‘ਆਪ’ ਦੀ ਸਰਕਾਰ ਨੇ ਸੂਬੇ ਨੂੰ ਕਰਜ਼ੇ ਦੇ ਬੋਝ ਹੇਠਾਂ ਦੱਬਿਆ : ਡਿੰਪਾ ‘ਆਪ’ ਸਰਕਾਰ ਨੇ ਪੰਜਾਬ ਨੂੰ ਕਰਜੇ ਦੇ ਬੋਝ ਥੱਲੇ ਦੱਬਿਆ: ਡਿੰਪਾ
Publish Date: Tue, 30 Jun 2026 07:03 PM (IST)
Updated Date: Wed, 01 Jul 2026 04:08 AM (IST)
ਬਲਰਾਜ ਸਿੰਘ, ਪੰਜਾਬੀ ਜਾਗਰਣ, ਵੇਰਕਾ : ਵਿਧਾਨ ਸਭਾ ਹਲਕਾ ਪੂਰਬੀ ਦੀ ਪੱਤੀ ਬੱਗੇਵਾਲੀ ਵਿਖੇ ਕਾਂਗਰਸ ਪਾਰਟੀ ਵੱਲੋਂ ਵਿਸ਼ਾਲ ਰੈਲੀ ਕਰਵਾਈ ਗਈ। ਇਸ ਦੌਰਾਨ ਜਸਬੀਰ ਸਿੰਘ ਡਿੰਪਾ ਗਿੱਲ ਹਲਕਾ ਇੰਚਾਰਜ ਅੰਮ੍ਰਿਤਸਰ ਪੂਰਬੀ ਨੇ ਕਿਹਾ ਕਿ ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ ਨਰੋਲ ਝੂਠ ਦੇ ਨਾਂ ’ਤੇ ਬਣੀ ਸਰਕਾਰ ਜ਼ਿਆਦਾ ਚਿਰ ਨਹੀਂ ਚੱਲ ਸਕਦੀ। ਇਸ ਦੇ ਪਤਨ ਦਾ ਸਮਾਂ ਨਜ਼ਦੀਕ ਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਸਾਫ ਸੁਥਰੀ ਤੇ ਭ੍ਰਿਸ਼ਟਾਚਾਰ ਰਹਿਤ ਸਰਕਾਰ ਬਣਾੳੇਣ ਲਈ ਲੋਕਾਂ ਨੂੰ ਝੂਠੇ ਲਾਰੇ ਲਾਏ ਗਏ। ਪਰ ਅਫਸੋਸ ਦੀ ਗੱਲ ਇਹ ਹੈ ਕਿ ‘ਆਪ’ ਸਰਕਾਰ ’ਚ ਰਿਸ਼ਵਤਖੋਰੀ, ਧੋਖੇਬਾਜੀ ਕਈ ਗੁਣਾ ਵਧ ਗਈ ਹੈ। ਆਪ ਦੇ ਮੰਤਰੀ ਅਤੇ ਵਿਧਾਇਕਾਂ ਵੱਲੋਂ ਰਿਸ਼ਵਤਖੋਰੀ ਨੂੰ ਇਥੋਂ ਤੱਕ ਵਧਾ ਦਿੱਤਾ ਹੈ ਕਿ ਲੋਕ ਜੋ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਕਾਕੇ ਕਹਿੰਦੇ ਸਨ। ਉਨ੍ਹਾਂ ਵੱਲੋਂ ਤਿੰਨ ਤੋਂ ਚਾਰ-ਚਾਰ ਕਿਿਲਆਂ ਦੇ ਮਹਿਲ ਛੱਤੇ ਗਏ ਹਨ। ਉਧਰ ਆਮ ਆਦਮੀ ਜਦੋਂ ਥਾਣੇ, ਕੋਰਟ ਕਚਿਹਰੀ ਜਾਂਦਾ ਹੈ। ਉਦੋਂ ਉਨ੍ਹਾਂ ਨੂੰ ਆਪਣੇ ਜਾਇਜ਼ ਕੰਮਾਂ ਲਈ ਮੋਟੀ ਰਿਸ਼ਵਤ ਦੇਣੀ ਪੈਂਦੀ ਹੈ। ਅਜਿਹੇ ਹਾਲਾਤਾਂ ’ਚ ਸਰਕਾਰ ਤੋਂ ਡਰੇ ਲੋਕ ਆਪਣਾ ਮੂੰਹ ਖੋਲ੍ਹਣ ਤੋਂ ਕਤਰਾਉਂਦੇ ਹਨ। ਡਿੰਪਾ ਨੇ ਕਿਹਾ ਕਿ ਸੂਬੇ ਦੇ ਲੋਕ ਆਪ ਸਰਕਾਰ ਨੂੰ ਚੱਲਦਾ ਵੇਖਣਾ ਚਾਉਂਦੇ ਹਨ। ਹਾਲਾਤ ਅਜਿਹੇ ਬਣੇ ਹਨ ਕਿ ਇਸ ਵਾਰ ਆਮ ਆਦਮੀ ਪਾਰਟੀ ਦਾ ਖਾਤਾ ਖੁੱਲ੍ਹਣਾ ਅੋਖਾ ਹੋਵੇਗਾ। ਡਿੰਪਾ ਨੇ ਕਿਹਾ ਕਿ ਆਪ ਵੱਲੋਂ ਕਰਵਾਏ ਗਏ ਸਰਵੇ ਆਉਣ ਬਾਅਦ ਸਿਰਫ ਪੈਸੇ ਇਕੱਠੇ ਕਰਨ ਦਾ ਕੰਮ ਰਹਿ ਗਿਆ ਹੈ। ਉਨ੍ਹਾਂ ਸੰਬੋਧਨ ਕਰਦੇ ਕਿਹਾ ਕਿ 2022 ’ਚ ਜਦੋਂ ਸਰਕਾਰ ਆਈ ਸੀ ਤਾਂ ਉਸ ਵੇਲੇ ਪੰਜਾਬ ਸਿਰ 2 ਲੱਖ 10 ਹਜ਼ਾਰ ਕਰੋੜ ਦਾ ਕਰਜ਼ਾ ਸੀ ਪਰ ਹੁਣ ਇਹ ਕਰਜ਼ਾ 4 ਲੱਖ ਸਤਵੰਜਾ ਕਰੋੜ ਤੱਕ ਪਹੁੰਚ ਗਿਆ ਹੈ। ਇਸ ਮੋਕੇ ਅਮਨਦੀਪ ਕੌਰ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਐੱਸਸੀ ਸੈੱਲ ਦਾ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ। ਇਸ ਮੌਕੇ ਮਨਿੰਦਰ ਸਿੰਘ ਲੱਕੀ ਸੰਧੂ, ਬਲਰੀਰ ਸਿੰਘ ਬੀਰਾ, ਬਾਊ, ਲਖਵਿੰਦਰ ਸਿੰਘ, ਸੁਖਦੇਵ ਸਿੰਘ ਸਹਿਮੀ, ਬੀਬੀ ਚਰਨਜੀਤ ਕੌਰ, ਕੇਵਲ ਕੁਮਾਰ, ਮਲਵਿੰਦਰ ਸਿੰਘ ਮੱਲ੍ਹੀ, ਭੁਪਿੰਦਰ ਸਿੰਘ, ਮਲੱਖ ਰਾਏ, ਤਰਲੋਕ ਸਿੰਘ, ਡਾ. ਹਰਤੇਜ ਸਿੰਘ ਬੇਦੀ, ਬਲਕਾਰ ਸਿੰਘ, ਊਸ਼ਾ ਰਾਣੀ, ਸੋਨੀਆਂ ਤੋਂ ਇਲਾਵਾ ਕਾਂਗਰਸੀ ਵਰਕਰਜ਼ ਮੋਜੂਦ ਸਨ।