ਮੌਨਸੂਨ ’ਚ ਬਿਮਾਰੀਆਂ ਤੋਂ ਬਚਣ ਲਈ ਬਾਹਰੀ ਖਾਣੇ ਤੋਂ ਕਰੋ ਪ੍ਰਹੇਜ਼ ਮੌਨਸੂਨ ’ਚ ਬੀਮਾਰੀਆਂ ਤੋਂ ਬਚਣ ਲਈ ਬਾਹਰੀ ਖਾਣੇ ਤੋਂ ਕਰੋ ਪ੍ਰਹੇਜ਼
Publish Date: Sun, 05 Jul 2026 04:41 PM (IST)
Updated Date: Sun, 05 Jul 2026 04:44 PM (IST)
- ਦਿਸ਼ਾ ਖੰਨਾ ਨੇ ਬਰਸਾਤ ਦੇ ਮੌਸਮ ’ਚ ਬਿਮਾਰੀਆਂ ਤੋਂ ਬਚਣ ਲਈ ਕੀਤਾ ਜਾਗਰੂਕ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਰਸਾਤ ਦਾ ਮੌਸਮ ਨਾ ਸਿਰਫ ਕੜਾਕੇ ਦੀ ਗਰਮੀ ਤੋਂ ਰਾਹਤ ਦਿੰਦਾ ਹੈ, ਸਗੋਂ ਆਪਣੇ ਨਾਲ ਕਈ ਬਿਮਾਰੀਆਂ ਵੀ ਲਿਆਉਂਦਾ ਹੈ। ਇਸ ਮੌਸਮ ਵਿਚ ਬਿਮਾਰੀਆਂ ਬਹੁਤ ਤੇਜ਼ੀ ਨਾਲ ਫੈਲਦੀ ਹੈ। ਇਸ ਮੌਸਮ ਵਿਚ ਥੋੜ੍ਹੀ ਜਿਹੀ ਲਾਪ੍ਰਵਾਹੀ ਤੁਹਾਨੂੰ ਬੀਮਾਰ ਕਰ ਸਕਦੀ ਹੈ। ਇਹ ਪ੍ਰਗਟਾਵਾ ਟਰੈਨਕੁਇਲ ਡਾਇਟ ਕਲੀਨਿਕ ਦੇ ਫਾਊਂਡਰ ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕੀਤਾ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਮੌਸਮੀ ਫਲੂ ਅਤੇ ਬੁਖਾਰ ਤੋਂ ਇਲਾਵਾ ਮੌਨਸੂਨ ਮੌਸਮ ਵਿਚ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਆਮ ਹਨ। ਅਜਿਹੇ ਵਿਚ ਸਾਵਧਾਨੀ ਵਰਤਣ ਦੀ ਲੋੜ ਹੈ। ਮੌਨਸੂਨ ਵਿਚ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ। ਇਹ ਵੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਬਹੁਤ ਸਾਰੇ ਲੋਕਾਂ ਨੂੰ ਜੰਕ-ਫੂਡ ਖਾਣਾ ਬਹੁਤ ਪਸੰਦ ਹੁੰਦਾ ਹੈ। ਇਸ ਮੌਸਮ ਵਿਚ ਜੰਕ-ਫੂਡ ਦੇ ਸੇਵਨ ਤੋਂ ਪ੍ਰਹੇਜ਼ ਕਰੋ। ਬਰਸਾਤ ਦੇ ਮੌਸਮ ਵਿਚ ਪਾਣੀ ਦੇ ਦੂਸ਼ਿਣ ਹੋਣ ਦਾ ਖਤਰਾ ਹੁੰਦਾ ਹੈ। ਇਸ ਮੌਸਮ ਵਿਚ ਮੈਟਾਬੋਲਿਜ਼ਮ ਬਹੁਤ ਹੌਲੀ ਕੰਮ ਕਰਦਾ ਹੈ। ਅਜਿਹੇ ’ਚ ਭੋਜਨ ਨੂੰ ਪਚਣ ਚ ਕਾਫੀ ਸਮਾਂ ਲੱਗਦਾ ਹੈ ਅਤੇ ਕੱਚਾ ਖਾਣਾ ਖਾਣ ਨਾਲ ਪਰੇਸ਼ਾਨੀ ਹੋ ਸਕਦੀ ਹੈ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਸਟ੍ਰੀਟ ਫੂਡ ਸਾਰਿਆਂ ਨੂੰ ਪਸੰਦ ਹੁੰਦਾ ਹੈ, ਪਰ ਬਰਸਾਤ ਦੇ ਮੌਸਮ ਵਿਚ ਸਟ੍ਰੀਟ ਫੂਡ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਟ੍ਰੀਟ ਫੂਡ ਨੂੰ ਬਣਾਉਂਦੇ ਸਮੇਂ ਸਫ਼ਾਈ ਦਾ ਜ਼ਿਆਦਾ ਧਿਆਨ ਨਹੀਂ ਰੱਖਿਆ ਜਾਂਦਾ, ਇਹ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਇਸ ਲਈ ਬਰਸਾਤ ਦੇ ਮੌਸਮ ਵਿਚ ਤੁਹਾਨੂੰ ਸਟ੍ਰੀਟ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ ਜਾਂ ਬਾਹਰ ਦਾ ਖਾਣਾ ਘੱਟ ਹੀ ਖਾਣਾ ਚਾਹੀਦਾ ਹੈ। ਫਲ ਤੇ ਸਬਜ਼ੀਆਂ ਖ਼ਰੀਦਦੇ ਸਮੇਂ ਰਹੋ ਸਾਵਧਾਨ ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਉਂਝ ਤਾਂ ਸਾਲ ਦਾ ਕੋਈ ਵੀ ਮੌਸਮ ਹੋਵੇ, ਕੋਈ ਵੀ ਫੂਡ ਧੋ ਕੇ ਖਾ ਲੈਣਾ ਚਾਹੀਦਾ ਹੈ, ਪਰ ਬਰਸਾਤ ਦੇ ਮੌਸਮ ’ਚ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬਰਸਾਤ ਦੇ ਮੌਸਮ ਵਿਚ ਬੈਕਟੀਰੀਆ ਅਕਸਰ ਸਬਜ਼ੀਆਂ ਅਤੇ ਫਲਾਂ, ਖਾਸ ਕਰ ਕੇ ਹਰੇ ਪੱਤੇਦਾਰ ਸਬਜ਼ੀਆਂ ਵਿਚ ਕਾਫੀ ਜ਼ਿਆਦਾ ਰਹਿੰਦੇ ਹਨ। ਅਜਿਹੀ ਸਥਿਤੀ ਵਿਚ ਖਾਣ ਤੋਂ ਪਹਿਲਾਂ ਫਲਾਂ ਅਤੇ ਸਬਜ਼ੀਆਂ ਨੂੰ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣਾ ਬਹੁਤ ਜ਼ਰੂਰੀ ਹੈ। ਫਲ ਅਤੇ ਸਬਜ਼ੀਆਂ ਖ਼ਰੀਦਦੇ ਸਮੇਂ ਸਾਵਧਾਨੀ ਵਰਤੋ। ਜੇਕਰ ਇਨ੍ਹਾਂ ’ਚ ਕਿਸੇ ’ਤੇ ਕੋਈ ਕੱਟ ਨਜ਼ਰ ਆਵੇ ਤਾਂ ਇਹ ਖਰੀਦਣ ਤੋਂ ਬਚੋ। ਇਸ ਦੇ ਇਲਾਵਾ ਇਸ ਮੌਸਮ ਵਿਚ ਗਲੇ ਦੀ ਲਾਗ ਬਹੁਤ ਤੇਜ਼ੀ ਨਾਲ ਹੁੰਦੀ ਹੈ। ਇਸ ਲਈ ਆਈਸ ਕਰੀਮ, ਜੂਸ ਅਤੇ ਖੱਟੀ ਚੀਜ਼ਾਂ ਦੇ ਸੇਵਨ ਤੋਂ ਪ੍ਰਹੇਜ਼ ਕਰੋ। ਇਹ ਗਲੇ ਨੂੰ ਖ਼ਰਾਬ ਕਰ ਸਕਦੀਆਂ ਹਨ।