ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਸਨਮਾਨ ਸਮਾਰੋਹ ਸੰਪੰਨ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਸਨਮਾਨ ਸਮਾਰੋਹ ਸੰਪੰਨ
Publish Date: Mon, 06 Jul 2026 04:17 PM (IST)
Updated Date: Mon, 06 Jul 2026 04:18 PM (IST)
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਰਹੇ ਮੁੱਖ ਮਹਿਮਾਨ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿਚ ਬੋਰਡ ਦੀਆਂ ਜਮਾਤਾਂ ਵਿਚੋਂ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ (ਰਿਟਾ. ਆਈਏਐਸ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਐੱਨਸੀਸੀ ਕੈਡਿਟਾਂ ਵੱਲੋਂ ਗਾਰਡ ਆਫ਼ ਆਨਰ ਨਾਲ ਕੀਤੀ ਗਈ। ਇਸ ਉਪਰੰਤ ਸਕੂਲ ਦੇ ਬੈਂਡ ਵਿਦਿਆਰਥੀਆਂ ਨੇ ਮੁੱਖ ਮਹਿਮਾਨ ਡਾ. ਅਮਰਪਾਲ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਤੋਂ ਬਾਅਦ ਵਿਦਿਆਰਥਣਾਂ ਨੇ ਫੁਲਕਾਰੀ ਦੇ ਨਾਲ ਧੁਨ ਸਵਾਗਤੀ ਗੀਤ ਪੇਸ਼ ਕਰਕੇ ਚੇਅਰਮੈਨ ਅਤੇ ਸਮੂਹ ਪਹੁੰਚੀਆਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਨੇ ਗਿੱਧਾ, ਭੰਗੜਾ, ਸਵਾਗਤੀ ਗੀਤ ਅਤੇ ਹੋਰ ਮਨਮੋਹਕ ਪੇਸ਼ਕਾਰੀਆਂ ਰਾਹੀਂ ਸਮੂਹ ਹਾਜ਼ਰੀਨ ਦਾ ਮਨ ਮੋਹ ਲਿਆ। ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਦੀ ਸਭ ਨੇ ਭਰਪੂਰ ਸ਼ਲਾਘਾ ਕੀਤੀ। ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸੰਪੂਰਨ ਏਸੀ ਕੈਂਪਸ ਦਾ ਰਸਮੀ ਉਦਘਾਟਨ ਕੀਤਾ ਅਤੇ ਸਕੂਲ ਦੀ ਨਵੀਂ ਆਧੁਨਿਕ ਕੰਪਿਊਟਰ ਲੈਬ ਦਾ ਵੀ ਉਦਘਾਟਨ ਕੀਤਾ। ਸਕੂਲ ਦਾ ਦੌਰਾ ਕਰਨ ਉਪਰੰਤ ਚੇਅਰਮੈਨ ਅਮਰਪਾਲ ਸਿੰਘ ਨੇ ਸਕੂਲ ਦੇ ਬੁਨਿਆਦੀ ਢਾਂਚੇ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਸਕੂਲਾਂ ਦਾ ਪੱਧਰ ਬਹੁਤ ਉੱਚਾ ਹੈ। ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸ਼ਾਨਦਾਰ ਇਨਫਰਾਸਟ੍ਰਕਚਰ, ਪੂਰਾ ਏਸੀ ਕੈਂਪਸ, ਨੈੱਟਵਰਕਿੰਗ ਨਾਲ ਆਧੁਨਿਕ ਕੰਪਿਊਟਰ ਲੈਬ ਅਤੇ ਵਿਦਿਆਰਥੀਆਂ ਲਈ ਉਪਲਬਧ ਸਹੂਲਤਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਇਹ ਪੰਜਾਬ ਦੇ ਟਾਪ ਸਕੂਲਾਂ ਵਿੱਚੋਂ ਇੱਕ ਹੈ। ਇਸ ਮੌਕੇ ਹਰਸ਼ਦੀਪ ਸਿੰਘ ਰੰਧਾਵਾ, ਸਮੁੱਚੀ ਰਾਸਾ ਅੰਮ੍ਰਿਤਸਰ ਯੂਨਿਟ, ਰਾਸਾ ਨਾਲ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਸਮਾਗਮ ਵਿਚ ਸੁਜੀਤ ਕੁਮਾਰ ਬਬਲੂ, ਜਗਤਪਾਲ ਮਹਾਜਨ, ਚਰਨਜੀਤ ਸਿੰਘ ਪਾਰੋਵਾਲ, ਸੁੱਖਵਿੰਦਰ ਸਿੰਘ ਭੱਲਾ, ਜਗਜੀਤ ਸਿੰਘ, ਅੰਜੂ ਬਾਲਾ ਡਿਪਟੀ ਮੈਨੇਜਰ ਅੰਮ੍ਰਿਤਸਰ, ਡਿਪਟੀ ਸੈਕਟਰੀ ਸੰਦੀਪ ਸਿੰਘ, ਸੁਖਮੀਤ ਸਿੰਘ, ਸਮੀਰ ਭਾਟੀਆ, ਯਾਦਵਿੰਦਰ ਸਿੰਘ, ਅਸ਼ਵਨੀ ਗੁਪਤਾ, ਜਤਿੰਦਰ ਵਿਰਕ, ਬੱਚਿਤਰ ਸਿੰਘ, ਕੁਲਵਿੰਦਰ ਸਿੰਘ, ਨਿਪਸ ਕੇਪੀਐਸ ਬੁਤਾਲਾ, ਦਸ਼ਮੇਸ਼ ਮਹਿਤਾ, ਖਾਲਸਾ ਅਕੈਡਮੀ ਮਹਿਤਾ, ਬੀਐਸਟੀ ਸੀਨੀਅਰ ਸੈਕੰਡਰੀ ਸਕੂਲ ਸੁਜੋ ਕਾਲੀਆ, ਕੁਲਵੰਤ ਸਿੰਘ ਕੁਹਾੜ, ਅਲਪਾਈਨ ਸਕੂਲ, ਡਾ. ਨਵੀਨ ਬੁਲਾਂਦੀ, ਸੁਨੀਲ ਨਾਗਪਾਲ, ਦਰਸ਼ਪ੍ਰੀਤ ਸਿੰਘ, ਰੋਹਿਤ ਸੂਧ, ਰੋਹਤਸ਼ ਸ਼ਰਮਾ, ਭਾਵਯਾ ਮਹਾਜਨ ਸਮੇਤ ਕਈ ਪ੍ਰਸਿੱਧ ਸ਼ਖ਼ਸੀਅਤਾਂ ਨੇ ਆਪਣੀ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਤੇਜਬੀਰ ਸਿੰਘ ਸੋਹਲ, ਅਮਰਪ੍ਰੀਤ ਸਿੰਘ, ਕੁਲਬੀਰ ਕੌਰ ਮਾਨ, ਹਰਜੋਤ ਸਿੰਘ ਮਾਨ, ਮਨਜੀਤ ਕੌਰ ਵਾਲੀਆ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਗੁਰਦੀਪ ਸਿੰਘ, ਦਿਲਬਾਗ ਸਿੰਘ ਭੁੱਲਰ, ਹਰਪ੍ਰੀਤ ਕੌਰ ਮਹਿਤਾ, ਅਮਨਪਾਲ ਸਿੰਘ, ਹਰਦੀਪ ਸਿੰਘ, ਤੇਜਵਿੰਦਰ ਸਿੰਘ, ਬੀਐਸਟੀ ਸੁਜੋ ਕਾਲੀਆ, ਦਸ਼ਮੇਸ਼ ਵਿਿਦਅਕ ਸੰਸਥਾਵਾਂ ਦੇ ਪ੍ਰਿੰਸੀਪਲ, ਕੋਆਰਡੀਨੇਟਰ, ਵਾਈਸ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੀ ਹਾਜ਼ਰ ਰਹੇ। ਸੂਰਜ ਸਿੰਘ ਅਤੇ ਸੰਤ ਮਾਝਾ ਸਕੂਲ, ਬਾਬਾ ਬਕਾਲਾ ਦੇ ਪ੍ਰਿੰਸੀਪਲ ਗੁਰਜੀਤ ਸਿੰਘ ਆਪਣੇ ਸਟਾਫ ਸਮੇਤ ਸਮਾਗਮ ਵਿੱਚ ਸ਼ਾਮਲ ਹੋਏ। ਸਮਾਗਮ ਨੂੰ ਸਫਲ ਬਣਾਉਣ ਵਿਚ ਸਕੂਲ ਦੀ ਪ੍ਰਿੰਸੀਪਲ ਹਰਵਿੰਦਰ ਕੌਰ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਤ ਵਿਚ ਐਮਡੀ ਕੁਲਬੀਰ ਸਿੰਘ ਅਤੇ ਪ੍ਰਿੰਸੀਪਲ ਹਰਵਿੰਦਰ ਕੌਰ ਵੱਲੋਂ ਸਮੂਹ ਮੁੱਖ ਮਹਿਮਾਨਾਂ, ਪ੍ਰਮੁੱਖ ਸ਼ਖ਼ਸੀਅਤਾਂ, ਰਾਸਾ ਟੀਮ, ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਪ੍ਰਿੰਸੀਪਲਾਂ, ਅਧਿਆਪਕਾਂ, ਮਾਪਿਆਂ ਅਤੇ ਸਾਰੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ।