- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੁੱਧਵਾਰ ਨੂੰ ਅੰਮ੍ਰਿਤਸਰ ਨਗਰ ਨਿਗਮ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਇਕ ਈਮੇਲ ਭੇਜਿਆ ਗਿਆ। ਭੇਜਣ ਵਾਲੇ ਨੇ ਆਪਣੀ ਪਛਾਣ ਡਾ. ਗੁਰਨੀਰਵੈਰ ਸਿੰਘ ਖਾਨਾ ਰਜ਼ਾਦਾ ਵਜੋਂ ਦੱਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬੁੱਧਵਾਰ ਨੂੰ ਅੰਮ੍ਰਿਤਸਰ ਨਗਰ ਨਿਗਮ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਇਕ ਈਮੇਲ ਭੇਜਿਆ ਗਿਆ। ਭੇਜਣ ਵਾਲੇ ਨੇ ਆਪਣੀ ਪਛਾਣ ਡਾ. ਗੁਰਨੀਰਵੈਰ ਸਿੰਘ ਖਾਨਾ ਰਜ਼ਾਦਾ ਵਜੋਂ ਦੱਸੀ। ਮੁਲਜਮ ਨੇ 18 ਜੂਨ 2023 ਨੂੰ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ ਦਿੱਤੀ। ਮੁਲਜਮ ਨੇ ਈਮੇਲ ਵਿਚ ਖਾਲਿਸਤਾਨ ਨੈਸ਼ਨਲ ਆਰਮੀ ਦਾ ਵੀ ਹਵਾਲਾ ਦਿੱਤਾ। ਉਸ ਨੇ 18 ਜੂਨ ਤੋਂ 30 ਸਤੰਬਰ ਤੱਕ ਰੇਲ ਯਾਤਰਾ ਤੋਂ ਬਚਣ ਦੀ ਧਮਕੀ ਦਿੱਤੀ, ਕਿਉਂਕਿ ਉਸ ਦਾ ਅੱਤਵਾਦੀ ਸੰਗਠਨ ਦਿੱਲੀ ਜਾਣ ਵਾਲੀ ਰੇਲਵੇ ਲਾਈਨ 'ਤੇ ਬੰਬ ਧਮਾਕੇ ਕਰੇਗਾ। ਮੁਲਜਮ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਧਮਕੀ ਦਿੱਤੀ। ਇਸ ਤੋਂ ਇਲਾਵਾ ਈਮੇਲ ਵਿਚ ਕਿਹਾ ਗਿਆ ਸੀ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਨਗਰ ਨਿਗਮਾਂ 'ਤੇ ਦੁਪਹਿਰ 2:11 ਵਜੇ ਹਮਲੇ ਕੀਤੇ ਜਾਣਗੇ, ਜਦੋਂ ਕਿ ਰੇਲਵੇ ਟਰੈਕਾਂ ਨੂੰ ਸਵੇਰੇ 9:11 ਵਜੇ ਉਡਾਇਆ ਜਾਵੇਗਾ। ਦੱਸਣਯੋਗ ਹੈ ਕਿ ਅਜਿਹੀਆਂ ਧਮਕੀਆਂ ਪਹਿਲਾਂ ਵੀ ਮਿਲ ਚੁੱਕੀਆਂ ਹਨ।