ਸੋਸ਼ਲ ਮੀਡੀਆ ਦੀ ਵਰਤੋਂ ਸੋਚ ਸਮਝ ਕੇ ਕਰੋ : ਸੁਰਿੰਦਰਪਾਲ ਸਿੰਘ ਸੋਸ਼ਲ ਮੀਡੀਆ ਦੀ ਵਰਤੋਂ ਸੋਚ ਸਮਝ ਕੇ ਕਰੋ : ਸੁਰਿੰਦਰਪਾਲ ਸਿੰਘ
Publish Date: Sun, 05 Jul 2026 04:45 PM (IST)
Updated Date: Sun, 05 Jul 2026 04:47 PM (IST)
- ਆਨਲਾਈਨ ਸਾਈਬਰ ਧੱਕੇਸ਼ਾਹੀ ਦਾ ਸ਼ਿਕਾਰ ਵੀ ਹੁੰਦੇ ਨੌਜਵਾਨ ਪੱਤਰ ਪੇ੍ਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਲਿਟਸ ਬਡਸ ਪਬਲਿਕ ਸਕੂਲ ਮਾਡਲ ਟਾਊਨ ਦੇ ਪ੍ਰੈਜੀਡੈਂਟ ਸੁਰਿੰਦਰਪਾਲ ਸਿੰਘ ਅਤੇ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਇਨਸਾਨ ਦੀ ਜ਼ਿੰਦਗੀ ’ਚ ਬੁਹਤ ਵੱਡਾ ਰੋਲ ਅਦਾ ਕਰਦਾ ਹੈ। ਪਰ ਕਈ ਵਿਦਿਆਰਥੀ ਸੋਸ਼ਲ ਮੀਡੀਆ ਦੀ ਗਲਤ ਤੇ ਲੋੜ ਤੋਂ ਵੱਧ ਬਹੁਤ ਜ਼ਿਆਦਾ ਵਰਤੋਂ ਕਰਨ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਉਹ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਦੇਖਦੇ ਤੇ ਖ਼ੁਦ ਨੂੰ ਉਨ੍ਹਾਂ ਵਰਗਾ ਬਣਾਉਣ ਦੀ ਸੋਚਣ ਲੱਗਦੇ ਹਨ। ਬਹੁਤ ਸਾਰੇ ਬੱਚੇ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਦੇ ਹਨ, ਜਿਸ ਕਰ ਕੇ ਉਹ ਪੂਰੀ ਨੀਂਦ ਵੀ ਨਹੀਂ ਲੈਂਦੇ। ਇਹੀ ਵਜ੍ਹਾ ਹੈ ਕਿ ਉਹ ਕਈ ਬਿਮਾਰੀਆਂ ਦੀ ਗ੍ਰਿਫ਼ਤ ’ਚ ਆ ਰਹੇ ਹਨ। ਸਾਰਾ ਸਮਾਂ ਮੋਬਾਈਲ ’ਤੇ ਲੱਗੇ ਰਹਿਣ ਕਰ ਕੇ ਉਹ ਕਿਸੇ ਦੂਸਰੇ ਬੰਦੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ, ਜਿਸ ਕਾਰਨ ਉਹ ਚਿੜਚਿੜਾ ਹੋ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਸਾਡੇ ਆਪਸੀ ਰਿਸ਼ਤੇ ਵੀ ਖ਼ਤਮ ਹੋ ਰਹੇ ਹਨ। ਵਿਦਿਆਰਥੀਆਂ ਦੀ ਲਿਖਣ ਦੀ ਯੋਗਤਾ ਘਟਦੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਸਾਰੀ ਜਾਣਕਾਰੀ ਬਣੀ ਬਣਾਈ ਸੋਸ਼ਲ ਮੀਡੀਆ ਤੋਂ ਹੀ ਪ੍ਰਾਪਤ ਹੋ ਜਾਂਦੀ ਹੈ, ਉਹ ਉਸੇ ਨੂੰ ਸੁਣ ਲੈਂਦੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਦੋਸਤ ਬਣਨ। ਰੋਜਾਨਾ ਉਨ੍ਹਾਂ ਨਾਲ ਕਰੀਬ ਅੱਧਾ ਪੌਣਾ ਘੰਟਾ ਹੀ ਗੱਲਾਂਬਾਤਾਂ ਕਰਨ। ਉਨ੍ਹਾਂ ਦੇ ਸੁਪਨਿਆਂ ਅਤੇ ਉਨ੍ਹਾਂ ਦੀਆਂ ਖੁਹਾਇਸ਼ਾਂ ਨੂੰ ਪੂਰਿਆਂ ਕਰਨ ਲਈ ਉਨ੍ਹਾਂ ਦੇ ਮਨ ਦੀਆਂ ਗੱਲਾਂ ਨੂੰ ਜਾਣੋ। ਜੇਕਰ ਮਾਂ-ਬਾਪ ਆਪਣੇ ਬੱਚਿਆਂ ਦੇ ਸਭ ਤੋਂ ਖਾਸ ਦੋਸਤ ਬਣ ਜਾਣ ਤਾਂ ਉਨ੍ਹਾਂ ਨੂੰ ਕਿਸੇ ਤੀਸਰੇ ਇਨਸਾਨ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਨਾ ਹੀ ਉਹ ਕਦੇ ਗਲਤ ਰਸਤੇ ’ਤੇ ਭਟਕਣਗੇ। ਕਿਉਂਕਿ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਵਿਚ, ਅਸੀਂ ਸਿਰਫ ਵਿਅਕਤੀ ਦਾ ਵਰਚੁਅਲ ਪੱਖ ਦੇਖ ਸਕਦੇ ਹਾਂ। ਇਸ ਦਾ ਮਤਲਬ ਹੈ ਕਿ ਅਸੀਂ ਸਿਰਫ ਉਹ ਪੱਖ ਦੇਖ ਸਕਦੇ ਹਾਂ ਜੋ ਉਹ ਚਾਹੁੰਦੇ ਹਨ ਕਿ ਉਹ ਸਾਨੂੰ ਦਿਖਾਉਣਾ ਚਾਹੁੰਦੇ ਹਨ। ਨੌਜਵਾਨ ਸੋਸ਼ਲ਼ ਮੀਡੀਆ ਰਾਹੀਂ ਆਨਲਾਈਨ ਸਾਈਬਰ ਧੱਕੇਸ਼ਾਹੀ ਦਾ ਸ਼ਿਕਾਰ ਵੀ ਹੁੰਦੇ ਹਨ ਅਤੇ ਅਜਿਹਾ ਆਸਾਨੀ ਨਾਲ ਵਾਇਰਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸੋਸ਼ਲ ਮੀਡੀਆ ਦੀ ਵਰਤੋਂ ਸੋਚ ਸਮਝ ਕੇ ਤੇ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੀਵਨ ਵਿਚ ਪੜ੍ਹ ਲਿਖ ਕੇ ਕਾਮਯਾਬ ਇਨਸਾਨ ਬਣੋ। ਆਪਣੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕਰੋ। ਕਾਮਯਾਬੀ ਪੜ੍ਹਾਈ ਲਿਖਾਈ ਤੇ ਸਖਤ ਮਿਹਨਤ ਨਾਲ ਹੀ ਮਿਲਦੀ ਹੈ।