- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਤਰ੍ਹਾਂ ਸ਼ੁੱਕਰਵਾਰ, ਐਤਵਾਰ ਅਤੇ ਸੋਮਵਾਰ ਨੂੰ ਆਬੂਧਾਬੀ-ਅੰਮ੍ਰਿਤਸਰ ਉਡਾਣ ਸਵੇਰੇ 12:55 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 6:15 ਵਜੇ ਅੰਮ੍ਰਿਤਸਰ ਪਹੁੰਚੇਗੀ। ਏਅਰ ਇੰਡੀਆ ਐਕਸਪ੍ਰੈਸ ਦੀ ਵੈੱਬਸਾਈਟ 'ਤੇ ਬੁਕਿੰਗਾਂ ਸ਼ੁਰੂ ਹੋ ਗਈਆਂ ਹਨ। ਅੰਮ੍ਰਿਤਸਰ ਤੋਂ ਆਬੂਧਾਬੀ ਦੀ ਯਾਤਰਾ ਵਿਚ 4 ਘੰਟੇ 40 ਮਿੰਟ ਲੱਗਣਗੇ, ਜਦੋਂ ਕਿ ਵਾਪਸੀ ਦੀ ਯਾਤਰਾ ਵਿਚ 3 ਘੰਟੇ 50 ਮਿੰਟ ਲੱਗਣਗੇ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੱਬੂਧਾਬੀ 4 ਘੰਟੇ 40 ਮਿੰਟ ਵਿਚ ਪਹੁੰਚਿਆ ਜਾ ਸਕਦਾ ਹੈ। ਏਅਰ ਇੰਡੀਆ ਐਕਸਪ੍ਰੈਸ 25 ਅਕਤੂਬਰ ਤੋਂ ਆਪਣੀ ਪਹਿਲੀ ਅੰਮ੍ਰਿਤਸਰ-ਆਬੂਧਾਬੀ ਉਡਾਣ ਸ਼ੁਰੂ ਕਰੇਗੀ। ਹਫ਼ਤੇ ਵਿਚ ਤਿੰਨ ਉਡਾਣਾਂ ਚੱਲਣਗੀਆਂ, ਜਿਸ ਨਾਲ ਪੰਜਾਬ ਦਾ ਖਾੜੀ ਦੇਸ਼ਾਂ ਨਾਲ ਸੰਪਰਕ ਮਜ਼ਬੂਤ ਹੋਵੇਗਾ। ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਅੰਮ੍ਰਿਤਸਰ-ਆਬੂਧਾਬੀ ਉਡਾਣ ਰਾਤ 8:40 ਵਜੇ ਰਵਾਨਾ ਹੋਵੇਗੀ ਅਤੇ ਰਾਤ 11:50 ਵਜੇ ਆਬੂਧਾਬੀ ਪਹੁੰਚੇਗੀ।