- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾਕਟਰਾਂ ਨੇ ਸ਼ਹਿਰ ਵਾਸੀਆਂ ਦੀ ਤੰਦਰੁਸਤੀ ਦੀ ਕੀਤੀ ਕਾਮਨਾ

ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪਹਿਲੀ ਜੁਲਾਈ ਦਾ ਦਿਨ ਵਿਸ਼ਵ ਡਾਕਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਸਮਰਪਿਤ ਗੁਰੂ ਨਗਰੀ ਦੀਆਂ ਵਿਸ਼ੇਸ਼ ਸਿਹਤ ਸਹੂਲਤਾਂ ਨੂੰ ਸਮਰਪਿਤ ਅਤੇ ਕਾਬਲ ਡਾਕਟਰਾਂ ਦੇ ਪੈਨਲ ਵੱਲੋਂ ਜਿੱਥੇ ਗੁਰੂ ਨਗਰੀ ਦੇ ਵਾਸੀਆਂ ਨੂੰ ਤੰਦਰੁਸਤੀ ਖੁਸ਼ਹਾਲੀ ਤੇ ਖੁਸ਼ੀਆਂ ਭਰੇ ਜੀਵਨ ਦੀ ਕਾਮਨਾ ਕੀਤੀ, ਉਥੇ ਹੀ ਉਨ੍ਹਾਂ ਕਿਹਾ ਸ਼ਹਿਰ ਵਿਚ ਹਰ ਹਸਪਤਾਲ ਦੇ ਦਰਵਾਜੇ 24 ਘੰਟੇ ਮਰੀਜ਼ਾਂ ਲਈ ਵਿਸ਼ੇਸ਼ ਤੌਰ ’ਤੇ ਖੁੱਲ੍ਹੇ ਹਨ। ਇਸ ਮੌਕੇ ਡਾ. ਜਗਨਜੋਤ ਕੌਰ ਡਿਪਟੀ ਡਾਇਰੈਕਟਰ ਡੈਂਟਲ, ਡਾ. ਕਰਮਜੀਤ ਸਿੰਘ ਮੈਡੀਕਲ ਸੁਪਰੀਡੈਂਟ ਜੀਐੱਨਡੀਐੱਚ, ਡਾ. ਸਵਿੰਦਰ ਸਿੰਘ ਡਾਇਰੈਕਟਰ ਮੈਂਟਲ ਹਸਪਤਾਲ, ਡਾ. ਜਸਪ੍ਰੀਤ ਸਿੰਘ ਗਰੋਵਰ, ਡਾ. ਦਿਨੇਸ਼ ਕੁਮਾਰ ਡੀਐੱਮ ਨਿਰਾਲੋਜੀ, ਡਾ. ਅਵਤਾਰ ਸਿੰਘ, ਸਰਪ੍ਰਸਤ ਅਮਨਦੀਪ ਉਜਾਲਾ ਸਿਗਨਲਜ਼ ਹਸਪਤਾਲ, ਡਾ. ਨਰੇਸ਼ ਚਾਵਲਾ, ਮੁਖੀ ਸਵਾਸ ਹਸਪਤਾਲ, ਡਾ. ਨਿਰਮਲ ਕਾਜਲ, ਮੁਖੀ, ਕਾਜਲ ਚੈਸਟ ਸੈਂਟਰ ਡਾ. ਗੁਰਵਿੰਦਰ ਸਿੰਘ, ਚੀਫ ਆਰਥੋਪੈਡਿਕ ਸਰਜਨ, ਹਰਗੁਣ ਹਸਪਤਾਲ, ਡਾ. ਮਨਪ੍ਰੀਤ ਸਿੰਘ ਸਰਜਨ ਤੇ ਮਾਹਰਾਂ ਦੇ ਪੈਨਲ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਇਕ ਵਿਅਕਤੀ ਨੂੰ 10 ਲੱਖ ਰੁਪਏ ਦੇ ਦਿੱਤੇ ਸਿਹਤ ਬੀਮੇ ਦੀ ਉਹ ਤਾਰੀਫ ਕਰਦੇ ਹਨ। ਇਸ ਨਾਲ ਅੱਜ ਹਰ ਲੋੜਵੰਦ ਮਰੀਜ਼ ਜੋ ਕੀ ਇਹ ਚੰਗੇ ਇਲਾਜ ਦਾ ਹੱਕਦਾਰ ਬਣ ਗਿਆ ਹੈ, ਇਸ ਦਾ ਸਿਹਰਾ ਸਰਕਾਰ ਦੇ ਹੱਥ ਜਾਂਦਾ ਹੈ। ਮਾਹਿਰਾਂ ਨੇ ਕਿਹਾ ਕਿ ਜਦੋਂ ਵੀ ਸਮੇਂ-ਸਮੇਂ ’ਤੇ ਕੋਈ ਕੁਦਰਤੀ ਆਫਤ ਬਣ ਕੇ ਆਈ ਹੈ, ਚਾਹੇ ਉਹ ਕਰੋਨਾ ਹੋਵੇ ਜਾਂ ਹੜ ਦੀ ਸਥਿਤੀ ਹੋਵੇ ਅੰਮ੍ਰਿਤਸਰ ਦੇ ਡਾਕਟਰਾਂ ਨੇ ਬਿਨਾਂ ਕਿਸੇ ਲਾਲਚ ਦੇ ਆਪਣੇ ਹਸਪਤਾਲਾਂ ਦੇ ਦਰਵਾਜ਼ੇ ਐਂਬੂਲੈਂਸਾਂ ਤੇ ਆਪਣੀਆਂ ਸਮੂਹ ਮੈਡੀਕਲ ਟੀਮਾਂ ਲੋਕ ਅਰਪਤ ਕਰ ਦਿੱਤੀਆਂ ਸਨ। ਉਹ ਸਦਾ ਹੀ ਹਰ ਸਮੇਂ ਸ਼ਹਿਰ ਵਾਸੀਆਂ ਦੀਆਂ ਸਿਹਤ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਤਿਆਰ ਹਨ। ਡਾਕਟਰਾਂ ਨੇ ਕਿਹਾ ਕਿ ਸ਼ਹਿਰ ਵਾਸੀ ਆਪਣੀ ਸਿਹਤ ਨੂੰ ਮੁੱਖ ਤਵੱਜੋ ਦੇਣ ਅਤੇ ਗੈਰ ਮਿਆਰੀ ਖਾਣਿਆਂ ਤੋਂ ਪ੍ਰਹੇਜ਼ ਕਰਨ ਖੁੱਲੇ ਵਿੱਚ ਵਿਕਣ ਵਾਲੇ ਤੇ ਬਿਨਾਂ ਮਾਨਤਾ ਪ੍ਰਾਪਤ ਥਾਵਾਂ ਤੋਂ ਖਾਦ ਪਦਾਰਥ ਖਾਣਾ ਇਕ ਜਹਿਰ ਤੋਂ ਘੱਟ ਨਹੀਂ ਹੈ। ਇਸ ਲਈ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਘਰੇਲੂ ਖਾਣਿਆਂ ਦੀ ਹੀ ਆਦਤ ਪਾਓ। ਇਸ ਤੋਂ ਇਲਾਵਾ ਆਪਣੇ ਬੱਚਿਆਂ ਦੀ ਤੰਦਰੁਸਤੀ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਮੋਬਾਈਲਾਂ ਦੀ ਦੂਰੀ ’ਤੇ ਰੱਖਿਆ ਜਾਵੇ ਕਿਉਂਕਿ ਮੋਬਾਇਲ ਦੀ ਦੁਰਵਰਤੋਂ ਨਾਲ ਜਿੱਥੇ ਦਿਮਾਗੀ ਤੰਤਰ ਖਰਾਬ ਹੁੰਦਾ ਹੈ, ਉਥੇ ਹੀ ਬੱਚਿਆਂ ਦੀ ਮਾਨਸਿਕ ਸਿਹਤ ਉੱਤੇ ਵੀ ਭੈੜਾ ਅਸਰ ਪੈਂਦਾ ਹੈ। ਅੰਤ ’ਚ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਹਸਪਤਾਲ ਵੱਲੋਂ ਹਰ ਲੋੜਵੰਦ ਨੂੰ ਪਹਿਲ ਦੇ ਆਧਾਰ ਤੇ ਬਿਹਤਰੀ ਇਲਾਜ ਵਿਵਸਥਾ ਮੁਹਈਆ ਕਰਾਉਣ ਨੂੰ ਮੁੱਖ ਮੰਤਵ ਵਜੋਂ ਲਿਆ ਹੈ ਤਾਂ ਜੋ ਕੋਈ ਵੀ ਵਿਅਕਤੀ ਬਿਨਾਂ ਇਲਾਜ ਤੋਂ ਵਾਂਝਾ ਨਾ ਰਹਿ ਸਕੇ, ਇਹ ਉਨ੍ਹਾਂ ਦਾ ਡਾਕਟਰ ਦਿਵਸ ’ਤੇ ਪ੍ਰਣ ਹੈ। ਅੰਤ ’ਚ ਉਨ੍ਹਾਂ ਨੇ ਵਿਸ਼ਵ ਭਰ ਦੇ ਡਾਕਟਰਾਂ ਨੂੰ ਡਾਕਟਰ ਦਿਵਸ ਦੀ ਵਧਾਈ ਦਿੱਤੀ।