- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸੋਸੀਏਸ਼ਨ ਨੇ ਮਹੀਨਾਵਾਰ ਮੀਟਿੰਗ ਦੌਰਾਨ ਮੰਗਾਂ ਨੂੰ ਲੈ ਕੇ ਦਿੱਤੀ ਚੇਤਾਵਨੀ

-ਵੱਖ-ਵੱਖ ਬੁਲਾਰਿਆਂ ਨੇ ਜੋਸ਼ੀਲੀਆਂ ਤਕਰੀਰਾਂ ਤੇ ਸਾਥੀਆਂ ਨੂੰ ਕੀਤਾ ਲਾਮਬੰਦ
ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ :
ਰੇਲਵੇ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਉਤਰੀਆ ਰੇਲਵੇ ਮਜ਼ਦੂਰ ਯੂਨੀਅਨ ਦੇ ਦਫ਼ਤਰ ਵਿਚ ਬੇਅੰਤ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਜੁਝਾਰੂ ਨੇਤਾ ਗੁਰਪ੍ਰੀਤ ਸਿੰਘ ਅਸਿਸਟੈਂਟ ਸੈਕਟਰੀ ਨੇ ਆਪਣੇ ਜਜ਼ਬਾਤੀ ਭਜਨ ਦੇ ਨਾਲ ਕੀਤੀ ਉਨ੍ਹਾਂ ਨੇ ਆਪਣੇ ਭਾਸ਼ਣ ਦੇ ਵਿਚ ਦੱਸਿਆ ਕਿ ਕਿਵੇਂ ਸੰਸਥਾ ਸਾਥੀਆਂ ਦੇ ਦੁੱਖ ਸੁੱਖ ਵਿਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਕਿਵੇਂ ਸਾਥੀਆਂ ਦੇ ਕੰਮਾਂ ਪ੍ਰਤੀ ਸੰਵੇਦਨਸ਼ੀਲ ਹੈ। ਇਸ ਦੌਰਾਨ ਸਕੱਤਰ ਸਵਰਨ ਸਿੰਘ ਸੰਧੂ ਨੇ ਪਿਛਲੇ ਮਹੀਨੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਲਈ ਦੇ ਮਿੰਟ ਦਾ ਮੌਨ ਰੱਖ ਕੇ ਕੀਤੀ। ਮੀਟਿੰਗ ਦੇ ਮੁੱਖ ਏਜੰਡੇ ਵਿਚ ਸੇਵਾਮੁਕਤ ਮੁਲਾਜ਼ਮਾਂ ਨੂੰ ਮੈਨੂਅਲ ਪਾਸ ਨਾ ਮਿਲਣ ਦਾ ਵਿਰੋਧ ਦਰਜ ਕਰਵਾਉਣਾ, ਸਾਥੀਆਂ ਨੂੰ ਦੰਦਾਂ ਦੇ ਇਲਾਜ ਤੇ ਖਰਚ ਨੂੰ ਰੀਵਰਸਮੈਂਟ ਕਰਵਾਉਣਾ, ਹਰੇਕ ਸੇਵਾਮੁਕਤ ਇੰਪਲਾਈਜ਼ ਨੂੰ ਵਿਅਕਤੀਗਤ ਡਿਜੀਟਲ ਆਈਡੀ ਕਾਰਡ (ਮੁਫਤ) ਦਾ ਮਿਲਣਾ ਸ਼ਾਮਿਲ ਸੀ। ਉਨ੍ਹਾਂ ਦੱਸਿਆ ਕਿ ਕਿਵੇਂ ਅਫਸਰ ਤੁਹਾਡੇ ਇਕੱਠ ਅੱਗੇ ਝੁੱਕਦੇ ਹਨ। ਤੁਹਾਡਾ ਸਾਥ ਦੀ ਸਾਡੀ ਤਾਕਤ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਮੈਨੂਅਲ ਪਾਸ ਦਾ ਮੱਸਲਾ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਵਿੱਢੇ ਜਾਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਸੈਕਟਰੀ ਸਵਰਨ ਸਿੰਘ ਸੰਧੂ ਨੇ ਆਏ ਹੋਏ ਐਸਬੀਆਈ ਮਹਿਮਾਨਾਂ ਦਾ ਸਵਾਗਤ ਕਰਨ ਦੇ ਨਾਲ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ। ਐੱਸਬੀਆਈ ਆਫਿਸ ਤੋਂ ਆਏ ਹੋਏ ਸਟਾਫ ਨੇ ਰਿਟਾਇਰਡ ਸਾਥੀਆਂ ਨੂੰ ਮਿਊਚਲ ਫੰਡ ਅਤੇ ਸੀਪੀਪੀ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਵਿਚ ਆਰਪੀਐਫ ਤੋਂ ਆਏ ਬੁਲਾਰੇ ਪ੍ਰਧਾਨ ਸੁਰਿੰਦਰ ਸਿੰਘ ਨੇ ਵੀ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕੀਤੀ। ਬਲਜੀਤ ਸਿੰਘ ਮਠਾੜੂ ਉਪ ਪ੍ਰਧਾਨ ਨੇ ਬੀਤੇ ਸਮੇਂ ਦੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਈ ਤੇ ਸਾਥੀਆਂ ਨੂੰ ਇਕਜੁੱਟਤਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਸੀਪੀਪੀ, ਉਮੀਦ ਕਾਰਡ, ਐੱਸਆਈਆਰ ਮੁੱਦਿਆਂ ਤੇ ਵੀ ਖੁੱਲ੍ਹ ਕੇ ਚਾਨਣਾ ਪਾਇਆ। ਉਨ੍ਹਾਂ ਮੈਨੂਅਲ ਪਾਸ ਦੇ ਹੱਕ ਵਿਚ ਹੋਰ ਜ਼ੋਰ ਨਾਲ ਅਵਾਜ ਬੁਲੰਦ ਕਰਨ ਦੀ ਅਪੀਲ ਵੀ ਕੀਤੀ। ਸੀਨੀਅਰ ਵਰਕਿੰਗ ਪ੍ਰੈਜੀਡੈਂਟ ਇਕਬਾਲ ਸਿੰਘ ਨੇ ਵੀ ਸੰਸਥਾ ਦੀ ਕਾਰਗੁਜਾਰੀ ਤੇ ਰੌਸ਼ਨੀ ਪਾਈ।
ਮੀਟਿੰਗ ’ਚ ਖਾਸ ਤੌਰ ’ਤੇ ਪਹੁੰਚੇ ਸੈਂਟਰ ਵਾਈਸ ਪ੍ਰਧਾਨ ਰਾਜੇਸ਼ ਕੁਮਾਰ ਨੇ ਰਿਟਾਇਰਡ ਸਾਥੀਆਂ ਨੂੰ ਰੇਲ ਦਾ ਇਕ ਵੱਡਮੁਲਾ ਸਰਮਾਇਆ ਦੱਸਿਆ। ਸੀਨੀਅਰ ਸਿਟੀਜ਼ਨ ਉਹ ਕੈਡਰ ਹੈ ਜਿੰਨ੍ਹਾ ਨੇ ਰੇਲ ਪ੍ਰਤੀ ਅਪਣੀ ਜਵਾਨੀ ਲੇਖੇ ਲਾਈ ਹੈ। ਉਹ ਇਨ੍ਹਾਂ ਦੀ ਤਾਕਤ ਲਿਆਕਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਇਨ੍ਹਾਂ ਅਫਸਰਾਂ ਨੂੰ ਵੀ ਸੀਨੀਅਰ ਸਿਟੀਜ਼ਨਾਂ ਦੀ ਤਾਕਤ ਨੂੰ ਪਛਾਣਨਾ ਚਾਹੀਦਾ ਹੈ। ਇਨ੍ਹਾਂ ਦੇ ਬਣਦੇ ਹੱਕ ਪਹਿਲ ਦੇ ਆਧਾਰ ’ਤੇ ਦੇਣੇ ਚਾਹੀਦੇ ਹਨ।
ਪ੍ਰਧਾਨ ਬੇਅੰਤ ਸਿੰਘ ਨੇ ਸਾਥੀਆਂ ਨੂੰ ਹੁਸ਼ਿਆਰ ਕਰਦਿਆਂ ਨਵੇਂ ਸਾਥੀਆਂ ਨੂੰ ਮੈਂਬਰ ਬਣਨ ਦੀ ਅਪੀਲ ਕੀਤੀ ਤੇ ਮੈਂਬਰਸ਼ਿਪ ਦੇਣ ਦੀ ਗੱਲ ਆਖੀ। ਮੀਟਿੰਗ ’ਚ ਸੈਕਟਰੀ ਗੁਰਪ੍ਰੀਤ ਸਿੰਘ ਸਹਾਇਕ ਸਕੱਤਰ, ਬਲਜੀਤ ਸਿੰਘ ਉਪ ਪ੍ਰਧਾਨ, ਅਜੀਤ ਸਿੰਘ ਵਾਲੀਆ ਉਪ ਪ੍ਰਧਾਨ, ਪਵਨ ਕੁਮਾਰ ਕੈਸ਼ੀਅਰ, ਇਕਬਾਲ ਸਿੰਘ ਵਰਕਿੰਗ ਪ੍ਰੈਜ਼ੀਡੈਂਟ, ਕਮਲਮੀਤ ਸਿੰਘ ਉਪ ਪ੍ਰਧਾਨ, ਹਰਦੀਪ ਸਿੰਘ ਉਪ ਪ੍ਰਧਾਨ ਵਿਨੋਦ ਕੁਮਾਰ, ਨਰੇਸ਼ ਕੁਮਾਰ, ਜੋਗਿੰਦਰ ਸਿੰਘ, ਕਿਸ਼ੋਰੀ ਲਾਲ, ਜਗਦੀਸ਼ ਸਿੰਘ, ਹਰਚਰਨ ਸਿੰਘ, ਗੁਰਚਰਨ ਸਿੰਘ ਐੱਸਐੱਸਈ ਡਬਲਯੂ ਐਸ ਅਤੇ ਬਹੁਤ ਸਾਰੇ ਜੁਝਾਰੂ ਅਤੇ ਨਵੇਂ ਸਾਥੀ ਵਰਕਸ਼ਾਪ ਤੋਂ ਸ਼ਾਮਲ ਹੋਏ।