ਸਮੂਹ ਸੈਕਟਰ ਅਫਸਰ ਐੱਸਆਈਆਰ ਦੇ ਵਿਸ਼ੇਸ਼ ਗਹਿਰੀ ਸੁਧਾਈ ਫਾਰਮਾਂ ਨੂੰ ਡਿਜੀਟਲ ਕਰਨ ਦੇ
ਕੰਮ ’ਚ ਤੇਜ਼ੀ ਲਿਆਉਣ ਸਮੂਹ ਸੈਕਟਰ ਅਫਸਰ ਐਸਆਈਆਰ ਦੇ ਵਿਸ਼ੇਸ਼ ਗਹਿਰੀ ਸੁਧਾਈ ਫਾਰਮਾਂ ਨੂੰ ਡਿਜੀਟਲ ਕਰਨ ਦੇਕੰਮ ’ਚ ਤੇਜ਼ੀ ਲਿਆਉਣ
Publish Date: Mon, 06 Jul 2026 05:47 PM (IST)
Updated Date: Mon, 06 Jul 2026 05:48 PM (IST)
- ਕਰਮਚਾਰੀਆਂ ਦੀ ਸੁਰੱਖਿਆ ਤੇ ਭਲਾਈ ਲਈ ਕਮੇਟੀ ਦਾ ਕੀਤਾ ਗਠਨ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਦਫ਼ਤਰ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਬਾਬਾ ਬਕਾਲਾ ਸਾਹਿਬ-ਕਮ-ਉਪ ਮੰਡਲ ਮਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਵਿਖੇ ਵੋਟਾਂ ਦੀ ਵਿਸ਼ੇਸ਼ ਗਹਿਰੀ ਸੁਧਾਈ ਕਰਨ ਲਈ ਵੋਟਰ ਗਣਨਾ ਫਾਰਮ ਦੀ ਡਿਜੀਟਲਾਈਜੇਸ਼ਨ ਸਬੰਧੀ ਬੈਠਕ ਤਹਿਸੀਲਦਾਰ ਕੰਮ ਏਈਆਰਓ ਲਖਵਿੰਦਰ ਸਿੰਘ ਦੀ ਅਗਵਾਈ ਵਿਚ ਸਮੂਹ ਸੈਕਟਰ ਅਫਸਰਾਂ ਨਾਲ ਕੀਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਬਲਜੀਤ ਸਿੰਘ ਗੁਰਾਇਆ, ਨਾਇਬ ਤਹਿਸੀਲਦਾਰ ਤਰਸਿਕਾ ਰਣਜੀਤ ਸਿੰਘ, ਪ੍ਰਸ਼ਾਂਤ ਕਾਲੀਆ ਅਤੇ 234 ਬੂਥਾਂ ਦੇ 23 ਸੈਕਟਰ ਅਫਸਰ ਮੌਜੂਦ ਸਨ। ਤਹਿਸੀਲਦਾਰ ਲਖਵਿੰਦਰ ਸਿੰਘ ਵੱਲੋਂ ਸਮੂਹ ਸੈਕਟਰ ਅਫਸਰਾਂ ਕੋਲੋਂ ਹੁਣ ਤੱਕ ਦੇ ਡਿਜੀਟਲ ਕੀਤੇ ਗਏ ਫਾਰਮਾਂ ਸਬੰਧੀ ਰਿਪੋਰਟ ਵੇਖੀ ਗਈ ਅਤੇ ਫਾਰਮਾਂ ਨੂੰ ਡਿਜੀਟਲ ਕਰਨ ਸਬੰਧੀ ਕੰਮ ਵਿਚ ਹੋਰ ਤੇਜ਼ੀ ਲਿਆਉਣ ਸਬੰਧੀ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਮਿਤੀ 13/7/26 ਤੱਕ ਡਿਜਿਟਲਾਈਜੇਸ਼ਨ ਦਾ ਕੰਮ 100 ਫ਼ੀਸਦੀ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਫੀਲਡ ਵਿਚ ਐੱਸਆਈਆਰ ਸਬੰਧੀ ਡਿਊਟੀ ਕਰ ਰਹੇ ਬੀਐੱਲ ਅਤੇ ਸੈਕਟਰ ਅਫਸਰਾਂ ਨੂੰ ਆ ਰਹੀਆਂ ਔਕੜਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਕਿਹਾ ਕਿ ਕਈ ਬੂਥਾਂ ਵਿਚ ਬੀਐੱਲਓ ਅਤੇ ਸੈਕਟਰ ਅਫਸਰਾਂ ਨਾਲ ਆਮ ਲੋਕਾਂ ਵੱਲੋਂ ਗਣਨਾ ਫਾਰਮ ਭਰਨ ਸਮੇਂ ਬਦਸਲੂਕੀ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਜਿਨ੍ਹਾਂ ਨੂੰ ਦੇਖਦੇ ਹੋਏ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਕਮ ਉਪ ਮੰਡਲ ਮਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ ਵੱਲੋਂ ਫੀਲਡ ਵਿਚ ਕੰਮ ਕਰ ਰਹੇ ਸਟਾਫ ਦੀ ਸੁਰੱਖਿਆ ਅਤੇ ਭਲਾਈ ਨੂੰ ਮੁੱਖ ਰੱਖਦੇ ਹੋਏ ਐੱਸਆਈਆਰ ਸਟਾਫ ਸੇਫਟੀ ਐਂਡ ਵੈੱਲਫੇਅਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਉਪਰੋਕਤ ਅਧਿਕਾਰੀਆਂ ਨੂੰ ਫੀਲਡ ਦੇ ਵਿਚ ਡਿਊਟੀ ਕਰਨ ਸਮੇਂ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ। ਸ਼ਿਕਾਇਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਸ਼ੀ ਵਿਰੁੱਧ ਕਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ। ਇਸ ਕਮੇਟੀ ਦੀ ਅਗਵਾਈ ਨਾਇਬ ਤਹਿਸੀਲਦਾਰ ਬਿਆਸ ਰੁਸਤਮ ਕੁਮਾਰ ਕਰਨਗੇ ਅਤੇ ਉਨ੍ਹਾਂ ਨਾਲ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਦੇ ਪ੍ਰਿੰਸੀਪਲ ਰਾਜੀਵ ਕਪੂਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਦੇ ਪ੍ਰਿੰਸੀਪਲ ਰਾਜੀਵ ਕੱਕੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰਈਆ ਦੇ ਪ੍ਰਿੰਸੀਪਲ ਨਵਤੇਜ ਕੌਰ ਅਤੇ ਏਡੀਓ ਸਤਵੰਤ ਕੌਰ ਤਾਇਨਾਤ ਰਹਿਣਗੇ।