- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਦੀ ਦੂਸਰੇ ਨੰਬਰ ’ਤੇ ਲੜਕੀ ਪਲਕਪ੍ਰੀਤ ਕੌਰ ਉਮਰ 20 ਸਾਲ ਦਾ ਵਿਆਹ 7/8 ਮਹੀਨੇ ਪਹਿਲਾਂ ਕੁਲਦੀਪ ਸਿੰਘ ਪੁੱਤਰ ਤਰਸੇਮ ਸਿੰਘ ਜੋਧਾਨਗਰੀ ਨਾਲ ਹੋਇਆ ਸੀ। ਲੜਕੀ ਪਲਕਪ੍ਰੀਤ ਕੌਰ ਜਦੋਂ ਵੀ ਮਿਲਣ ਆਉਂਦੀ ਸੀ ਤਾਂ ਆਪਣੇ ਪਤੀ ਵੱਲੋਂ ਲੜਾਈ ਝਗੜਾ ਕਰਨ ਤੰਗ ਪ੍ਰੇਸ਼ਾਨ ਕਰਨ ਸਬੰਧੀ ਸ਼ਿਕਾਇਤ ਕਰਦੀ ਰਹਿੰਦੀ ਸੀ।

ਤਰਲੋਚਨ ਧੰਜੂ ਜੋਧਾਨਗਰੀ, ਪੰਜਾਬੀ ਜਾਗਰਣ, ਟਾਂਗਰਾ : ਇਥੋਂ ਨਜਦੀਕੀ ਪਿੰਡ ਜੋਧਾ ਨਗਰੀ ਦੀ ਵਿਆਹੁਤਾ ਪਲਕਪ੍ਰੀਤ ਕੌਰ ਪਤਨੀ ਕੁਲਦੀਪ ਸਿੰਘ ਨੇ ਘਰੇਲੂ ਲੜਾਈ ਝਗੜੇ ਕਲੇਸ਼ ਤੋਂ ਤੰਗ ਹੋ ਕੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕਸ਼ੀ ਕਰ ਲਈ। ਪੁਲਿਸ ਥਾਣਾ ਤਰਸਿਕਾ ਨੂੰ ਦਰਜ ਕਰਵਾਏ ਗਏ ਬਿਆਨਾਂ ਵਿਚ ਲੜਕੀ ਦੇ ਪਿਤਾ ਗੁਲਵਿੰਦਰ ਸਿੰਘ ਪੁਤਰ ਸੰਤੋਖ ਸਿੰਘ ਵਾਸੀ ਕੋਟ ਖਹਿਰਾ ਨੇ ਲਿਖਤੀ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀਆਂ ਚਾਰ ਲੜਕੀਆਂ ਅਤੇ ਇਕ ਲੜਕਾ ਹੈ ਜੋ ਕਿ ਉਨ੍ਹਾਂ ਗੋਦ ਲਿਆ ਹੋਇਆ ਹੈ।
ਉਨ੍ਹਾਂ ਦੀ ਦੂਸਰੇ ਨੰਬਰ ’ਤੇ ਲੜਕੀ ਪਲਕਪ੍ਰੀਤ ਕੌਰ ਉਮਰ 20 ਸਾਲ ਦਾ ਵਿਆਹ 7/8 ਮਹੀਨੇ ਪਹਿਲਾਂ ਕੁਲਦੀਪ ਸਿੰਘ ਪੁੱਤਰ ਤਰਸੇਮ ਸਿੰਘ ਜੋਧਾਨਗਰੀ ਨਾਲ ਹੋਇਆ ਸੀ। ਲੜਕੀ ਪਲਕਪ੍ਰੀਤ ਕੌਰ ਜਦੋਂ ਵੀ ਮਿਲਣ ਆਉਂਦੀ ਸੀ ਤਾਂ ਆਪਣੇ ਪਤੀ ਵੱਲੋਂ ਲੜਾਈ ਝਗੜਾ ਕਰਨ ਤੰਗ ਪ੍ਰੇਸ਼ਾਨ ਕਰਨ ਸਬੰਧੀ ਸ਼ਿਕਾਇਤ ਕਰਦੀ ਰਹਿੰਦੀ ਸੀ। ਕੁਲਦੀਪ ਸਿੰਘ ਦੇ ਕਿਸੇ ਹੋਰ ਲੜਕੀ ਨਾਲ ਸਬੰਧ ਹੋਣ ਦੀ ਸ਼ਿਕਾਇਤ ਕਰਦੀ ਰਹਿੰਦੀ ਸੀ।
ਜਿਸ ਕਾਰਣ ਦੋਵਾਂ ਵਿਚ ਅਣਬਣ ਰਹਿੰਦੀ ਸੀ। ਮਿਤੀ 16-6-2026 ਨੂੰ ਉਨ੍ਹਾਂ ਦਾ ਜਵਾਈ ਕੁਲਦੀਪ ਸਿੰਘ ਸਾਢੇ ਪੰਜ ਵਜੇ ਸ਼ਾਮ ਨੂੰ ਆਇਆ ਤੇ ਕਹਿਣ ਲੱਗਾ ਕਿ ਸਾਡਾ ਪਤੀ ਪਤਨੀ ਦਾ ਆਪਸੀ ਝਗੜਾ ਹੋਇਆ ਹੈ, ਤੁਸੀਂ ਪਲਕਪ੍ਰੀਤ ਕੌਰ ਨੂੰ ਸਮਝਾਓ ਉਸ ਨੇ ਕਮਰੇ ਦਾ ਦਰਵਾਜਾ ਬੰਦ ਕਰ ਲਿਆ ਹੈ ਅਤੇ ਖੋਲ੍ਹ ਨਹੀਂ ਰਹੀ।
ਕੁਲਦੀਪ ਸਿੰਘ ਨੇ ਮੇਰੇ ਫੋਨ ਤੋਂ ਵਿਚੋਲੇ ਰੇਸ਼ਮ ਸਿੰਘ ਪੱੁਤਰ ਲਖਵਿੰਦਰ ਸਿੰਘ ਵਾਸੀ ਜੋਧਾਨਗਰੀ ਨੂੰ ਫੋਨ ਕੀਤਾ ਗਿਆ। ਵਿਚੋਲੇ ਰੇਸ਼ਮ ਸਿੰਘ ਨੇ ਫੋਨ ਤੇ ਦੱਸਿਆ ਕਿ ਪਲਕਪ੍ਰੀਤ ਕੌਰ ਦੀ ਮੌਤ ਹੋ ਚੁਕੀ ਹੈ। ਪੁਲਿਸ ਨੇ ਪਲਕਪ੍ਰੀਤ ਕੌਰ ਦੇ ਪਤੀ ਕੁਲਦੀਪ ਸਿੰਘ ਵਿਰੁਧ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਪਿਤਾ ਅਨੁਸਾਰ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।