤਿਆਂ ਅਤੇ ਕਾਗਜ਼ੀ ਵਿਆਹਾਂ ਦੀ ਪਛਾਣ ਕਰਨ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਅਤੇ ਇੰਟਰਵਿਊ ਰਾਹੀਂ ਅਸਲੀ ਅਤੇ ਫਰਜ਼ੀ ਰਿਸ਼ਤਿਆਂ ਵਿੱਚ ਫਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਕਾਂਟ੍ਰੈਕਟ ਮੈਰਿਜ ਦੇ ਮਾਮਲਿਆਂ ’ਤੇ ਵੀ ਸਖ਼ਤੀ
ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ IELTS ਜਾਂ ਹੋਰ ਇਮੀਗ੍ਰੇਸ਼ਨ ਯੋਗਤਾਵਾਂ ਨਾਲ ਜੁੜੀਆਂ ਕਾਂਟ੍ਰੈਕਟ ਮੈਰਿਜ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਅਜਿਹੇ ਮਾਮਲਿਆਂ ਵਿੱਚ ਕਈ ਵਾਰ ਇੱਕ ਵਿਅਕਤੀ ਦੂਜੇ ਦੀ ਪੜ੍ਹਾਈ ਅਤੇ ਵਿਦੇਸ਼ ਜਾਣ ਦਾ ਖਰਚਾ ਚੁੱਕਦਾ ਹੈ, ਤਾਂ ਜੋ ਬਾਅਦ ਵਿੱਚ ਸਪਾਊਸ ਵੀਜ਼ਾ ਰਾਹੀਂ ਵਿਦੇਸ਼ ਜਾਣ ਦਾ ਰਸਤਾ ਬਣ ਸਕੇ। ਵਿਦੇਸ਼ ਪਹੁੰਚਣ ਤੋਂ ਬਾਅਦ ਰਿਸ਼ਤਾ ਟੁੱਟਣ ਜਾਂ ਧੋਖਾਧੜੀ ਦੇ ਦੋਸ਼ਾਂ ਵਾਲੇ ਮਾਮਲੇ ਵੀ ਸਾਹਮਣੇ ਆਉਂਦੇ ਹਨ।
ਘਰੇਲੂ ਹਿੰਸਾ ਦੇ ਪੀੜਤਾਂ ਲਈ ਰਾਹਤ
ਕੈਨੇਡਾ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਜੀਵਨਸਾਥੀ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਿਹਾ ਹੈ ਤਾਂ ਉਹ ਆਪਣਾ ਇਮੀਗ੍ਰੇਸ਼ਨ ਸਟੇਟਸ ਗੁਆਏ ਬਿਨਾਂ ਕਾਨੂੰਨੀ ਮਦਦ ਲੈ ਸਕਦਾ ਹੈ।