‘ਬੀਨੂੰ ਕਪੂਰ ਲਕਸ ਸੈਲੂਨ-ਅਕੈਡਮੀ’ ਨੇ ਮੁਕੰਮਲ ਕੀਤਾ ਇਕ ਸਾਲ ‘ਬੀਨੂੰ ਕਪੂਰ ਲਕਸ ਸੈਲੂਨ-ਅਕੈਡਮੀ’ ਨੇ ਮੁਕੰਮਲ ਕੀਤਾ ਇਕ ਸਾਲ
Publish Date: Sun, 05 Jul 2026 04:33 PM (IST)
Updated Date: Sun, 05 Jul 2026 04:35 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੋਲਡਨ ਸਿਟੀ ਕਾਲੋਨੀ ਏਅਰਪੋਰਟ ਰੋਡ ਵਿਖੇ ਸਥਿਤ ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਨੇ ਸਫਲਤਾ ਦਾ ਇਕ ਸਾਲ ਮੁਕੰਮਲ ਕਰ ਲਿਆ ਹੈ। 7 ਜੁਲਾਈ ਨੂੰ ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਦੀ ਵਰ੍ਹੇਗੰਢ ਮਨਾਈ ਜਾਵੇਗੀ ਅਤੇ ਇਸ ਦਿਨ ਗੁਰੂ ਜੀ ਦਾ ਸਤਿਸੰਗ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਅਕੈਡਮੀ ਦੀ ਐੱਮਡੀ ਤੇ ਮੇਕਅੱਪ ਆਰਟਿਸਟ ਬੀਨੂੰ ਕਪੂਰ ਨੇ ਦੱਸਿਆ ਕਿ ਇਕ ਸਾਲ ਵਿਚ ਗਾਹਕਾਂ ਦਾ ਭਰਪੂਰ ਪਿਆਰ ਤੇ ਸਹਿਯੋਗ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਮੌਕੇ ਉਨ੍ਹਾਂ ਅਕੈਡਮੀ ਦੀ ਐਨੀਵਰਸਿਟੀ ਤਹਿਤ ਗ੍ਰਾਹਕਾਂ ਲਈ ਸਪੈਸ਼ਲ ਆਫਰ ਵੀ ਪੇਸ਼ ਕੀਤੇ ਸਨ, ਜਿਸ ਵਿਚ ਆਲ ਹੇਅਰ ਸਰਵਿਸ, ਨੇਲਜ਼ ਸਰਵਿਸ, ਸਕਿਨ ਸਰਵਿਸ, ਆਲ ਪਾਰਟੀ ਮੇਕਅੱਪ ’ਤੇ ਵਿਸ਼ੇਸ਼ ਛੂਟ ਦਿੱਤੀ ਜਾ ਰਹੀ। ਦੱਸਣਯੋਗ ਹੈ ਕਿ ਬੀਨੂੰ ਕਪੂਰ ਹੁਣ ਤੱਕ ਕਈ ਪ੍ਰਸਿੱਧ ਮਾਡਲਜ਼ ਅਤੇ ਬ੍ਰਾਈਡਲ ਮੇਕਅੱਪ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਮੇਕਅੱਪ ਦਾ ਟਰੈਂਡ ਕਾਫੀ ਬਦਲ ਚੁੱਕਾ ਹੈ। ਬੀਨੂੰ ਕਪੂਰ ਨੇ ਦੱਸਿਆ ਕਿ ਇਸ ਅਕੈਡਮੀ ਵਿਚ ਬੱਚਿਆਂ ਨੂੰ ਸਕਿਨ ਤੇ ਮੇਅਕਪ ਨਾਲ ਸਬੰਧਿਤ ਕੋਰਸ ਵੀ ਕਰਵਾਏ ਜਾਂਦੇ ਹਨ। ਬ੍ਰਾਈਡਲ, ਹੇਅਰ ਕਟਿੰਗ, ਬ੍ਰਾਈਡਲ ਮੇਅਕਪ, ਈਵੈਂਟ ਮੇਅਕਪ, ਪਾਰਟੀ ਮੇਅਕਪ ਆਦਿ ਸੁਵਿਧਾਵਾਂ ਉਪਲਬਧ ਹਨ। ਬੀਨੂੰ ਕਪੂਰ 2017 ਤੋਂ ਇਕ ਪ੍ਰਸਿੱਧ ਮੇਅਕਪ ਆਰਟਿਸਟ ਵਜੋਂ ਇਸ ਖੇਤਰ ਨਾਲ ਜੁੜੇ ਹਨ। ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਆਪਣੀ ਸਫਲਤਾ ਭਰਿਆ ਇਕ ਸਾਲ 7 ਜੁਲਾਈ 2026 ਨੂੰ ਮੁਕੰਮਲ ਕਰਨ ਜਾ ਰਹੀ ਹੈ। ਇਸ ਅਕੈਡਮੀ’ ਨੂੰ ਉਨ੍ਹਾਂ ਮਿਹਨਤ ਅਤੇ ਲਗਨ ਨਾਲ ਸਫਲਤਾ ਬੁਲੰਦੀਆਂ ’ਤੇ ਪਹੁੰਚਾਇਆ ਹੈ। ਬੀਨੂੰ ਕਪੂਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਕ ਸਾਲ ਵਿਚ ਗਾਹਕਾਂ ਦਾ ਭਰਪੂਰ ਪਿਆਰ ਤੇ ਸਹਿਯੋਗ ਮਿਲਿਆ ਹੈ। ਬੀਨੂੰ ਕਪੂਰ ਨੇ ਦੱਸਿਆ ਕਿ 7 ਜੁਲਾਈ ਨੂੰ ਸੈਲੂਨ-ਅਕੈਡਮੀ ਵਿਖੇ ਹੋਣ ਵਾਲੇ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੌਰਾਨ ਗੁਰੂ ਜੀ ਦਾ ਸਤਿਸੰਗ ਹੋਵੇਗਾ ਅਤੇ ਉਪਰੰਤ ਸ਼ਾਮ ਨੂੰ ਇਸ ਖੁਸ਼ੀ ਨੂੰ ਸਾਂਝੀ ਕਰਦਿਆਂ ਕੇਕ ਕਟਿੰਗ ਸੈਰੇਮਣੀ ਹੋਵੇਗੀ। ਬੀਨੂੰ ਕਪੂਰ ਨੇ ਕਿਹਾ ਕਿ ਉਨ੍ਹਾਂ ਦੇ ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਦੇ ਪਤੀ ਜਤਿਨ ਕਪੂਰ, ਸਹੁਰਾ ਮਹਿੰਦਰ ਕਪੂਰ ਅਤੇ ਸੱਸ ਪਿੰਕੀ ਕਪੂਰ ਦਾ ਵੱਡਾ ਸਹਿਯੋਗ ਰਿਹਾ ਹੈ।