- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਹ ਨਵਾਜ਼ ਮੂਲ ਰੂਪ ’ਚ ਪੁਰਾਣੀ ਦਿੱਲੀ ਦੇ ਯਮੁਨਾ ਪਾਰ ਖੇਤਰ ਦਾ ਰਹਿਣ ਵਾਲਾ ਹੈ। 31 ਜੁਲਾਈ ਨੂੰ ਚਮਿਆਰੀ ਪੁਲਿਸ ਚੌਂਕੀ ’ਚ ਹੋਏ ਧਮਾਕੇ ਤੋਂ ਕੁਝ ਦਿਨ ਬਾਅਦ ਸੰਗਰੂਰ ਜ਼ਿਲ੍ਹਾ ਪੁਲਿਸ ਨੇ ਉਸ ਨੂੰ ਇਕ ਅਪਰਾਧਿਕ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਦੋਸ਼ ਹੈ ਕਿ ਸ਼ਾਹ ਨਵਾਜ਼ ਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਨੂੰ ਗੂਗਲ ਪੇਅ ਰਾਹੀਂ ਧਮਾਕੇ ਲਈ ਚਾਲੀ ਹਜ਼ਾਰ ਰੁਪਏ ਦੀ ਫੰਡਿੰਗ ਕੀਤੀ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਚਮਿਆਰੀ ਪੁਲਿਸ ਚੌਂਕੀ ’ਤੇ ਬੋਤਲ ਬੰਬ ਹਮਲੇ ਦੇ ਚੌਥੇ ਮੁਲਜਮ ਸ਼ਾਹ ਨਵਾਜ਼ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਸੰਗਰੂਰ ਜੇਲ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸ਼ਾਹ ਨਵਾਜ਼ ਮੂਲ ਰੂਪ ’ਚ ਪੁਰਾਣੀ ਦਿੱਲੀ ਦੇ ਯਮੁਨਾ ਪਾਰ ਖੇਤਰ ਦਾ ਰਹਿਣ ਵਾਲਾ ਹੈ। 31 ਜੁਲਾਈ ਨੂੰ ਚਮਿਆਰੀ ਪੁਲਿਸ ਚੌਂਕੀ ’ਚ ਹੋਏ ਧਮਾਕੇ ਤੋਂ ਕੁਝ ਦਿਨ ਬਾਅਦ ਸੰਗਰੂਰ ਜ਼ਿਲ੍ਹਾ ਪੁਲਿਸ ਨੇ ਉਸ ਨੂੰ ਇਕ ਅਪਰਾਧਿਕ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਦੋਸ਼ ਹੈ ਕਿ ਸ਼ਾਹ ਨਵਾਜ਼ ਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਨੂੰ ਗੂਗਲ ਪੇਅ ਰਾਹੀਂ ਧਮਾਕੇ ਲਈ ਚਾਲੀ ਹਜ਼ਾਰ ਰੁਪਏ ਦੀ ਫੰਡਿੰਗ ਕੀਤੀ ਸੀ।
ਜਾਂਚ ਤੋਂ ਪਤਾ ਲੱਗਾ ਕਿ ਸ਼ਾਹ ਨਵਾਜ਼ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਦੇ ਮੈਂਬਰ ਰਾਣਾ ਭਾਈ ਦੇ ਸੰਪਰਕ ਵਿਚ ਸੀ ਅਤੇ ਉਸ ਦੇ ਇਸ਼ਾਰੇ 'ਤੇ ਉਸ ਨੇ ਮੁਲਜ਼ਮਾਂ ਦੇ ਬੈਂਕ ਖਾਤਿਆਂ ਵਿਚ 40,000 ਜਮ੍ਹਾ ਕਰਵਾਏ ਸਨ। ਚਮਿਆਰੀ ਪੁਲਿਸ ਚੌਂਕੀ ’ਤੇ ਹੋਏ ਅੱਤਵਾਦੀ ਹਮਲੇ ਦੇ ਤਿੰਨ ਸ਼ੱਕੀ ਮਨਦੀਪ ਸਿੰਘ, ਪ੍ਰਦੀਪ ਸਿੰਘ ਅਤੇ ਕਰਨਵੀਰ ਸਿੰਘ ਉਰਫ਼ ਗੋਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 31 ਜੁਲਾਈ ਦੀ ਰਾਤ ਨੂੰ ਮੁਲਜ਼ਮਾਂ ਨੇ ਚਮਿਆਰੀ ਪੁਲਿਸ ਚੌਂਕੀ 'ਤੇ ਬੋਤਲ ਬੰਬ ਨਾਲ ਹਮਲਾ ਕੀਤਾ ਅਤੇ ਫਿਰ ਮੋਟਰਸਾਈਕਲ 'ਤੇ ਭੱਜ ਗਏ।