- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਕੋਲ ਕੀਤੀ ਰੋਸ ਰੈਲੀ

- ਮੰਤਰੀ ਨੇ ਰੈਲੀ ’ਚ ਪਹੁੰਚ ਕੇ ਲਿਆ ਰੋਸ ਪੱਤਰ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ
ਅੰਮ੍ਰਿਤਸਰ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫਰੰਟ, ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਿਜ਼ ਯੂਨੀਅਨ ਦੇ ਬੈਨਰ ਹੇਠ ਗੁਰਦੀਪ ਸਿੰਘ ਬਾਜਵਾ, ਜਗਦੀਸ਼ ਠਾਕੁਰ, ਅਜੈ ਸਨੋਤਰਾ, ਅਸ਼ਵਨੀ ਅਵਸਥੀ, ਜੋਗਿੰਦਰ ਸਿੰਘ, ਬੋਬਿੰਦਰ ਸਿੰਘ, ਹਰਜਿੰਦਰਪਾਲ ਸਿੰਘ ਪੰਨੂ, ਮਨਜੀਤ ਸਿੰਘ ਬਾਸਰਕੇ, ਨਿਰਮਲਜੀਤ ਸਿੰਘ ਬਾਜਵਾ, ਨਰਿੰਦਰ ਬੱਲ, ਚਰਨ ਸਿੰਘ, ਰਾਮ ਲੁਭਾਇਆ, ਮਨਜਿੰਦਰ ਸਿੰਘ ਸੰਧੂ, ਮਦਨ ਲਾਲ ਮੰਨਣ ਅਤੇ ਸ਼ਮਸ਼ੇਰ ਸਿੰਘ ਕੋਹਰੀ ਦੀ ਸਾਂਝੀ ਅਗਵਾਈ ਹੇਠ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਨੇੜੇ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਰੋਸ ਰੈਲੀ ਤੋਂ ਬਾਅਦ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮੰਤਰੀ ਦੇ ਘਰ ਦਾ ਘਿਰਾਓ ਕਰਨ ਜਾਣ ਤੋਂ ਪਹਿਲਾਂ ਹੀ ਮੰਤਰੀ ਵੱਲੋਂ ਰੈਲੀ ਵਿੱਚ ਪਹੁੰਚ ਕੇ ਰੋਸ ਪੱਤਰ ਪ੍ਰਾਪਤ ਕੀਤਾ ਤੇ ਭਰੋਸਾ ਦਿੱਤਾ ਇਸ ਰੋਸ ਪੱਤਰ ਵਿੱਚ ਦਰਜ ਮੰਗਾਂ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕਰ ਕੇ ਹੱਲ ਕੱਢਿਆ ਜਾਵੇਗਾ।
ਇਸ ਮੌਕੇ ਸਵਿੰਦਰ ਸਿੰਘ ਮੋਲੋਵਾਲੀ, ਦਲਜੀਤ ਸਿੰਘ ਕੋਹਲੀ, ਗੁਰਪ੍ਰੀਤ ਸਿੰਘ ਰਿਆੜ, ਗੁਰਮੀਤ ਸਿੰਘ ਭੁੱਲਰ, ਸੁਖਦੇਵ ਰਾਜ ਕਾਲੀਆ, ਅਮਨ ਸ਼ਰਮਾ, ਹਰਪਾਲ ਸਿੰਘ ਸਮਰਾ, ਡਾ. ਨਿਰਮਲ ਸਿੰਘ ਅਨੰਦ, ਬਲਜਿੰਦਰ ਸਿੰਘ ਵਡਾਲੀ, ਸੁੱਚਾ ਸਿੰਘ ਟਰਪਈ, ਗੁਰਬਿੰਦਰ ਖਹਿਰਾ, ਦਲਬੀਰ ਸਿੰਘ ਬਾਜਵਾ, ਕਰਮ ਸਿੰਘ, ਤਜਿੰਦਰ ਢਿੱਲੋਂ, ਨਰਿੰਦਰ ਪ੍ਰਧਾਨ, ਬਲਰਾਜ ਸਿੰਘ ਭੰਗੂ, ਸੁਖਰਾਜ ਸਰਕਾਰੀਆ, ਜਗਦੀਪ ਸਿੰਘ ਜੌਹਲ, ਕੁਲਵੰਤ ਸਿੰਘ ਘੁੱਕੇਵਾਲੀ, ਧਰਮਿੰਦਰ ਸਿੰਘ, ਲਖਵਿੰਦਰ ਸਿੰਘ ਕੋਹਾਲੀ ਅਤੇ ਇੰਦਰਮਾਨ ਸਿੰਘ ਨੇ ਕਿਹਾ ਕਿ ਸੂਬੇ ਦੀ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਬੜੀ ਤੇਜ਼ੀ ਨਾਲ ਲਾਗੂ ਕਰ ਰਹੀ ਹੈ, ਆਪਣੀਆਂ ਮੰਗਾਂ ਦੀ ਖਾਤਰ ਸੰਘਰਸ਼ ਕਰਦੇ ਮੁਲਾਜ਼ਮਾਂ ਤੇ ਦਮਨਕਾਰੀ ਨੀਤੀ ਲਾਗੂ ਕਰਦਿਆਂ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਹੈ ਅਤੇ ਝੂਠੇ ਕੇਸ ਬਣਾ ਕੇ ਜੇਲ੍ਹਾਂ ਅੰਦਰ ਡੱਕਿਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਇਸ ਸੰਘਰਸ਼ 18% ਮਹਿੰਗਾਈ ਭੱਤਾ ਜਾਰੀ ਕਰਾਉਣ, ਪੈਨਸ਼ਨਰਾਂ ਤੇ 2.59 ਗੁਣਾਂਕ ਲਾਗੂ ਕਰਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਾਉਣ ਅਤੇ ਮਾਣ ਭੱਤਾ/ਇਨਸੈਂਟਿਵ ਮੁਲਾਜ਼ਮਾਂ ’ਤੇ ਘੱਟੋ ਘੱਟ ਤਨਖਾਹ ਸਕੇਲ ਲਾਗੂ ਕਰਵਾਉਣ, ਪ੍ਰੋਬੇਸ਼ਨਲ ਪੀਰੀਅਡ ਪੂਰੀ ਤਨਖਾਹ ਸਮੇਤ ਇਕ ਸਾਲ ਕਰਵਾਉਣ, ਕੇਂਦਰੀ ਤਨਖਾਹ ਸਕੇਲ ਰੱਦ ਕਰ ਕੇ ਪੰਜਾਬ ਸਕੇਲ ਲਾਗੂ ਕਰਵਾਉਣ, ਬੰਦ ਕੀਤੇ ਭੱਤੇ ਸੋਧ ਕੇ ਬਹਾਲ ਕਰਾਉਣ, ਅਤੇ 200 ਰੁਪਏ ਜਜ਼ੀਆ ਟੈਕਸ ਖਤਮ ਕਰਵਾਉਣ ਲਈ ਰੋਸ ਪੱਤਰ ਕੈਬਨਿਟ ਮੰਤਰੀ ਨੂੰ ਸੌਂਪਿਆ ਗਿਆ ਹੈ। ਰੈਲੀ ਵਿੱਚ ਐਲਾਨ ਕੀਤਾ ਗਿਆ ਕਿ ਸਾਂਝੇ ਫਰੰਟ ਅਤੇ ਸਾਂਝੇ ਮੰਚ ਵੱਲੋਂ 17 ਜੁਲਾਈ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਰੈਲੀ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਵਿੱਚੋਂ ਹਰੇਕ ਜੱਥੇਬੰਦੀ ਵਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਕਰਮਜੀਤ ਕੇਪੀ, ਹਰਵਿੰਦਰ ਸਿੰਘ ਸੁਲਤਾਨਵਿੰਡ, ਗੁਰਿੰਦਰ ਸਿੰਘ ਘੁੱਕੇਵਾਲੀ, ਹਰਮਨਦੀਪ ਭੰਗਾਲੀ, ਅਮਰਜੀਤ ਵੇਰਕਾ ਅਤੇ ਸਵਿੰਦਰ ਸਿੰਘ ਭੱਟੀ, ਜੈਮਲ ਸਿੰਘ, ਕਮਲਜੀਤ ਕੌਰ ਰੰਧਾਵਾ, ਬਿਕਰਮਜੀਤ ਸਿੰਘ ਛੀਨਾ, ਬਲਦੇਵ ਰਾਜ ਸ਼ਰਮਾ, ਹਰਭਜਨ ਸਿੰਘ ਗਿੱਲ, ਕੁਲਦੀਪ ਸਿੰਘ ਬੋਪਾਰਾਏ, ਜਤਿੰਦਰ ਲਖਨਪਾਲ, ਅਮਰਜੀਤ ਭੱਲਾ, ਕਵਰਜੀਤ ਸਿੰਘ, ਗੁਰਬਖਸ ਸਿੰਘ ਸ਼ੇਰਗਿੱਲ, ਇੰਦਰਜੀਤ ਰਿਸ਼ੀ, ਸਰਬਜੀਤ ਸਿੰਘ, ਰੇਸ਼ਮ ਸਿੰਘ ਚਮਿਆਰੀ, ਨਰਿੰਦਰ ਸ਼ਰਮਾ, ਸੁਖਦੇਵ ਸਿੰਘ ਸੰਧੂ, ਨਾਨਕ ਚੰਦ ਵਿਨੋਦ ਕੁਮਾਰ ਬਾਬਾ ਮੰਗਲ ਦਾਸ ਬੀਈਈਓ, ਲਖਵਿੰਦਰ ਗਿੱਲ ਨਵਜੋਤ ਰਤਨ ਅਤੇ ਰੇਸ਼ਮ ਸਿੰਘ ਭੋਮਾ ਹਾਜ਼ਰ ਸਨ।