- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸਿਆ ਜਾਂਦਾ ਹੈ ਕਿ ਉਸ ਦੇ ਪਿਤਾ ਮਕੈਨੀਕਲ ਇੰਜੀਨੀਅਰ ਹਨ। ਪਰਿਵਾਰ ਨੇ ਚੰਡੀਗੜ੍ਹ ਪੁਲਿਸ ਨੂੰ ਦੱਸਿਆ ਹੈ ਕਿ ਵਿਦਿਆਰਥਣ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਹੋਣ ਦੀ ਸੂਚਨਾ ਮਿਲੀ ਹੈ। ਚੰਡੀਗੜ੍ਹ ਪੁਲਿਸ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਅੰਮ੍ਰਿਤਸਰ ਦੇ ਕੁਝ ਇਲਾਕਿਆਂ ’ਚ ਉਸ ਦੀ ਭਾਲ ਕਰ ਰਹੀ ਹੈ। ਵਿਦਿਆਰਥਣ 22 ਅਕਤੂਬਰ ਨੂੰ ਘਰੋਂ ਨਿਕਲੀ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਚੰਡੀਗੜ੍ਹ ’ਚ ਇਕ ਪਰਿਵਾਰ ਨੇ ਧੀ ਤੋਂ ਮੋਬਾਈਲ ਫੋਨ ਵਾਪਸ ਮੰਗਿਆ ਤਾਂ ਉਹ ਘਰ ਛੱਡ ਕੇ ਬੱਸ ਰਾਹੀਂ ਅੰਮ੍ਰਿਤਸਰ ਪੁੱਜ ਗਈ। ਜਾਣਕਾਰੀ ਮੁਤਾਬਕ, ਚੰਡੀਗੜ੍ਹ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਵਿਦਿਆਰਥਣ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥਣ ਗਿਆਰਵੀਂ ਜਮਾਤ ’ਚ ਪੜ੍ਹਦੀ ਹੈ ਅਤੇ ਪਰਿਵਾਰ ਵੱਲੋਂ ਮੋਬਾਈਲ ਵਾਪਸ ਲੈਣ ਕਾਰਨ ਨਾਰਾਜ਼ ਸੀ। ਦੱਸਿਆ ਜਾਂਦਾ ਹੈ ਕਿ ਉਸ ਦੇ ਪਿਤਾ ਮਕੈਨੀਕਲ ਇੰਜੀਨੀਅਰ ਹਨ। ਪਰਿਵਾਰ ਨੇ ਚੰਡੀਗੜ੍ਹ ਪੁਲਿਸ ਨੂੰ ਦੱਸਿਆ ਹੈ ਕਿ ਵਿਦਿਆਰਥਣ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਹੋਣ ਦੀ ਸੂਚਨਾ ਮਿਲੀ ਹੈ। ਚੰਡੀਗੜ੍ਹ ਪੁਲਿਸ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਅੰਮ੍ਰਿਤਸਰ ਦੇ ਕੁਝ ਇਲਾਕਿਆਂ ’ਚ ਉਸ ਦੀ ਭਾਲ ਕਰ ਰਹੀ ਹੈ। ਵਿਦਿਆਰਥਣ 22 ਅਕਤੂਬਰ ਨੂੰ ਘਰੋਂ ਨਿਕਲੀ ਸੀ। ਚੰਡੀਗੜ੍ਹ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਉਹ ਸਕੂਲ ਬੈਗ ਲੈ ਕੇ ਸੈਕਟਰ-43 ਦੇ ਬੱਸ ਅੱਡੇ ਪਹੁੰਚੀ ਸੀ। ਹੋਰ ਕੈਮਰਿਆਂ ਦੀ ਫੁਟੇਜ ਤੋਂ ਸਾਹਮਣੇ ਆਇਆ ਕਿ ਉਹ ਅੰਮ੍ਰਿਤਸਰ ਜਾਣ ਵਾਲੀ ਬੱਸ ’ਚ ਸਵਾਰ ਹੋਈ ਸੀ।