- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੜਕਸਾਰ ਸ਼ੁਰੂ ਹੋਏ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਦੁਪਹਿਰ ਬਾਅਦ ਰਹੀ ਹੁੰਮਸ ਭਰੀ ਗਰਮੀ

- ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ’ਚ ਭਰੇ ਪਾਣੀ ਨਾਲ ਰਾਹਗੀਰ ਹੋਏ ਪਰੇਸ਼ਾਨ
ਅਮਨਦੀਪ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਮੌਸਮ ਵਿਭਾਗ ਨੇ ਸੂਬੇ ਵਿਚ ਅਗਲੇ ਤਿੰਨ ਦਿਨਾਂ ਲਈ ਭਾਰੀ ਮੀਂਹ ਦਾ ਅਲਰਟ ਕੀਤਾ ਹੋਇਆ ਹੈ। ਗੁਰੂ ਨਗਰੀ ਅੰਮ੍ਰਿਤਸਰ ਵਿਚ ਸੋਮਵਾਰ ਤੜਕਸਾਰ ਸ਼ੁਰੂ ਹੋਏ ਮੀਂਹ ਨੇ ਬੇਸ਼ੱਕ ਕੁਝ ਸਮਾਂ ਗਰਮੀ ਤੋਂ ਰਾਹਤ ਦਿੱਤੀ, ਪਰ ਮੁੜ ਦੁਪਹਿਰ ਨੂੰ ਨਿਕਲੀ ਤੇਜ ਧੁੱਪ ਤੋਂ ਬਾਅਦ ਫਿਰ ਹੁੰਮਸ ਭਰੀ ਗਰਮੀ ਹੋ ਗਈ। ਇਸ ਦੌਰਾਨ ਸ਼ਹਿਰ ਦੇ ਕਈ ਚੌਕਾਂ, ਸੜਕਾਂ ਅਤੇ ਗਲੀਆਂ ਵਿਚ ਪਾਣੀ ਭਰ ਗਿਆ। ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਗਰਮੀ ਨੇ ਆਪਣੇ ਤੇਵਰ ਬੇਹੱਦ ਖਤਰਨਾਕ ਕਰ ਲਏ ਸਨ। ਹਾਲਾਂਕਿ ਇਕ ਜੁਲਾਈ ਤੋਂ ਮੌਨਸੂਨ ਦੀ ਉਮੀਦ ਜਤਾਈ ਜਾ ਰਹੀ ਸੀ। ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਸ਼ਹਿਰ ਦਾ ਤਾਪਮਾਨ 39 ਤੋਂ 40 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਅੰਮ੍ਰਿਤਸਰ ਵਿਚ ਸੋਮਵਾਰ ਸਵੇਰ ਦੀ ਬਾਰਿਸ਼ ਤੋਂ ਬਾਅਦ ਹਾਲ ਗੇਟ ਨੇੜੇ ਭੰਡਾਰੀ ਪੁਲ ਦੇ ਹੇਠਾਂ ਸੜਕ 'ਤੇ ਮੀਂਹ ਦਾ ਪਾਣੀ ਇਕੱਠਾ ਹੋ ਗਿਆ ਅਤੇ ਚਾਲਕ ਆਪਣੀਆਂ ਮੰਜ਼ਿਲਾਂ ਵੱਲ ਵਧਦੇ ਹੋਏ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਦੇਖੇ ਗਏ।
ਇਸੇ ਤਰ੍ਹਾਂ ਕਚਹਿਰੀ ਚੌਕ ਫਲਾਵਰ ਪਾਰਕ ਵੱਲ ਜਾਣ ਵਾਲੀ ਸੜਕ ’ਤੇ ਪਾਣੀ ਭਰ ਗਿਆ। ਸ਼ਹਿਰ ਦੀਆਂ ਸਲੱਮ ਅਬਾਦੀਆਂ, ਹੈਰੀਟੇਜ ਸਟਰੀਟ ਵੀ ਬਾਰਿਸ਼ ਦੇ ਪਾਣੀ ਨਾਲ ਪ੍ਰਭਾਤਿਵ ਹੋਈ। ਇਸ ਤੋਂ ਇਲਾਵਾ ਟਾਊਨ ਹਾਲ, ਲਾਰੈਂਸ ਰੋਡ, ਬਟਾਲਾ ਰੋਡ, ਕੋਰਟ ਰੋਡ ਤੋਂ ਸਵਾਣੀ ਮੋਟਰ, ਗਾਂਧੀ ਗਰਾਊਂਡ ਨੇੜੇ, ਮਦਨ ਮੋਹਨ ਮਾਲਵੀਆ ਰੋਡ, ਪੁਤਲੀਘਰ, ਬੇਰੀ ਫਾਟਕ, ਆਟੋ ਵਰਕਸ਼ਾਪ ਹਾਥੀ ਗੇਟ ਨੇੜੇ, ਬੱਸ ਸਟੈਂਡ, ਰੇਲਵੇ ਸਟੇਸ਼ਨ, ਸਰਕਟ ਹਾਊਸ ਰੋਡ, ਮੈਕਲੋਡ ਰੋਡ, ਮਕਬੂਲ ਰੋਡ, ਮਾਹਣਾ ਸਿੰਘ ਰੋਡ, ਘਿਓ ਮੰਡੀ ਚੌਂਕ ਰੋਡ, ਬਲੀ ਸਿੰਘ ਭਵਨ ਸਿੰਘ ਰੋਡ, ਚਮਰੰਗ ਰੋਡ, ਜੀਟੀ ਰੋਡ ਸਾਹਮਣੇ ਅਲਫਾਵਨ, ਸੁਲਤਾਨਵਿੰਡ ਰੋਡ, ਮਿਗਲਾਨੀ ਰੋਡ, ਅੰਦਰਲੀ ਲੱਕੜ ਮੰਡੀ, ਢੋਲੀ ਮੁਹੱਲਾ, ਚੌਂਕ ਬਾਬਾ ਬੋਹੜੀ ਵਾਲਾ, ਕੂਪਰ ਰੋਡ, ਕ੍ਰਿਸਟਲ ਚੌਂਕ, ਲਕਸ਼ਮਣਸਰ ਤੋਂ ਵਿਵੇਕਸਰ, ਚੌਂਕ ਕਰੋੜੀ ਤੋਂ ਵਿਵੇਕਸਰ, ਸ਼ਿਵਾਲਾ ਭਾਈਆਂ ਰੋਡ ਤੋਂ ਰੇਲਵੇ ਫਾਟਕ, ਰੇਲਵੇ ਫਾਟਕ ਤੋਂ ਹੁਸੈਨਪੁਰਾ ਚੌਂਕ, ਰਾਮਬਾਗ ਤੋਂ ਜੀਟੀ ਰੋਡ ਅਤੇ ਬੈਕ ਸਾਈਡ ਤੋਂ ਟਾਇਰ ਮਾਰਕੀਟ ਮਹਾਂਸਿੰਘ ਗੇਟ, ਰਾਮਬਾਗ ਚੌਕ ਤੋਂ ਹਾਲ ਗੇਟ, ਮਜੀਠਾ ਰੋਡ, ਨਾਰੀ ਨਿਕੇਤਨ ਤੋਂ ਗੁਰੂ ਨਾਨਕ ਦੇਵ ਹਸਪਤਾਲ, ਰੇਸ ਕੋਰਸ ਰੋਡ ਤੋਂ ਅਦਲਖਾ ਹਸਪਤਾਲ, ਕਿਚਲੂ ਚੌਕ ਤੋਂ ਰਤਨ ਸਿੰਘ ਚੌਕ, ਸਰਕੂਲਰ ਰੋਡ, ਕਿਚਲੂ ਚੌਕ ਤੋਂ ਆਰਮੀ ਕੈਂਟ ਚੌਕ, ਸਰਕਾਰੀ ਮਹਿਲਾ ਕਾਲਜ ਤੋਂ ਸ਼ੇਰਸ਼ਾਹ ਸੂਰੀ ਰੋਡ (ਸਦਰ ਪੁਲਿਸ ਥਾਣਾ) ਖੇਤਰ ਸ਼ਾਮਲ ਹਨ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ : ਡਾ. ਬੇਰੀ
ਡਾਇਨਾਮਿਕ ਹੋਮਿਓਪੈਥਿਕ ਕਲੀਨਿਕ ਦੇ ਸੰਚਾਲਕ ਤੇ ਹੋਮਿਓਪੈਥੀ ਮਾਹਰ ਡਾ. ਰੁਮਾਨ ਬੇਰੀ ਅਨੁਸਾਰ ਬਾਰਿਸ਼ ਦੌਰਾਨ ਮੌਸਮ ਬਦਲਣ ਸਮੇਂ ਧਿਆਨ ਰੱਖਣ ਵਾਲੀਆਂ ਕੁਝ ਗੱਲਾਂ ਵਿਚ ਮੌਸਮ ਦੇ ਅਨੁਸਾਰ ਕੱਪੜੇ ਪਹਿਨੋ। ਪਾਣੀ ਭਰਪੂਰ ਮਾਤਰਾ ਵਿਚ ਪੀਓ, ਤਾਜ਼ੇ ਫਲ ਅਤੇ ਹਰੀਆਂ ਸਬਜ਼ੀਆਂ ਖਾਓ, ਪੂਰੀ ਨੀਂਦ ਲਓ ਅਤੇ ਰੋਜ਼ਾਨਾ ਹਲਕੀ ਵਰਜਿਸ਼ ਕਰੋ। ਸਹੀ ਇਲਾਜ ਅਤੇ ਸਹੀ ਸਾਵਧਾਨੀਆਂ ਨਾਲ ਅਸੀਂ ਮੌਸਮ ਦੇ ਬਦਲਾਅ ਦੌਰਾਨ ਵੀ ਆਪਣੀ ਸਿਹਤ ਚੰਗੀ ਰੱਖ ਸਕਦੇ ਹਾਂ।