- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਅੰਮ੍ਰਿਤਸਰ, ਸੈਂਟਰਲ ਖਾਲਸਾ ਹਸਪਤਾਲ ਤਰਨ ਤਾਰਨ ਇਸ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਵੱਲੋਂ ਭਾਈ ਵੀਰ ਸਿੰਘ ਜੀ ਦੁਆਰਾ ਸ਼ੁਰੂ ਕੀਤਾ ਪ੍ਰਤੀਨਿਧ ਪੱਤਰ ਖਾਲਸਾ ਐਡਵੋਕੇਟ ਅਤੇ ਨਿਰਗੁਣਿਆਰਾ ਅੱਜ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਹ ਵਿਆਪਕ ਪਹਿਲਕਦਮੀਆਂ ਚੀਫ ਖਾਲਸਾ ਦੀਵਾਨ ਦੀ ਗੁਣਵੱਤਾ ਸਿੱਖਿਆ, ਤਕਨੀਕੀ ਤਰੱਕੀ, ਨੈਤਿਕ ਕਦਰਾਂ-ਕੀਮਤਾਂ, ਨਵੀਨਤਾ ਅਤੇ ਸੰਪੂਰਨ ਵਿਿਦਆਰਥੀ ਵਿਕਾਸ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਉਜਾਗਰ ਕਰਦੀਆਂ ਹਨ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਨੇ ਅਗਲੇ ਵਰੇ 125 ਸਾਲਾ ਜਸ਼ਨ ਮਨਾਉਂਣ ਮੌਕੇ ਸੰਸਥਾ ਵਿਚ 50 ਹਜਾਰ ਵਿਿਦਆਰਥੀਆਂ ਦਾ ਟੀਚਾ ਮਿਿਥਆ ਹੈ। 1902 ਵਿਚ ਆਰੰਭ ਹੋਈ ਸਿੱਖਾਂ ਦੀ ਸਿਰਮੌਰ ਸੰਸਥਾ 125 ਵਰ੍ਹਿਆਂ ਦਾ ਆਪਣਾ ਉਪਲਭਦੀਆਂ ਦਾ ਸਫਰ ਮੁਕੰਮਲ ਕਰਨ ਸਮੇਂ ਵੀ ਆਪਣੇ ਅੰਦਰ ਜਜਬਾ ਤੇ ਜਜਬਾਤ ਨੂੰ ਨਾਲ ਲੈ ਕੇ ਬੁਲੰਦੀਆਂ ਦਾ ਸਫਰ ਤਹਿ ਕਰ ਰਹੀ ਹੈ। 5 ਵਿਦਿਆਰਥੀਆਂ ਤੋਂ ਆਰੰਭ ਹੋਈ ਸੰਸਥਾ ਅਧੀਨ 48 ਸਕੂਲ, 2 ਮੈਨੇਜਮੈਂਟ ਕਾਲਜ ਅਤੇ 1 ਨਰਸਿੰਗ ਕਾਲਜ ਸ਼ਾਮਲ ਹਨ, ਜਿਨ੍ਹਾਂ ਵਿਚ 45 ਹਜ਼ਾਰ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ, 2027 ਵਿਚ ਇਹ ਟੀਚਾ 50 ਹਜਾਰ ਵਿਿਦਆਰਥੀਆਂ ਤੱਕ ਪਹੁੰਚਣ ਦੀ ਉਮੀਦ ਹੈ। ਸਰਹੱਦੀ ਖੇਤਰਾਂ ਵਿਚ ਵੀ ਸਕੂਲ ਖੋਲੇ ਗਏ ਹਨ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਤੇ ਆਨਰੇਰੀ ਸਕੱਤਰ ਰਮਣੀਕ ਸਿੰਘ ਨੇ ਵਿਸ਼ੇਸ਼ ਗੱਲਬਾਤ ਕਰਦਿਆ ਉਪਰੋਕਤ ਜਾਣਕਾਰੀ ਦਿੰਦਿਆ ਕਿਹਾ ਕਿ ਅਸੀਂ ਅੱਜ ਵੀ 1902 ਵਾਲਾ ਜਜਬਾ ਤੇ ਜਜਬਾਤ ਲੈ ਕੇ ਤਕਰੀਬਨ 450 ਮੈਂਬਰਾਂ ਦੇ ਨਾਲ 4 ਹਜਾਰ ਦੇ ਸਕੂਲੀ ਤੇ ਪ੍ਰਬੰਧਕੀ ਸਟਾਫ ਦੇ ਨਾਲ ਮਿਲ ਕੇ ਇਕ ਪਰਿਵਾਰ ਵਾਂਗ ਸੇਵਾ ਕਰਕੇ ਸਿੱਖ ਸੰਸਥਾ ਦਾ ਨਾਮ ਦੁਨੀਆ ਵਿਚ ਰੋਸ਼ਨ ਕਰ ਰਹਟ ਹਾਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਲੋਕ ਭਲਾਈ ਲਈ ਭਾਈ ਵੀਰ ਸਿੰਘ ਜੀ ਬਿਰਧ ਘਰ ਤਰਨ ਤਾਰਨ, ਸ੍ਰੀ ਗੁਰੂ ਅਮਰਦਾਸ ਬਿਰਧ ਘਰ ਰਾਮ ਤੀਰਥ ਰੋਡ ਅੰਮ੍ਰਿਤਸਰ, ਸੈਂਟਰਲ ਖਾਲਸਾ ਯਤੀਮਖਾਨਾ ਜਿਸ ਵਿਚ ਸੂਰਮਾ ਸਿੰਘ ਆਸ਼ਰਮ, ਨੇਤਰਹੀਨ ਬੱਚਿਆਂ ਲਈ ਸਕੂਲ, ਭਾਈ ਵੀਰ ਸਿੰਘ ਜੀ ਗੁਰਮਿਤ ਕਾਲਜ, ਸ਼ਹੀਦ ਊਧਮ ਸਿੰਘ ਸਕੂਲ, ਸ਼ਹੀਦ ਊਧਮ ਸਿੰਘ ਲਾਈਬਰੇਰੀ, ਤੰਤੀ ਸਾਜ ਮਿਊਜ਼ੀਅਮ ਅਤੇ ਪੁਰਾਤਨ ਸ਼ਸਤਰਾਂ ਵੀ ਵਿਰਸੇ ਦੀ ਸੰਭਾਲ ਕਰ ਰਹੇ ਹਨ। ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਅੰਮ੍ਰਿਤਸਰ, ਸੈਂਟਰਲ ਖਾਲਸਾ ਹਸਪਤਾਲ ਤਰਨ ਤਾਰਨ ਇਸ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਵੱਲੋਂ ਭਾਈ ਵੀਰ ਸਿੰਘ ਜੀ ਦੁਆਰਾ ਸ਼ੁਰੂ ਕੀਤਾ ਪ੍ਰਤੀਨਿਧ ਪੱਤਰ ਖਾਲਸਾ ਐਡਵੋਕੇਟ ਅਤੇ ਨਿਰਗੁਣਿਆਰਾ ਅੱਜ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਹ ਵਿਆਪਕ ਪਹਿਲਕਦਮੀਆਂ ਚੀਫ ਖਾਲਸਾ ਦੀਵਾਨ ਦੀ ਗੁਣਵੱਤਾ ਸਿੱਖਿਆ, ਤਕਨੀਕੀ ਤਰੱਕੀ, ਨੈਤਿਕ ਕਦਰਾਂ-ਕੀਮਤਾਂ, ਨਵੀਨਤਾ ਅਤੇ ਸੰਪੂਰਨ ਵਿਿਦਆਰਥੀ ਵਿਕਾਸ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਉਜਾਗਰ ਕਰਦੀਆਂ ਹਨ। ਦੀਵਾਨ ਦੇ ਹਰੇਕ ਕੰਮ ਦਾ ਫੈਂਸਲਾ ਮੈਂਬਰਾਂ ਦੀਆਂ ਬਣਾਈਆਂ ਵਿਭਾਗੀ ਕਮੇਟੀਆਂ ਵੱਲੋਂ ਲਿਆ ਜਾਂਦਾ ਹੈ। ਇਸ ਮੌਕੇ ਸੈਂਟਰਲ ਖਾਲਸਾ ਯਤੀਮਖਾਨਾ ਦੇ ਮੈਂਬਰ ਇੰਚਾਰਜ ਡਾ. ਆਤਮਜੀਤ ਸਿੰਘ ਬਸਰਾ ਵੀ ਮੌਜੂਦ ਸਨ।
ਪਟਨਾ ਸਾਹਿਬ ਵਿਖੇ ਸ਼ੁਰੂ ਹੋ ਰਿਹਾ ਐਮਆਰਆਈ ਤੇ ਸਿਟੀ ਸਕੈਨ ਸੈਂਟਰ
ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮਹਾਰਾਸ਼ਟ ਦੇ ਇੰਚਾਰਜ ਮੈਂਬਰ ਤੇ ਪਟਨਾ ਸਾਹਿਬ ਕਮੇਟੀ ਦੇ ਮੈਂਬਰ ਗੁਰਿੰਦਰ ਸਿੰਘ ਬਾਵਾ ਦੇ ਉਪਰਾਲੇ ਸਦਕਾ ਚਾਰ ਸਾਹਿਬਜ਼ਾਦੇ ਐਮਆਰਆਈ ਅਤੇ ਸਿਟੀ ਸਕੈਨ ਸੈਂਟਰ ਦਾ ਨੀਹ ਪੱਥਰ ਰੱਖਿਆ ਗਿਆ, ਜੋ ਜਲਦ ਹੀ ਸੰਗਤਾਂ ਸੇਵਾ ਵਿਚ ਸ਼ੁਰੂ ਹੋ ਜਾਵੇਗਾ।
ਡਾ. ਨਿੱਜਰ ਨੇ ਦੱਸਿਆ ਕਿ ਅਧਿਆਪਕ ਸਸ਼ਕਤੀਕਰਨ ਅਤੇ ਅਕਾਦਮਿਕ ਉੱਤਮਤਾ ਪਲੇ ਪੈੱਨ ਤੋਂ ਲੈ ਕੇ ਸੀਨੀਅਰ ਸੈਕੰਡਰੀ ਪੱਧਰਾਂ ਤੱਕ ਦੇ ਅਧਿਆਪਕਾਂ ਲਈ ਨਿਯਮਤ ਪੇਸ਼ੇਵਰ ਵਿਕਾਸ ਵਰਕਸ਼ਾਪ ਲਗਾਈਆਂ ਜਾਂਦੀਆਂ ਹਨ। ਤਾਂ ਜੋ ਆਧੁਨਿਕ ਸਿੱਖਿਆ ਸ਼ਾਸ਼ਤਰ, ਪ੍ਰੋਜੈਕਟ-ਅਧਾਰਤ ਸਿੱਖਲਾਈ, ਤਕਨਾਲੋਜੀ ਏਕੀਕਰਨ ਅਤੇ ਨਵੀਨਤਾਕਾਰੀ ਅਧਿਆਪਨ ਅਭਿਆਸਾਂ 'ਤੇ ਕੇਂਦ੍ਰਿਤ ਵਿਸ਼ਾ-ਵਿਸ਼ੇਸ਼ ਸਿੱਖਲਾਈ ਹੋਵੇ। 10ਵੀਂ ਅਤੇ 12ਵੀਂ ਜਮਾਤਾਂ ਲਈ ਨਮੂਨਾ ਪ੍ਰਸ਼ਨ ਪੱਤਰਾਂ ਦੀ ਤਿਆਰੀ ਅਤੇ ਸਰਕੂਲੇਸ਼ਨ ਬੋਰਡ ਪ੍ਰੀਖਿਆ ਦੀ ਤਿਆਰੀ ਨੂੰ ਮਜ਼ਬੂਤ ਕਰਦੀ ਹੈ। ਦੀਵਾਨ ਆਪਣੇ ਸਕੂਲਾਂ ਵਿਚ ਅਧਿਆਪਕਾਂ ਵੱਲੋਂ ਤਿਆਰ ਕੀਤੇ ਸਲੇਬਸ ਨੂੰ ਕਿਤਾਬਾਂ ਦਾ ਰੂਪ ਦੇਣ ਲਈ ਸ਼ੁਰੂਆਤੀ ਤੌਰ ‘ਤੇ 12 ਦੇ ਕਰੀਬ ਕਿਤਾਬਾਂ ਪ੍ਰਕਾਸ਼ਿਤ ਕਰਕੇ ਵਿਿਦਆਰਥੀਆਂ ਨੂੰ ਪੜਾਵੇਗਾ। ਅਧਿਆਪਕਾਂ ਅਤੇ ਵਿਿਦਆਰਥੀਆਂ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਮਾਸਿਕ ਅਕਾਦਮਿਕ ਵਰਕਸ਼ਾਪ ਲਗਾਈਆਂ ਜਾਂਦੀਆਂ ਹਨ। ਹੁਨਰ-ਅਧਾਰਤ ਵਿਿਦਆਰਥੀ ਵਿਕਾਸ ਪ੍ਰੋਗਰਾਮਾਂ ਵਿਚ ਜੀਵਨ ਹੁਨਰ, ਖਾਣਾ ਪੀਣ ਦੇ ਸ਼ਿਸ਼ਟਾਚਾਰ, ਕੈਰੀਅਰ ਮਾਰਗਦਰਸ਼ਨ, ਸਾਈਬਰ ਸੁਰੱਖਿਆ ਜਾਗਰੂਕਤਾ ਆਦਿ ਸ਼ਾਮਲ ਹੈ।
ਦਾਖਲੇ ‘ਚ ਸ਼ਾਨਦਾਰ ਵਾਧਾ
2025-26 ਦੇ ਅਕਾਦਮਿਕ ਸੈਸ਼ਨ ਵਿਚ 7500 ਨਵੇਂ ਵਿਿਦਆਰਥੀਆਂ ਦੇ ਦਾਖਲੇ ਵਿਚ ਵਾਧਾ ਹੋਇਆ ਹੈ। ਮਿਸ਼ਨ ਦਾਖਲੇ ਦਾ ਪ੍ਰਭਾਵਸ਼ਾਲੀ ਢੰਗ ਨਾਲ ਦਾਖਲੇ ਵਿਚ ਵਾਧਾ ਚੱਲ ਰਿਹਾ ਹੈ ਜੋ 2027 ਵਿਚ 50 ਹਜਾਰ ਦੇ ਟੀਚੇ ਨੂੰ ਪਾਰ ਕਰੇਗਾ। ਮਾਪਿਆਂ 'ਤੇ ਵਿੱਤੀ ਬੋਝ ਘਟਾਉਂਣ ਲਈ ਕਿਫਾਇਤੀ ਐਨਜੀਈਆਰਟੀ ਅਨੁਕੂਲ ਪਾਠ ਪੁਸਤਕਾਂ ਨੂੰ ਅਪਣਾਉਣਾ, ਸਕੂਲ ਬੈਗਾਂ ਨੂੰ ਹਲਕਾ ਕਰਨ ਅਤੇ ਬਰਾਬਰ, ਸਮਾਵੇਸ਼ੀ ਅਤੇ ਗੁਣਵੱਤਾ ਵਾਲੀ ਸਿੱਖਿਆ ਨੂੰ ਯਕੀਨੀ ਬਣਾਉਂਣ ਲਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਅਤੇ ਸਟਾਫ ਦੀ ਨਿਯੁਕਤੀ ਕੀਤੀ ਜਾਂਦੀ ਹੈ। ਸਮਾਜਿਕ ਜ਼ਿੰਮੇਵਾਰੀ ਅਤੇ ਗੁਰਮਤਿ ਸਿੱਖਿਆ ਪਹਿਲਕਦਮੀ ਤਹਿਤ ਅਗਸਤ 2026 ਵਿਚ ਦਸ ਵਿਿਦਆਰਥਣਾਂ ਨੂੰ ਗੁਰਮਤਿ ਵਿਿਦਆ ਸਿੱਖਿਆ ਲਈ ਕੇਰੀਸਚੋ, ਕੀਨੀਆ ਵਿਖੇ ਮੁਫਤ ਭੇਜਿਆ ਜਾ ਰਿਹਾ ਹੈ। ਇਹ ਪਹਿਲ ਨਿਸ਼ਕਾਮ ਸੇਵਾ ਟਰੱਸਟ ਦੇ ਸਮਰਥਨ ਨਾਲ ਕੀਤੀ ਜਾ ਰਹੀ ਹੈ। ਬੱਚਿਆਂ ਲਈ ਤਕਨੀਕੀ ਯੁਗ ਦੇ ਹਾਣੀ ਬਣਾਉਂਦੇ ਹੋਏ ਕੰਪਿਊਟਰ ਪਾਠ ਪੁਸਤਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੋੜਿਆ ਜਾ ਰਿਹਾ ਹੈ। ਨਵੀਨਤਾ ਅਤੇ ਹੱਥੀਂ ਸਿਖਲਾਈ ਨੂੰ ਉਤਸ਼ਾਹਿਤ ਕਰਨ ਲਈ ਸੰਸਥਾਵਾਂ ਵਿਚ ਰੋਬੋਟਿਕਸ ਲੈਬਾਂ ਦੀ ਸਥਾਪਨਾ ਦੀ ਯੋਜਨਾ ਚੱਲ ਰਹੀ ਹੈ। ਅੰਗਰੇਜ਼ੀ ਭਾਸ਼ਾ ਅਤੇ ਆਈਟੀ ਅਧਾਰਤ ਸਿੱਖਲਾਈ ਵਿਚ ਵਾਧਾ ਕਰਦੇ ਹੋਏ ਹੈਦਰਾਬਾਦ ਤੋਂ ਇਕ ਵਿਸ਼ੇਸ਼ ਮਾਹਰ ਟੀਮ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ।
ਸਕੂਲਾਂ ਦੇ ਬੁਨਿਆਦੀ ਢਾਂਚਿਆਂ ਦਾ ਵਿਸਥਾਰ
ਸਕੂਲਾਂ ਦੇ ਬੁਨਿਆਦੀ ਢਾਂਚਿਆਂ ਦਾ ਵਿਸਥਾਰ ਕਰਦੇ ਹੋਏ ਸਕੂਲਾਂ ਵਿਚ ਲੋੜ ਅਨੁਸਾਰ ਕਮਰਿਆਂ ਵਿਚ ਵਾਧਾ ਕੀਤਾ ਗਿਆ। ਸਮਾਰਟ ਕਲਾਸ, ਆਈਐਫਪੀ ਪੈਨਲ, ਰਿਸੈਪਸ਼ਨ, ਕੰਪਿਊਟਰ ਕਲਾਸਾਂ, ਖੇਡ ਮੈਦਾਨ, ਟਾਈਲੈਟ ਬਲਾਕ ਆਦਿ ਵਿਚ ਵਾਧੇ ਦੇ ਨਾਲ ਸੁਧਾਰ ਕੀਤਾ ਗਿਆ ਹੈ। ਸੁਰੱਖਿਆ ਲਈ ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ। ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਨੂੰ ਸਿੱਧੇ ਤੌਰ ‘ਤੇ ਮੁੱਖ ਦਫਤਰ ਨਾਲ ਜੋੜਿਆ ਗਿਆ ਹੈ।
ਧਰਮ ਪ੍ਰਚਾਰ ਵਿਚ ਨਿਭਾਇਆ ਜਾ ਰਿਹਾ ਫਰਜ਼
ਚੀਫ ਖਾਲਸਾ ਦੀਵਾਨ ਜਿਥੇ ਸਿਿਖਆ ਦੇ ਖੇਤਰ ਵਿਚ ਆਪਣਾ ਫਰਜ ਨਿਭਾ ਰਿਹਾ ਹੈ, ਉਥੇ ਧਰਮ ਪ੍ਰਚਾਰ ਵਿਚ ਵੀ ਲਗਾਤਾਰ ਕੰਮ ਕਰ ਰਿਹਾ ਹੈ। ਹਰ ਸਾਲ ਸਾਹਿਬ ਸ੍ਰੀ ਗੁਰੂ ਹਰਿਿਕ੍ਰਸ਼ਨ ਜੀ ਦਾ ਪ੍ਰਕਾਸ਼ ਪੁਰਬ ਮਨਾਉਂਣ ਤੋਂ ਇਲਾਵਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਿਦਆਰਥੀਆਂ ਤੇ ਸਟਾਫ ਨਾਲ ਮਿਲ ਕੇ ਮੈਨੇਜਮੈਂਟ ਵੱਲੋਂ ਨਗਰ ਕੀਰਤਨ ਕੱਢਿਆ ਜਾਂਦਾ ਹੈ। ਅੰਮ੍ਰਿਤ ਸੰਚਾਰ ਦੇ ਸਮਾਗਮ ਕਰਵਾਏ ਜਾ ਰਹੇ ਹਨ। ਸਕੂਲ ਅੰਦਰ ਗੁਰਦੁਆਰਾ ਸਾਹਿਬ ਵਿਚ ਸਹਿਜ ਪਾਠ ਵਿਿਦਆਰਥੀਆਂ ਵੱਲੋਂ ਕੀਤੇ ਜਾਂਦੇ ਸਨ, ਜਿਨ੍ਹਾਂ ਦੇ ਭੋਗ ਹਰ ਸੰਗਰਾਂਦ ਮੌਕੇ ਪਾਏ ਜਾਂਦੇ ਹਨ, ਸਮਾਗਮਾਂ ਵਿਚ ਵਿਿਦਆਰਥੀ ਕੀਰਤਨ ਦੀ ਹਾਜਰੀ ਭਰਦੇ ਹਨ। ਹਰੇਕ ਧਾਰਮਿਕ ਤੇ ਸਮਾਜਿਕ ਦਿਨ ਤਿਉਹਾਰ ਨੂੰ ਵਿਿਦਆਰਥੀਆਂ ਨਾਲ ਮਨਾਇਆ ਜਾਂਦਾ ਹੈ ਤਾਂ ਜੋ ਵਿਿਦਆਰਥੀ ਧਰਮ ਤੇ ਸਮਾਝ ਨਾਲ ਜੁੜੇ ਰਹਿਣ।