ਰੋਟਰੀ ਕਲੱਬ ਆਸਥਾ ਵੱਲੋਂ ਗੁਰੂ ਘਰ ਦੇ ਆਸ਼ੀਰਵਾਦ ਨਾਲ ਨਵੇਂ ਸਾਲ ਦੀ ਸ਼ੁਰੂਆਤ ਰੋਟਰੀ ਕਲੱਬ ਆਸਥਾ ਵੱਲੋਂ ਗੁਰੂ ਘਰ ਦੇ ਆਸ਼ੀਰਵਾਦ ਨਾਲ ਨਵੇਂ ਸਾਲ ਦੀ ਸ਼ੁਰੂਆਤ
Publish Date: Sun, 05 Jul 2026 04:29 PM (IST)
Updated Date: Sun, 05 Jul 2026 04:30 PM (IST)
- ਅਸ਼ੋਕ ਸ਼ਰਮਾ ਬਣੇ ਪ੍ਰਧਾਨ ਤੇ ਸਰਬਜੀਤ ਸਿੰਘ ਸਕੱਤਰ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਨਵ-ਨਿਯੁਕਤ ਪ੍ਰਧਾਨ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ ਨੇ ਨਵੇਂ ਰੋਟਰੀ ਸਾਲ 2026-27 ਦੀ ਸ਼ੁਰੂਆਤ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਬਾਬਾ ਬੁਖਾਰੀ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਨਾਲ ਕੀਤੀ। ਇਸ ਮੌਕੇ ਕਲੱਬ ਮੈਂਬਰਾਂ ਨੇ ਮੱਥਾ ਟੇਕ ਕੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਾਬਕਾ ਪ੍ਰਧਾਨ ਅਮਨ ਸ਼ਰਮਾ ਅਤੇ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ ਅਤੇ ਹਾਜ਼ਰ ਸਮੂਹ ਕਲੱਬ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਜ਼ੋਨਲ ਚੇਅਰਮੈਨ ਡਾ. ਜਸਪ੍ਰੀਤ ਸਿੰਘ ਗਰੋਵਰ ਅਤੇ ਅਸਿਸਟੈਂਟ ਗਵਰਨਰ ਵਰੁਣ ਕੱਕੜ ਉਚੇਚੇ ਤੌਰ ’ਤੇ ਪੁੱਜੇ ਅਤੇ ਐੱਮਓਸੀ ਦੀ ਭੂਮਿਕਾ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਨੇ ਨਿਭਾਈ। ਇਸ ਮੌਕੇ ਅਸ਼ੋਕ ਸ਼ਰਮਾ ਅਤੇ ਸਰਬਜੀਤ ਸਿੰਘ ਨੇ ਸਮੂਹ ਕਲੱਬ ਮੈਂਬਰਾਂ ਕੋਲੋਂ ਆਉਣ ਵਾਲੇ ਸਾਲ ਵਿਚ ਸਹਿਯੋਗ ਦੀ ਆਸ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਰੋਟਰੀ ਦਾ ਚੱਕਰ ਆਪਣਾ ਸਾਲ ਪੂਰਾ ਕਰਨ ਉਪਰੰਤ ਹਰ ਨਵੇਂ ਪ੍ਰਧਾਨ ਅਤੇ ਨਵੀਂ ਟੀਮ ਨੂੰ ਆਪਣੀ ਕਾਰਗੁਜ਼ਾਰੀ ਦਿਖਾਉਣ ਦਾ ਮੌਕਾ ਦਿੰਦਾ ਹੈ। ਦੱਸਣਯੋਗ ਹੈ ਕਿ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਪਿਛਲੇ ਸਾਲ ਵੀ ਪ੍ਰਧਾਨ ਅਤੇ ਸਕੱਤਰ ਦੀ ਭੂਮਿਕਾ ਨਿਭਾ ਰਹੇ ਸਨ ਅਤੇ ਸਾਡੇ ਨਵੇਂ ਪ੍ਰਧਾਨ ਰਜੇਸ਼ ਬਧਵਾਰ ਦੇ ਅਚਾਨਕ ਬਿਮਾਰ ਹੋ ਜਾਣ ਕਾਰਨ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਬੋਰਡ ਮੈਂਬਰਾਂ ਵੱਲੋਂ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਨੂੰ ਦੂਸਰੇ ਸਾਲ ਦੇ ਲਈ ਵੀ ਨਿਰੰਤਰ ਪ੍ਰਧਾਨ ਥਾਪਿਆ ਤਾਂ ਜੋ ਰੋਟਰੀ ਦਾ ਚੱਕਰ ਆਪਣੀ ਗਤੀ ਵਿਚ ਚੱਲਦਾ ਰਹੇ ਅਤੇ ਬੋਰਡ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਅਗਲੇ ਸਾਲ ਦੇ ਪ੍ਰਧਾਨ ਰਜੇਸ਼ ਬੱਧਵਾਰ ਅਤੇ ਸਕੱਤਰ ਬਲਦੇਵ ਰਾਜ ਮੰਨਨ ਹੋਣਗੇ। ਇਸ ਮੌਕੇ ਡਿਸਟ੍ਰਿਕਟ ਗਵਰਨਰ (2028-29) ਐਚਐੱਸ ਜੋਗੀ, ਕਲੱਬ ਫਰਸਟ ਲੇਡੀ ਸਤਪ੍ਰਭਾ ਸ਼ਰਮਾ, ਸਾਬਕਾ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ, ਐਗਜੈਕਟਿਵ ਸੈਕਟਰੀ ਪਰਮਜੀਤ ਸਿੰਘ, ਅਸਿਸਟੈਂਟ ਗਵਰਨਰ ਕੇਐਸ ਚੱਠਾ, ਮਨਮੋਹਣ ਸਿੰਘ, ਡਿਸਟ੍ਰਿਕਟ ਕੋਆਰਡੀਨੇਟਰ ਲਿਟਰੇਸੀ ਅਸ਼ਵਨੀ ਅਵਸਥੀ, ਸਾਬਕਾ ਪ੍ਰਧਾਨ ਅਮਨ ਸ਼ਰਮਾ, ਸਾਬਕਾ ਅਸਿਸਟੈਂਟ ਗਵਰਨਰ ਗੁਰਮੀਤ ਸਿੰਘ ਹੀਰਾ, ਚੰਦਰ ਮੋਹਨ, ਰਾਜਕੁਮਾਰ, ਅੰਦੇਸ਼ ਭੱਲਾ, ਬਲਦੇਵ ਸਿੰਘ ਸੰਧੂ ਲੁਹਾਰਕਾ, ਹਰਦੇਸ਼ ਦਵੇਸਰ, ਡਾ. ਗਗਨਦੀਪ ਸਿੰਘ, ਡੀਡੀਪੀਓ ਸਤੀਸ਼ ਸ਼ਰਮਾ, ਰਕੇਸ਼ ਸ਼ਰਮਾ, ਵਿਨੋਦ ਕਪੂਰ, ਡਾ. ਰਣਵੀਰ ਬੇਰੀ, ਮਨਿੰਦਰ ਸਿਮਰਨ, ਬ੍ਰਿਗੇਡੀਅਰ ਗਿਆਨ ਸਿੰਘ ਸੰਧੂ, ਜੇਐਸ ਲਿਖਾਰੀ, ਪ੍ਰਿੰਸੀਪਲ ਦਵਿੰਦਰ ਸਿੰਘ, ਸਤਪਾਲ ਕੌਰ, ਮਮਤਾ ਅਰੋੜਾ ਰਚਨਾ ਸਿੰਘਲਾ, ਸੋਨੀਆ ਬੁੱਧੀ ਰਾਜਾ ਆਦਿ ਬੋਰਡ ਮੈਂਬਰ ਹਾਜ਼ਰ ਸਨ।