ਐੱਨਆਰਆਈ ਕਤਲ ਕਾਂਡ; ਵਕੀਲ ਬੋਲੇ, ਲਾਸ਼ ਮਿਲੇ ਬਗੈਰ ਲਾ ਦਿੱਤੀ ਕਤਲ ਦੀ ਧਾਰਾ
ਐੱਨਆਰਆਈ ਕਤਲ ਕਾਂਡ; ਵਕੀਲ ਬੋਲੇ, ਲਾਸ਼ ਮਿਲੇ ਬਗੈਰ ਲਗਾ ਦਿੱਤੀ ਕਤਲ ਦੀ ਧਾਰਾ
Publish Date: Tue, 09 Jun 2026 06:02 PM (IST)
Updated Date: Wed, 10 Jun 2026 04:06 AM (IST)

ਦਲੀਲਾਂ ਸੁਣਨ ਤੋਂ ਬਾਅਦ ਅਨੁਸ਼ਕਾ ਨੂੰ ਜੇਲ੍ਹ ਭੇਜਿਆ ਸਤੀਸ਼ ਸਣੇ 3 ਹੋਰਾਂ ਲਈ ਇਕ ਦਿਨ ਦਾ ਪੁਲਿਸ ਰਿਮਾਂਡ ਵਧਿਆ 20 ਦਿਨਾਂ ਬਾਅਦ ਪੁਲਿਸ ਹਰੀਕੇ ਪੱਤਣ ਨਹਿਰ ਤੋਂ ਸੁਨੀਲ ਦੀ ਲਾਸ਼ ਦੀ ਕਰ ਰਹੀ ਭਾਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਐੱਨਆਰਆਈ ਸੁਨੀਲ ਸ਼ਰਮਾ ਦੇ ਕਤਲ ਮਾਮਲੇ ’ਚ ਪੁਲਿਸ 20 ਦਿਨਾਂ ਬਾਅਦ ਵੀ ਹਰੀਕੇ ਪੱਤਣ ਨਹਿਰ ਤੋਂ ਲਾਸ਼ ਬਰਾਮਦ ਨਹੀਂ ਕਰ ਸਕੀ ਹੈ। ਗੋਤਾਖੋਰਾਂ ਦੀ ਮਦਦ ਨਾਲ ਮੰਗਲਵਾਰ ਨੂੰ ਵੀ ਭਾਲ ਜਾਰੀ ਰਹੀ। ਇਸ ਦੌਰਾਨ 4 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਚਾਰੋਂ ਮੁਲਜ਼ਮਾਂ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਪੁਲਿਸ ਤੇ ਮੁਲਜ਼ਮਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਵਿਚਕਾਰ ਜੰਮ ਕੇ ਬਹਿਸ ਹੋਈ। ਕੇਸ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਸੰਦੀਪ ਵਾਲੀਆ ਤੇ ਬਲਜਿੰਦਰ ਸਿੰਘ ਨੇ ਸਵਾਲ ਕੀਤਾ ਕਿ ਪੁਲਿਸ ਲਾਸ਼ ਬਰਾਮਦ ਕੀਤੇ ਬਿਨਾਂ ਐੱਫਆਈਆਰ ’ਚ ਕਤਲ ਦੀ ਧਾਰਾ ਕਿਵੇਂ ਜੋੜ ਸਕਦੀ ਹੈ। ਮਾਮਲਾ ਅਗਵਾ ਤੇ ਜਾਅਲੀ ਦਸਤਾਵੇਜ਼ਾਂ ਤੱਕ ਤਾਂ ਠੀਕ ਹੈ ਪਰ ਲਾਸ਼ ਬਰਾਮਦ ਕੀਤੇ ਬਿਨਾਂ ਕਤਲ ਦੇ ਦੋਸ਼ ਲਾਉਣਾ ਉਚਿਤ ਨਹੀਂ ਹੈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮ੍ਰਿਤਕ ਦੀ ਭਾਬੀ ਅਨੁਸ਼ਕਾ ਸ਼ਰਮਾ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ, ਜਦਕਿ ਭਰਾ ਸਤੀਸ਼ ਸ਼ਰਮਾ, ਭਤੀਜੇ ਸੁਨੀਸ਼ ਤੇ ਪ੍ਰਾਪਰਟੀ ਡੀਲਰ ਲਕਸ਼ਮਣ ਸਿੰਘ ਦਾ ਪੁਲਿਸ ਰਿਮਾਂਡ ਇਕ ਦਿਨ ਲਈ ਵਧਾ ਦਿੱਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਤਲ ਨਾਲ ਸਬੰਧਤ ਕਈ ਸਬੂਤ ਬਰਾਮਦ ਕੀਤੇ ਗਏ ਹਨ। ਕਾਰ, ਘੜੀ ਤੇ ਗੱਦੇ ਪੁਲਿਸ ਕਬਜ਼ੇ ’ਚ ਹਨ। ਪੁਲਿਸ ਅਨੁਸਾਰ, ਗੱਦੇ ਸੂਏ (ਤਲਾਬ) ਤੋਂ ਮਿਲੇ ਸਨ ਤੇ ਗਿੱਲੇ ਸਨ। ਉਨ੍ਹਾਂ ਨੂੰ ਸੁਕਾਇਆ ਜਾ ਰਿਹਾ ਹੈ। ਫਿਰ ਫੋਰੈਂਸਿਕ ਟੀਮਾਂ ਉਨ੍ਹਾਂ ’ਤੇ ਲੱਗੇ ਖੂਨ ਦੀ ਜਾਂਚ ਕਰਨਗੀਆਂ। ਬਾਕਸ ਲਾਸ਼ ਨੂੰ ਲੱਭਣਾ ਪੁਲਿਸ ਲਈ ਮੁਸ਼ਕਿਲ ਇਹ ਪਤਾ ਲੱਗਾ ਹੈ ਕਿ ਹਰੀਕੇ ਪੱਤਣ ਨਹਿਰ ’ਚ ਇਕ ਦਰਜਨ ਤੋਂ ਵੱਧ ਗੋਤਾਖੋਰ ਸੁਨੀਲ ਦੀ ਲਾਸ਼ ਦੀ ਭਾਲ ਕਰ ਰਹੇ ਹਨ। ਪਾਣੀ ਦੇ ਤੇਜ਼ ਵਹਾਅ ਕਾਰਨ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਲਾਸ਼ ਰੁੜ ਗਈ ਹੋਵੇ। ਇਸ ਦੇ ਬਾਵਜੂਦ ਪੁਲਿਸ ਤੇ ਗੋਤਾਖੋਰਾਂ ਦਾ ਦਾਅਵਾ ਹੈ ਕਿ ਲਾਸ਼ ਨਹਿਰ ਦੇ ਆਲੇ ਦੁਆਲੇ ਦੀਆਂ ਝਾੜੀਆਂ ’ਚ ਕਿਤੇ ਫਸੀ ਹੋ ਸਕਦੀ ਹੈ। ਇਸ ਲਈ ਸੁਨੀਲ ਦੀ ਲਾਸ਼ ਦੀ ਭਾਲ ਜਾਰੀ ਹੈ। ਬਾਕਸ ਇਕ ਦੋਸਤ ਦੀ ਭੂਮਿਕਾ ਦੀ ਜਾਂਚ ਰਹੀ ਪੁਲਿਸ ਪੁਲਿਸ ਕਤਲ ਕੇਸ ਵਿਚ ਸੁਨੀਲ ਦੇ ਇਕ ਕਰੀਬੀ ਦੋਸਤ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਪਤਾ ਲੱਗਾ ਹੈ ਕਿ ਸੁਨੀਲ ਕੋਲ ਲੱਖਾਂ ਰੁਪਏ ਹਨ। ਇਸ ਤੋਂ ਇਲਾਵਾ ਸੁਨੀਲ ਦਾ ਸੋਨਾ ਤੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਉਸ ਕੋਲ ਹੈ। ਆਉਣ ਵਾਲੇ ਦਿਨਾਂ ’ਚ ਪੁਲਿਸ ਉਸ ਨੂੰ ਵੀ ਜਾਂਚ ’ਚ ਸ਼ਾਮਲ ਕਰ ਸਕਦੀ ਹੈ। ਬਾਕਸ ਇਹ ਹੈ ਮਾਮਲਾ ਆਸਟ੍ਰੇਲੀਆ ਦਾ ਰਹਿਣ ਵਾਲਾ ਸੁਨੀਲ ਸ਼ਰਮਾ ਕਈ ਸਾਲਾਂ ਤੋਂ ਉੱਥੇ ਰਹਿ ਰਿਹਾ ਹੈ। ਉਸ ਕੋਲ ਮੋਹਾਲੀ ਤੇ ਅੰਮ੍ਰਿਤਸਰ ’ਚ ਕਈ ਜਾਇਦਾਦਾਂ ਹਨ। ਕੁਝ ਦਿਨ ਪਹਿਲਾਂ ਉਹ ਆਪਣੀ ਜਾਇਦਾਦ ਵੇਚਣ ਲਈ ਭਾਰਤ ਆਇਆ ਸੀ। 22 ਮਈ ਨੂੰ ਉਸ ਦਾ ਮੋਬਾਈਲ ਫੋਨ ਬੰਦ ਹੋ ਗਿਆ। ਉਸ ਦੀ ਧੀ ਸੁਰਭੀ ਸ਼ਰਮਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਤੇਜ਼ੀ ਨਾਲ ਗੁੰਮਸ਼ੁਦਗੀ ਦਾ ਕੇਸ, ਫਿਰ ਅਗਵਾ ਦਾ ਕੇਸ ਤੇ ਹੁਣ ਕਤਲ ਦਾ ਕੇਸ ਦਰਜ ਕੀਤਾ ਤੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ।