- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੀਪਕ ਸਿੰਘ ਦੇ ਨਾਲ-ਨਾਲ ਉਸ ਦਾ ਸਾਥੀ ਵੀ ਨਸ਼ੇ ਦੀ ਲਤ ਦਾ ਸ਼ਿਕਾਰ ਸੀ। ਦੋਵੇਂ ਦੋਸ਼ੀ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਹੈਂਡਲਰ ਦੇ ਸੰਪਰਕ ਵਿਚ ਸਨ। ਹੈਂਡਲਰ ਦੇ ਇਸ਼ਾਰੇ 'ਤੇ ਹੀ ਦੋਵਾਂ ਨੇ ਵੀਰਵਾਰ ਦੇਰ ਰਾਤ ਦਾਣਾ ਮੰਡੀ ਵਿਚ ਏਐਸਆਈ ਹਰਜੀਤ ਸਿੰਘ ਨੂੰ ਆਸਾਨ ਨਿਸ਼ਾਨਾ ਦੇਖ ਕੇ ਹੱਤਿਆ ਕਰ ਦਿੱਤੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਏਐਸਆਈ ਹਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਦੀਪਕ ਸਿੰਘ ਦੇ ਮੁਕਾਬਲੇ ਤੋਂ ਬਾਅਦ ਪੁਲਿਸ ਉਸ ਦੇ ਸਾਥੀ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਪਤਾ ਲੱਗਾ ਹੈ ਕਿ ਤਰਨਤਾਰਨ ਅਤੇ ਅੰਮ੍ਰਿਤਸਰ ਦੀ ਹੱਦ ਨਾਲ ਲੱਗਦੇ ਪੇਂਡੂ ਖੇਤਰ ਵਿਚ ਉਸ ਦੇ ਲੁਕੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੋਸ਼ੀ ਦੀ ਗ੍ਰਿਫ਼ਤਾਰੀ ਲਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਤਰਨਤਾਰਨ ਪੁਲਿਸ ਦਾ ਸਹਿਯੋਗ ਲਿਆ ਜਾ ਰਿਹਾ ਹੈ। ਇਲਾਕੇ ਵਿਚ ਲਗਾਤਾਰ ਡੂੰਘੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਕਿਸੇ ਵੀ ਕੀਮਤ 'ਤੇ ਦੋਸ਼ੀ ਨੂੰ ਉੱਥੋਂ ਭੱਜਣ ਨਹੀਂ ਦੇਣਾ ਚਾਹੁੰਦੀ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੀਪਕ ਸਿੰਘ ਦੇ ਨਾਲ-ਨਾਲ ਉਸ ਦਾ ਸਾਥੀ ਵੀ ਨਸ਼ੇ ਦੀ ਲਤ ਦਾ ਸ਼ਿਕਾਰ ਸੀ। ਦੋਵੇਂ ਦੋਸ਼ੀ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਹੈਂਡਲਰ ਦੇ ਸੰਪਰਕ ਵਿਚ ਸਨ। ਹੈਂਡਲਰ ਦੇ ਇਸ਼ਾਰੇ 'ਤੇ ਹੀ ਦੋਵਾਂ ਨੇ ਵੀਰਵਾਰ ਦੇਰ ਰਾਤ ਦਾਣਾ ਮੰਡੀ ਵਿਚ ਏਐਸਆਈ ਹਰਜੀਤ ਸਿੰਘ ਨੂੰ ਆਸਾਨ ਨਿਸ਼ਾਨਾ ਦੇਖ ਕੇ ਹੱਤਿਆ ਕਰ ਦਿੱਤੀ। ਮਾਮਲੇ ਨੂੰ ਲੈ ਕੇ ਅਧਿਕਾਰੀ ਜ਼ਿਆਦਾ ਨਹੀਂ ਦੱਸ ਰਹੇ। ਜਾਂਚ ਟੀਮ ਦੇ ਇਕ ਅਫ਼ਸਰ ਨੇ ਦੱਸਿਆ ਕਿ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਦੀਪਕ ਸਿੰਘ ਦੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਤੋਂ ਕੀਤੀ ਗਈ ਪੁੱਛਗਿੱਛ ਵਿਚ ਕਈ ਰਾਜ਼ ਖੁੱਲ੍ਹੇ ਹਨ। ਇੰਨਾ ਹੀ ਨਹੀਂ, ਦੀਪਕ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੋਬਾਈਲ ਵੀ ਕਬਜ਼ੇ ਵਿਚ ਲੈ ਕੇ ਫੋਰੈਂਸਿਕ ਜਾਂਚ ਕੀਤੀ ਗਈ ਤਾਂ ਕਈ ਸਬੂਤ ਮਿਲੇ ਹਨ।
ਜਾਂਚ ਵਿਚ ਪਤਾ ਲੱਗਾ ਹੈ ਕਿ ਦੀਪਕ ਸਿੰਘ ਅਤੇ ਉਸ ਦੇ ਸਾਥੀ ਨੂੰ ਏਐਸਆਈ ਹਰਜੀਤ ਸਿੰਘ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਆਈਐਸਆਈ ਦੇ ਹੈਂਡਲਰ ਨੇ ਪੰਜ ਹਜ਼ਾਰ ਰੁਪਏ ਭਿਜਵਾਏ ਸਨ। ਇਸ ਤੋਂ ਬਾਅਦ ਦੋਵਾਂ ਨੇ ਉਕਤ ਰਾਸ਼ੀ ਲੈਣ ਤੋਂ ਬਾਅਦ ਉਸ ਨੂੰ ਆਪਸ ਵਿਚ ਵੰਡ ਲਿਆ ਸੀ। ਕੁਝ ਹੋਰ ਪੈਸੇ ਨਿਸ਼ਾਨਾ ਪੂਰਾ ਕਰਨ ਤੋਂ ਬਾਅਦ ਦਿੱਤੇ ਜਾਣੇ ਸਨ। ਪੁਲਿਸ ਪਤਾ ਲਗਾਉਣ ਵਿਚ ਲੱਗੀ ਹੈ ਕਿ ਉਕਤ ਰਾਸ਼ੀ ਕਿਸ ਮਾਧਿਅਮ ਰਾਹੀਂ ਦੀਪਕ ਤੱਕ ਪਹੁੰਚਾਈ ਗਈ। ਫਿਲਹਾਲ ਦੀਪਕ ਦੇ ਮੋਬਾਈਲ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।
---
ਜੇਲ੍ਹ ਤੋਂ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ
ਏਐਸਆਈ ਹੱਤਿਆਕਾਂਡ ਵਿਚ ਜਾਂਚ ਟੀਮ ਨੇ ਪਰਤਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਤਾ ਲੱਗਾ ਹੈ ਕਿ ਇਸ ਮਾਮਲੇ ਦੇ ਤਾਰ ਫਤਾਹਪੁਰ ਜੇਲ੍ਹ ਨਾਲ ਵੀ ਜੁੜਣ ਲੱਗੇ ਹਨ। ਨਸ਼ਾ ਤਸਕਰੀ ਵਿਚ ਜੇਲ੍ਹ ਵਿਚ ਰਹਿਣ ਦੌਰਾਨ ਦੀਪਕ ਦੀ ਮੁਲਾਕਾਤ ਇਕ ਵੱਡੇ ਨਸ਼ਾ ਤਸਕਰ ਨਾਲ ਹੋਈ ਸੀ। ਉਸੇ ਨੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਹੈਂਡਲਰ ਬਾਰੇ ਉਸ ਨੂੰ ਜਾਣਕਾਰੀ ਦਿੱਤੀ ਸੀ। ਜ਼ਮਾਨਤ 'ਤੇ ਛੁੱਟਣ ਤੋਂ ਬਾਅਦ ਦੀਪਕ ਨੇ ਇੰਟਰਨੈੱਟ ਮੀਡੀਆ ਦੇ ਪਲੇਟਫਾਰਮ ਰਾਹੀਂ ਹੈਂਡਲਰ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਹੈਂਡਲਰ ਨੇ ਉਸ ਨੂੰ ਭੜਕਾਇਆ ਕਿ ਉਹ ਕੋਈ ਵੱਡਾ ਕੰਮ ਕਰੇ ਜਿਸ ਨਾਲ ਉਸ ਦਾ ਨਾਂ ਬਣੇਗਾ ਅਤੇ ਉਸ ਨੂੰ ਅਪਰਾਧ ਦੀ ਦੁਨੀਆਂ ਵਿਚ ਪੈਸਾ ਕਮਾਉਣ ਲਈ ਕੰਮ ਵੀ ਮਿਲਣਾ ਸ਼ੁਰੂ ਹੋ ਜਾਵੇਗਾ। ਦੀਪਕ ਨਸ਼ੇੜੀ ਸੀ ਅਤੇ ਜਲਦ ਹੀ ਹੈਂਡਲਰ ਦੇ ਝਾਂਸੇ ਵਿਚ ਆ ਗਿਆ।
---
ਦਸ ਦਿਨ ਪਹਿਲਾਂ ਮਿਲੀ ਸੀ ਪਿਸਤੌਲ
ਪੁਲਿਸ ਨੂੰ ਪਤਾ ਲੱਗਾ ਹੈ ਕਿ ਜਿਸ ਪਿਸਤੌਲ ਨਾਲ ਏਐਸਆਈ ਹਰਜੀਤ ਸਿੰਘ ਦੀ ਹੱਤਿਆ ਕੀਤੀ ਗਈ ਉਹ ਦੀਪਕ ਨੂੰ ਦਸ ਦਿਨ ਪਹਿਲਾਂ ਹੀ ਮੁਹੱਈਆ ਕਰਵਾਈ ਗਈ ਸੀ। ਜਾਂਚ ਕੀਤੀ ਜਾ ਰਹੀ ਹੈ ਕਿ ਪਿਛਲੇ ਦਸ ਦਿਨਾਂ ਵਿਚ ਦੀਪਕ ਦੀ ਮੁਲਾਕਾਤ ਕਿਹੜੇ ਲੋਕਾਂ ਨਾਲ ਹੋਈ ਸੀ। ਇਸ ਲਈ ਪੁਲਿਸ ਦੀਪਕ ਦੇ ਮੋਬਾਈਲ ਦਾ ਖਾਕਾ ਖੰਗਾਲ ਰਹੀ ਹੈ। ਪੁਲਿਸ ਨੇ ਕਾਲ ਡਿਟੇਲਜ਼ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਾਲ ਲੋਕੇਸ਼ਨਾਂ ਵੀ ਜਾਂਚੀਆਂ ਜਾ ਰਹੀਆਂ ਹਨ ਕਿ ਦੀਪਕ ਪਿਛਲੇ ਦਿਨਾਂ ਵਿਚ ਕਿਹੜੀਆਂ-ਕਿਹੜੀਆਂ ਥਾਵਾਂ 'ਤੇ ਜਾ ਕੇ ਕਿਹੜੇ-ਕਿਹੜੇ ਲੋਕਾਂ ਨੂੰ ਮਿਲਦਾ ਰਿਹਾ ਹੈ।