- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਰੈਂਸ ਰੋਡ ਸਥਿਤ ਪੁਲਿਸ ਲਾਈਨ ਕੁਆਰਟਰ ਵਾਸੀ ਤੁਲਸੀ ਦੇਵੀ ਦੇ ਸਹੁਰੇ ਕੇਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਕਰੀਬ 23 ਸਾਲਾਂ ਤੋਂ ਲਗਾਤਾਰ ਦੈਨਿਕ ਜਾਗਰਣ ਪੜ੍ਹਦਾ ਆ ਰਿਹਾ ਹੈ। ਅਖ਼ਬਾਰ ਵੱਲੋਂ ਸਮੇਂ-ਸਮੇਂ ’ਤੇ ਚਲਾਈਆਂ ਜਾਣ ਵਾਲੀਆਂ ਵੱਖ-ਵੱਖ ਇਨਾਮੀ ਯੋਜਨਾਵਾਂ ਵਿਚ ਵੀ ਉਹ ਹਿੱਸਾ ਲੈਂਦੇ ਰਹੇ ਹਨ। ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਅਜਿਹੀ ਹੀ ਯੋਜਨਾ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਕਾਰ ਮਿਲੇਗੀ।

ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਦੈਨਿਕ ਜਾਗਰਣ ਸਿਰਫ਼ ਖ਼ਬਰਾਂ ਦਾ ਮਾਧਿਅਮ ਹੀ ਨਹੀਂ, ਸਗੋਂ ਆਪਣੇ ਪਾਠਕਾਂ ਦੇ ਸੁਪਨੇ ਪੂਰੇ ਕਰਨ ਦਾ ਜ਼ਰੀਆ ਵੀ ਬਣ ਰਿਹਾ ਹੈ। ਦੈਨਿਕ ਜਾਗਰਣ ਦੇ ਟ੍ਰਿਪਲ ਧਮਾਕਾ ਆਫ਼ਰ ਤਹਿਤ ਦੇਹਰਾਦੂਨ ਵਿਚ ਕਰਵਾਏ ਮੈਗਾ ਡਰਾਅ ਵਿਚ ਅੰਮ੍ਰਿਤਸਰ ਦੀ ਤੁਲਸੀ ਦੇਵੀ ਨੇ ਕਾਰ ਜਿੱਤੀ ਹੈ। ਕਾਰ ਜਿੱਤਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਪਰਿਵਾਰਕ ਮੈਂਬਰਾਂ ਨੇ ਇਕ-ਦੂਜੇ ਨੂੰ ਵਧਾਈ ਦਿੱਤੀ।
ਲਾਰੈਂਸ ਰੋਡ ਸਥਿਤ ਪੁਲਿਸ ਲਾਈਨ ਕੁਆਰਟਰ ਵਾਸੀ ਤੁਲਸੀ ਦੇਵੀ ਦੇ ਸਹੁਰੇ ਕੇਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਕਰੀਬ 23 ਸਾਲਾਂ ਤੋਂ ਲਗਾਤਾਰ ਦੈਨਿਕ ਜਾਗਰਣ ਪੜ੍ਹਦਾ ਆ ਰਿਹਾ ਹੈ। ਅਖ਼ਬਾਰ ਵੱਲੋਂ ਸਮੇਂ-ਸਮੇਂ ’ਤੇ ਚਲਾਈਆਂ ਜਾਣ ਵਾਲੀਆਂ ਵੱਖ-ਵੱਖ ਇਨਾਮੀ ਯੋਜਨਾਵਾਂ ਵਿਚ ਵੀ ਉਹ ਹਿੱਸਾ ਲੈਂਦੇ ਰਹੇ ਹਨ। ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਅਜਿਹੀ ਹੀ ਯੋਜਨਾ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਕਾਰ ਮਿਲੇਗੀ।
ਪੰਜਵੀਂ ਜਮਾਤ ਤੱਕ ਪੜ੍ਹੀ ਤੁਲਸੀ ਦੇਵੀ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਮਿਡ-ਡੇ ਮੀਲ ਕਰਮਚਾਰੀ ਵਜੋਂ ਕੰਮ ਕਰਦੀ ਹੈ। ਉਹ ਅਖ਼ਬਾਰ ਵਿਚ ਸਿਰਲੇਖਾਂ ਦੇ ਨਾਲ-ਨਾਲ ਆਂਗਣਵਾੜੀ ਅਤੇ ਮਿਡ-ਡੇ ਮੀਲ ਵਰਕਰ ਯੂਨੀਅਨ ਨਾਲ ਸਬੰਧਤ ਖ਼ਬਰਾਂ ਵੀ ਜੋੜ-ਜੋੜ ਕੇ ਪੜ੍ਹਦੀ ਹੈ।
ਤੁਲਸੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮੂਲ ਰੂਪ ਵਿਚ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਅੰਮ੍ਰਿਤਸਰ ਵਿਚ ਰਹਿ ਰਿਹਾ ਹੈ। ਇਸ ਵਾਰ ਉਨ੍ਹਾਂ ਦੇ ਸਹੁਰੇ ਕੇਹਰ ਸਿੰਘ ਅਤੇ ਪਤੀ ਜੈ ਪ੍ਰਕਾਸ਼ ਸਿੰਘ ਨੇ ਉਨ੍ਹਾਂ ਦੇ ਨਾਂ ’ਤੇ ਯੋਜਨਾ ਦਾ ਫਾਰਮ ਭਰਿਆ ਸੀ। ਕਾਰ ਜਿੱਤਣ ਦੀ ਖ਼ੁਸ਼ੀ ਉਨ੍ਹਾਂ ਲਈ ਸ਼ਬਦਾਂ ਵਿਚ ਬਿਆਨ ਕਰਨੀ ਮੁਸ਼ਕਲ ਹੈ।
ਕੇਹਰ ਸਿੰਘ ਪੁਲਿਸ ਵਿਭਾਗ ਤੋਂ ਸੇਵਾਮੁਕਤ ਹਨ, ਜਦਕਿ ਜੈ ਪ੍ਰਕਾਸ਼ ਸਿੰਘ ਵੀ ਪੁਲਿਸ ਵਿਭਾਗ ਵਿਚ ਤਾਇਨਾਤ ਹਨ। ਪਰਿਵਾਰ ਵਿਚ ਸੱਸ ਬਿਮਲਾ ਦੇਵੀ ਤੋਂ ਇਲਾਵਾ ਦਿਓਰ ਜਗਦੀਸ਼ ਸਿੰਘ, ਲਖਬੀਰ ਸਿੰਘ ਅਤੇ ਦਿਓਰਾਣੀ ਅਮ੍ਰਿਤਾ ਰਾਣਾ ਵੀ ਰਹਿੰਦੇ ਹਨ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੈਨਿਕ ਜਾਗਰਣ ਨਾਲ ਉਨ੍ਹਾਂ ਦਾ ਰਿਸ਼ਤਾ ਸਾਲਾਂ ਪੁਰਾਣਾ ਹੈ। ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਅਖ਼ਬਾਰ ਦੀ ਕਿਸੇ ਯੋਜਨਾ ਤਹਿਤ ਕਾਰ ਵੀ ਜਿੱਤ ਸਕਦੇ ਹਨ, ਪਰ ਇਸ ਇਨਾਮ ਨੇ ਉਨ੍ਹਾਂ ਲਈ ਇਹ ਪਲ ਹਮੇਸ਼ਾ ਲਈ ਯਾਦਗਾਰ ਬਣਾ ਦਿੱਤਾ ਹੈ।