ਸਾਹਿਤਕ ਸੰਸਥਾ ਤੇ ਪੰਜਾਬੀ ਸਾਹਿਤ ਸਭਾ ਨੇ ਸਾਹਿਤਕ ਸਮਾਗਮ ਕਰਵਾਇਆ ਮਰਹੂਮ ਸ਼ਾਇਰ ਰਣਜੀਤ ਸਿੰਘ 'ਬਾਬਲ' ਦਾ ਕਾਵਿ ਸੰਗ੍ਰਹਿ 'ਤੇਰੇ ਜਾਣ ਪਿੱਛੋਂ' ਲੋਕ ਅਰਪਿਤ ਸਮਾਗਮ
Publish Date: Sun, 05 Jul 2026 05:58 PM (IST)
Updated Date: Sun, 05 Jul 2026 05:59 PM (IST)
- ਕਾਵਿ ਸੰਗ੍ਰਹਿ ‘ਤੇਰੇ ਜਾਣ ਪਿੱਛੋਂ’ ਨੂੰ ਕੀਤਾ ਲੋਕ ਅਰਪਿਤ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪਿਛਲੇ 41 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਕਾਰਜਕਾਰੀ ਮੈਂਬਰ ਮਾ. ਮਨਜੀਤ ਸਿੰਘ ਵੱਸੀ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ. ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਮਾਝਾ ਜਨਵਾਦੀ ਲੇਖਕ ਸਭਾ ਦੇ ਜਨਰਲ ਸਕੱਤਰ ਹਰਦਰਸ਼ਨ ਸਿੰਘ ਕਮਲ, ਮਝੈਲਾਂ ਦੀ ਸੱਥ ਦੇ ਪ੍ਰਧਾਨ ਡਾ. ਗਗਨਦੀਪ ਸਿੰਘ, ਮੱਖਣ ਸਿੰਘ ਭੈਣੀਵਾਲਾ ਸਾਬਕਾ ਬੀਈਈਓ, ਮੁਨੀਸ਼ ਕੁਮਾਰ ਭੱਠੇ ਵਾਲੇ, ਜਸਬੀਰ ਕੌਰ, ਸੁਖਵੰਤ ਕੌਰ ਵੱਸੀ ਪ੍ਰਧਾਨ ਮਹਿਲਾ ਵਿੰਗ, ਪੰਜਾਬ ਸਾਹਿਤਕ ਮੰਚ ਜਲੰਧਰ ਵੱਲੋਂ ਨਾਨਕ ਚੰਦ ਵਿਰਲੀ, ਸੁਖਦੇਵ ਸਿੰਘ ਗੰਡਵਾਂ, ਸ਼ਬਦ ਨਾਦ ਮੰਚ ਤੋਂ ਪ੍ਰੋ. ਬਖਤਾਵਰ ਧਾਲੀਵਾਲ, ਕੰਵਲਜੀਤ ਸਿੰਘ ਭੁੱਲਰ, ਅਤੇ ਡਾ. ਕੁਲਵੰਤ ਸਿੰਘ ਬਾਠ ਸਾਬਕਾ ਵੈਟਰਨਰੀ ਅਫਸਰ ਆਦਿ ਸੁਸ਼ੋਭਿਤ ਹੋਏ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਬਾਬਲ ਦੀ ਮੌਤ ਪਿੱਛੋਂ ਉਨ੍ਹਾਂ ਦਾ ਕਾਵਿ ਸੰਗ੍ਰਹਿ ‘ਤੇਰੇ ਜਾਣ ਪਿੱਛੋਂ’, ਜੋ ਕਿ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ ਕੀਤਾ ਗਿਆ ਹੈ, ਨੂੰ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਮਹਿਲਾ ਵਿੰਗ) ਦੇ ਪ੍ਰਧਾਨ ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਮੈਡਮ ਅਨੂਪਮਾ, ਸੁਰਿੰਦਰ ਖਿਲਚੀਆਂ, ਸੁਖਵਿੰਦਰ ਕੌਰ ਬਟਾਲਾ, ਗੁਰਮੀਤ ਕੌਰ ਬੱਲ ਜੋਧੇ, ਹਰਵਿੰਦਰਜੀਤ ਕੌਰ ਬਾਠ, ਸਿਮਰਨਜੀਤ ਕੌਰ ਮਾਹਲਾ, ਜਸਮਿੰਦਰਜੀਤ ਕੌਰ, ਨਵਦੀਪ ਸਿੰਘ ਬਦੇਸ਼ਾ, ਅਸ਼ੋਕ ਟਾਂਡੀ, ਜਗਦੀਸ਼ ਸਿੰਘ ਬਮਰਾਹ, ਮਾ: ਧਰਮ ਸਿੰਘ ਧਿਆਨਪੁਰ, ਰਮੇਸ਼ ਕੁਮਾਰ ਜਾਨੂੰ, ਸੁਲਤਾਨ ਭਾਰਤੀ, ਮਨਦੀਪ ਸਿੰਘ ਬੋਪਰਾਏ, ਸੂਬੇਦਾਰ ਹਰਜੀਤ ਸਿੰਘ, ਅਮਨਿੰਦਰ ਸਿੰਘ ਵਡਾਲਾ, ਕੁਲਵੰਤ ਸਿੰਘ ਗਿੱਲ ਠੱਠੀਆਂ, ਸੋਨੂੰ ਸੁਲਤਾਨ, ਨਿਸ਼ਾਨ ਸਿੰਘ ਮਜਲਸ, ਡਾ: ਸਰਬਜੀਤ ਸਿੰਘ ਬਿੱਲਾ, ਮਾ: ਬਲਬੀਰ ਸਿੰਘ ਬੀਰ, ਡਾ: ਅਮਨਦੀਪ ਸਿੰਘ ਬਿਆਸ, ਬਲਵਿੰਦਰ ਸਿੰਘ ਅਠੌਲਾ, ਜਗਦੀਸ਼ ਸਿੰਘ ਬਮਰਾਹ, ਅਜੀਤ ਸਿੰਘ ਸਠਿਆਲਵੀ, ਅਜੈਬ ਸਿੰਘ ਬੋਦੇਵਾਲ, ਸਕੱਤਰ ਸਿੰਘ ਪੁਰੇਵਾਲ, ਰਾਜਵਿੰਦਰ ਸਿੰਘ ਵੜੈਚ, ਕੈਪਟਨ ਸਿੰਘ ਮਹਿਤਾ, ਜਤਿੰਦਰ ਸਿੰਘ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨ੍ਹਿਆ। ਇਸ ਮੌਕੇ ਮਰਹੂਮ ਸ਼ਾਇਰ ਰਣਜੀਤ ਸਿੰਘ ਬਾਬਲ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਬੀਬੀ ਮਨਜੀਤ ਕੌਰ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।