ਰੋਟਰੀ ਕਲੱਬ ਈਕੋ ਨੇ ‘ਬਲੈਸਿੰਗ ਸੈਰੇਮਨੀ’ ਸਮਾਗਮ ਕਰਵਾਇਆ ਰੋਟਰੀ ਕਲੱਬ ਈਕੋ ਵਲੋਂ ਕਰਵਾਇਆ ‘ਬਲੈਸਿੰਗ ਸੈਰੇਮਨੀ’ ਸਮਾਰੋਹ
Publish Date: Mon, 06 Jul 2026 07:05 PM (IST)
Updated Date: Mon, 06 Jul 2026 07:09 PM (IST)
- ਨਵੇਂ ਬਣੇ ਪ੍ਰਧਾਨ ਪੁਨੀਤ ਨਾਗਪਾਲ ਤੇ ਸੈਕਟਰੀ ਗਗਨਦੀਪ ਸਿੰਘ ਨੂੰ ਕੀਤਾ ਸਨਮਾਨਿਤ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਟਰੀ ਕਲੱਬ ਈਕੋ ਦੇ ਨਵੇਂ ਬਣੇ ਪ੍ਰਧਾਨ ਪੁਨੀਤ ਨਾਗਪਾਲ ਅਤੇ ਕਲੱਬ ਦੇ ਚਾਰਟਰ ਪ੍ਰਧਾਨ ਐੱਸਐੱਸ ਬੱਤਰਾ ਦੀ ਅਗਵਾਈ ਹੇਠ ਗੁਰਦੁਆਰਾ ਛੇਵੀਂ ਪਾਤਸ਼ਾਹੀ, ਰਣਜੀਤ ਐਵੀਨਿਊ ਵਿਖ਼ੇ ‘ਬਲੈਸਿੰਗ ਸੈਰੇਮਨੀ’ ਕਰਵਾਈ ਗਈ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਰੋਟੇਰੀਅਨ ਵਿਜੈ ਸਹਿਦੇਵ (ਡੀਜੀਈ) ਅਤੇ ਵਿਸ਼ੇਸ਼ ਮਹਿਮਾਨ ਸੀਏ ਦਵਿੰਦਰ ਸਿੰਘ ਸ਼ਾਮਲ ਹੋਏ। ਉਨ੍ਹਾਂ ਨਵੇਂ ਬਣੇ ਪ੍ਰਧਾਨ ਪੁਨੀਤ ਨਾਗਪਾਲ ਅਤੇ ਸੈਕਟਰੀ ਗਗਨਦੀਪ ਸਿੰਘ ਤੇ ਹੋਰ ਮੈਂਬਰਾਂ ਨੂੰ ਨਿੱਘੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਆਪਣੀ ਸ਼ੁੱਭਕਾਮਨਾਵਾਂ ਵਿਚ ਕਿਹਾ ਕਿ ਇਸ ਕਲੱਬ ਦਾ ਨਵਾਂ ਸਾਲ ਸੇਵਾ, ਸਹਿਯੋਗ ਅਤੇ ਸਫਲਤਾ ਨਾਲ ਭਰਿਆ ਹੋਵੇ। ਚਾਰਟਰ ਪ੍ਰਧਾਨ ਐੱਸਐੱਸ ਬੱਤਰਾ ਨੇ ਨਵੇਂ ਪ੍ਰਧਾਨ ਨੂੰ ਸ਼ੁੱਭਇੱਛਾਵਾਂ ਦਿੰਦਿਆਂ ਕਿਹਾ ਕਿ ‘ਸੇਵਾ ਸੇ ਹੀ ਪਛਾਣ ਹੈ, ਰੋਟਰੀ ਹੀ ਸ਼ਾਨ ਹੈ’। ਅਸੀਂ ਤੁਹਾਡੇ ਨਾਲ ਮਿਲ ਕੇ ਕੁਦਰਤ ਅਤੇ ਸਮਾਜ ਦੋਵਾਂ ਦੀ ਸੇਵਾ ਕਰਾਂਗੇ। ਨਵ-ਨਿਯੁਕਤ ਪ੍ਰਧਾਨ ਪੁਨੀਤ ਨਾਗਪਾਲ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ ਅਤੇ ਕਲੱਬ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਸਾਰੇ ਮੈਂਬਰਾਂ ਕੋਲੋਂ ਸੇਵਾ, ਸਮਾਂ ਤੇ ਸਹਿਯੋਗ ਦੀ ਲੋੜ ਹੈ। ਅਸੀਂ ਸਾਰੇ ਨਾਲ ਮਿਲ ਕੇ ਇਸ ਸਾਲ ਨੂੰ ਇਕ ਯਾਦਗਾਰ ਸਾਲ ਬਣਾਵਾਂਗੇ। ਸਾਰੇ ਮੈਂਬਰਾਂ ਨੂੰ ਕਲੱਬ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਕਲੱਬ ਨੂੰ ਅਗਾਂਹ ਵਧਾਉਣ ਲਈ ਨਵੀ ਸੋਚ ਅਤੇ ਨਵੇਂ-ਨਵੇਂ ਪ੍ਰੋਜੈਕਟ ਲਿਆਉਣੇ ਚਾਹੀਦੇ ਹਨ। ਇਸ ਦੇ ਨਾਲ ਰੋਟਰੀ ਦੇ ਨਿਯਮ ਅਤੇ ਇਸ ਦੀ ਕਦਰਾਂ-ਕੀਮਤਾਂ ਨੂੰ ਵੀ ਸਮਝਣਾ ਚਾਹੀਦਾ ਹੈ। ਇਸ ਤੇ ਬਾਅਦ ਸਾਰੇ ਕਲੱਬ ਮੈਂਬਰਾਂ ਨੇ ਮਿਲ ਕੇ ‘ਸਾਡਾ ਵਾਤਾਵਰਣ-ਸਾਡੀ ਜ਼ਿੰਮੇਵਾਰੀ’ ਨੂੰ ਸਮਝਦੇ ਹੋਏ ਇਕ ਦਰਜਨ ਤੋਂ ਵੱਧ ਬੂਟੇ ਵੀ ਲਗਾਏ ਤੇ ਉਨ੍ਹਾਂ ਨੂੰ ਸੰਭਾਲਣ ਦੀ ਜਿੰਮੇਵਾਰੀ ਵੀ ਲਈ। ਸੈਕਟਰੀ ਗਗਨਦੀਪ ਸਿੰਘ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਸਭ ਦੇ ਸਹਿਯੋਗ ਨਾਲ ਬਾਖੂਬੀ ਨਿਭਾਉਣਗੇ। ਇਸ ਮੌਕੇ ਤੇ ਦੂਸਰੇ ਕਲੱਬਾ ਤੋਂ ਆਏ ਪ੍ਰਧਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਸੈਕਰੇਟਰੀ ਗਗਨਦੀਪ ਸਿੰਘ, ਡਾ. ਭੁਪਿੰਦਰ ਸਿੰਘ, ਜਸਪਾਲ ਸਿੰਘ, ਹਰਬੀਰ ਸਿੰਘ, ਬਿਕਰਮਜੀਤ ਸਿੰਘ, ਏਪੀਐਸ ਬੱਤਰਾ, ਸੁਰਿੰਦਰਪਾਲ ਸਿੰਘ, ਜੇਪੀ ਸਿੰਘ, ਸੁਮਿਤ ਬੇਦੀ, ਡਾ. ਸਨੇਹ ਸਿੰਘਲ, ਵਰੁਣ ਅਗਰਵਾਲ, ਡਾ. ਜੱਸੀ ਨਾਗਪਾਲ, ਵਿਪਨ ਸ਼ਰਮਾ, ਰੋਹਿਨ ਦੁਆ, ਕੁਲਬੀਰ ਸਿੰਘ, ਪ੍ਰਵੀਨ ਕੁਮਾਰ, ਸੰਜੇ ਅਹੂਜਾ, ਸੰਜੇ ਮਹਿਰਾ, ਸਵਰਾਜ ਸਿੰਘ, ਗੁਰਪ੍ਰੀਤ ਸਿੰਘ, ਕੰਵਲ ਬੱਤਰਾ, ਹਰਲੀਨ ਕੌਰ, ਗੁਰਜੀਤ ਕੌਰ, ਗੀਤਾ ਸ਼ਰਮਾ, ਜਸਬੀਰ ਕੌਰ ਆਦਿ ਰੋਟਰੀ ਪਰਿਵਾਰ ਦੇ ਮੈਂਬਰ ਆਦਿ ਹਾਜ਼ਰ ਸਨ।