ਬਜੁਰਗਾਂ ਦੀਆਂ ਅਸੀਸਾਂ ਤੇ ਪਿਆਰ ਦੀ ‘ਗਲਵਕੜੀ’ ਬਣਦੀ ਹੈ ਤਾਕਤ: ਅਕਸ਼ੈ ਸ਼ਰਮਾ
ਬਜੁਰਗਾਂ ਦੀਆਂ ਅਸੀਸਾਂ ਤੇ ਪਿਆਰ ਦੀ ‘ਗਲਵਕੜੀ’ ਬਣਦੀ ਹੈ ਮੇਰੀ ਤਾਕਤ: ਅਕਸ਼ੈ ਸ਼ਰਮਾ
Publish Date: Tue, 16 Jun 2026 07:20 PM (IST)
Updated Date: Wed, 17 Jun 2026 04:07 AM (IST)

(ਪੰਜਾਬੀ ਜਾਗਰਣ ਵਿਸ਼ੇਸ਼) ਨੇਤਾ ਬਾਅਦ ’ਚ....ਪਹਿਲਾਂ ਤੁਹਾਡਾ ਪੁੱਤਰ ਹਾਂ, ਰਾਜਨੀਤੀ ਜਰੀਏ ਲੋਕ ਸੇਵਾ ਹੀ ਮੇਰੀ ਮੁੱਖ ਤਰਜੀਹ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਰੋਜਾਨਾ ਹੱਲ ਕਰਵਾ ਰਹੇ ਹਨ ਅਕਸ਼ੈ ਸ਼ਰਮਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ‘ਪੁੱਤਰ ਸਾਡੇ ਇਲਾਕੇ ਵਿਚ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਹੈ’, ਬੇਟਾ ਮੇਰਾ ਲੜਕਾ ਨਸ਼ਾ ਨਹੀਂ ਛੱਡ ਰਿਹਾ ਹੈ, ਉਸ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਦਾਖਲ ਕਰਵਾ ਦਿਓ, ਮੇਰੇ ਕੋਲ ਦਵਾਈ ਲਈ ਪੈਸੇ ਨਹੀਂ ਹਨ, ਮੇਰੀ ਵੀ ਮਦਦ ਕਰ ਦਿਓ। ਅਜਿਹੀਆਂ ਕਈ ਸ਼ਿਕਾਇਤਾਂ ਤੇ ਆਪਣੀਆਂ ਮੁਸ਼ਕਿਲਾਂ ਲੈ ਕੇ ਲੋਕ ਹਲਕਾ ਉਤਰੀ ਦੇ ਯੂਥ ਆਗੂ ਅਕਸ਼ੈ ਸ਼ਰਮਾ ਕੋਲ ਰੋਜਾਨਾ ਪੁੱਜਦੇ ਹਨ। ਅਕਸ਼ੈ ਸ਼ਰਮਾ ਵਲੋਂ ਰੋਜਾਨਾ ਇਨ੍ਹਾਂ ਬਜੁਰਗਾਂ ਤੇ ਹੋਰਨਾਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਦਿਆਂ ਹੱਲ ਕਰਵਾਇਆ ਜਾਂਦਾ ਹੈ। ਹਲਕਾ ਉੱਤਰੀ ਤੋਂ ਯੂਥ ਆਗੂ ਅਤੇ ਭਾਜਪਾ ਵਿਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਅਕਸ਼ੈ ਸ਼ਰਮਾ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਰੋਜਾਨਾ ਆਪਣੇ ਦਫਤਰ ਵਿਚ ਮਿਲਦੇ ਹਨ ਅਤੇ ਉਨ੍ਹਾਂ ਦੀ ਸਾਦਗੀ ਅਤੇ ਮਿਲਾਪੜਾ ਸੁਭਾਅ ਹਰ ਕਿਸੇ ਨੂੰ ਕਾਇਲ ਕਰ ਦਿੰਦਾ ਹੈ। ਆਪਣੀ ਸਮੱਸਿਆਵਾਂ ਤੇ ਮੁਸ਼ਕਿਲਾਂ ਦਾ ਹੱਲ ਹੁੰਦਿਆਂ ਦੇਖ ਲੋਕ ਚਿਹਰਿਆਂ ’ਤੇ ਮੁਸਕਾਨ ਲੈ ਕੇ ਪਰਤਦੇ ਹਨ ਅਤੇ ਬਜੁਰਗਾਂ ਵਲੋਂ ਅਕਸ਼ੈ ਸ਼ਰਮਾ ਨੂੰ ‘ਗਲਵਕੜੀ’ ਵਿਚ ਲੈਂਦਿਆਂ ਅਸ਼ੀਰਵਾਦ ਤੇ ਅਸੀਸਾਂ ਦਿੱਤੀਆਂ ਜਾਂਦੀਆਂ ਹਨ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਅਕਸ਼ੈ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਰਾਜਨੀਤਕ ਸਫਰ ਵਿਦਿਆਰਥੀ ਸੰਘਰਸ਼ ਤੋਂ ਸ਼ੁਰੂ ਹੋਇਆ ਸੀ। ਯੂਨੀਵਰਸਿਟੀ ਵਿਚ ਵਿਿਦਆਰਥੀ ਸੰਘ ਚੋਣ ਲੜੀ ਸੀ ਅਤੇ ਪ੍ਰਧਾਨ ਚੁਣੇ ਗਏ। ਵਿਦਿਆਰਥੀਆਂ ਦੇ ਹੱਕਾਂ ਲਈ ਕਈ ਲੜਾਈਆਂ ਲੜੀਆਂ। 2018 ਵਿਚ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ। ਅਸੀਂ ਸਟੂਡੈਂਟਾਂ ਦੀ ਦਸਤਖਤ ਮੁਹਿੰਮ ਚਲਾ ਕੇ ਵਿਧਾਨਸਭਾ ਦੇ ਫਲੋਰ ’ਤੇ ਪਾਸ ਕਰਵਾਇਆ ਸੀ ਕਿ ਆਉਣ ਵਾਲੇ ਸਮੇਂ ਵਿਚ ਸੂਬੇ ਦੇ ਹਰ ਕਾਲਜ ਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਚੋਣਾਂ ਹੋਈਆਂ ਕਰਨਗੀਆਂ, ਜਦ ਚੋਣਾਂ ਹੋਣਗੀਆਂ ਤਾਂ ਉਥੋਂ ਵੀ ਨੌਜਵਾਨ ਲੀਡਰ ਨਿਕਲ ਕੇ ਅੱਗੇ ਆਉਣਗੇ। ਪੰਜਾਬ ਵਿਚ ਬਹੁਤ ਸਮੇਂ ਵਿਦਿਆਰਥੀ ਚੋਣਾਂ ਬੰਦ ਹਨ, ਵਿਿਦਆਰਥੀ ਚੋਣਾਂ ਹੋਣੀਆਂ ਚਾਹੀਦੀਆਂ ਹਨ। ਵਿਿਦਆਰਥੀ ਚੋਣਾਂ ਤੋਂ ਨਿਕਲਿਆ ਲੀਡਰ ਤੇ ਪੈਰਾਸ਼ੂਟ ਰਾਹੀਂ ਉਤਰੇ ਲੀਡਰ ਵਿਚ ਜਮੀਨ-ਅਸਮਾਨ ਦਾ ਫਰਕ ਹੁੰਦਾ ਹੈ। ਇਸ ਤੋਂ ਬਾਅਦ ਹੌਲੀ-ਹੌਲੀ ਰਾਜਨੀਤੀ ਵੱਲ ਕਦਮ ਵਧਾਏ ਤੇ ਭਾਰਤੀ ਜਨਤਾ ਪਾਰਟੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਾਰੀਆਂ ਸਕੀਮਾਂ ਤੇ ਯੋਜਨਾਵਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਉਹ ਆਪਣੇ ਹਲਕਾ ਉਤਰੀ ਸਥਿਤ ਡਾਇਮੰਡ ਐਵੀਨਿਊ ਦੇ ਦਫਤਰ ਵਿਖੇ ਆਪਣੀਆਂ ਮੀਟਿੰਗਾਂ ਤੇ ਪ੍ਰੋਗਰਾਮਾਂ ਵਿਚ ਹਾਜ਼ਰੀ ਭਰਨ ਤੋਂ ਇਲਾਵਾ ਸ਼ਾਮ 3 ਵਜੇ ਤੋਂ ਰਾਤ 10 ਵਜੇ ਤੱਕ ਬੈਠਦੇ ਹਨ। ਹਰ ਵਰਗ ਦੇ ਇਨਸਾਨ ਦੀ ਮਦਦ ਕਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਹਾਂ। ਬਾਕਸ 2026 ’ਚ ਵੀ 1947 ਵਰਗੀਆਂ ਸਮੱਸਿਆਵਾਂ ਉਨ੍ਹਾਂ ਕਿਹਾ ਕਿ 2026 ’ਚ ਵੀ 1947 ਵਰਗੀਆਂ ਸਮੱਸਿਆਵਾਂ ਹਨ। ਬਾਥਰੂਮ, ਛੱਤਾਂ, ਲਾਈਟ, ਪੀਣ ਵਾਲਾ ਪਾਣੀ, ਗੰਦੇ ਪਾਣੀ ਦੀ ਸਮੱਸਿਆ, ਬਿਜਲੀ ਦੀਆਂ ਨੀਵੀਆਂ ਤਾਰਾਂ ਦੀਆਂ ਸਮੱਸਿਆਵਾਂ ਹਨ। ਅੱਜ ਵੀ ਲੋਕ ਇਨ੍ਹਾਂ ਸਮੱਸਿਆਵਾਂ ’ਤੇ ਲੜ ਰਹੇ ਹਨ। ਲੋਕਾਂ ਨੂੰ ਚੰਗੀ ਪੜ੍ਹਾਈ, ਚੰਗੇ ਇਲਾਜ, ਚੰਗੇ ਕਾਨੂੰਨ ਤੇ ਸੁਰੱਖਿਆ ਅਤੇ ਚੰਗੇ ਵਾਤਾਵਰਨ ਦੀ ਲੋੜ ਹੈ। ਵਪਾਰੀ ਸੁਰੱਖਿਆ ਮਹਿਸੂਸ ਕਰੇ, ਵਿਿਦਆਰਥੀ ਪੜ੍ਹ ਸਕਣ ਅਤੇ ਸਹੀ ਇਲਾਜ ਮੁਹੱਈਆ ਹੋ ਸਕੇ। ਕਦੇ ਪੰਜਾਬ ਦੇ ਪਾਣੀ ਨੂੰ ਘਿਓ ਵਰਗਾ ਮੰਨਿਆ ਜਾਂਦਾ ਸੀ, ਅੱਜ ਉਹੀ ਪਾਣੀ ਜਹਿਰ ਵਾਂਗ ਬਣ ਚੁੱਕਾ ਹੈ। ਅੱਜ ਪੀਣ ਵਾਲੀ ਪਾਣੀ ਤੋਂ ਹੈਪੇਟਾਈਟਸ-ਬੀ, ਹੈਪੇਟਾਈਟਸ-ਸੀ, ਲੀਵਰ ਤੇ ਸਟੋਨ ਦੀ ਸਮੱਸਿਆਵਾਂ ਆ ਰਹੀਆਂ ਹਨ। ਬਾਕਸ ਸਮਾਜ ਸੇਵਾ ’ਚ ਵੀ ਮੋਹਰੀ, ਹਰ ਐਤਵਾਰ ਲੱਗਦੀ ਹੈ ‘ਸੇਵਾ ਸਭਾ’ ਅਕਸ਼ੈ ਸ਼ਰਮਾ ਨੇ ਕਈ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਵੀ ਕਰਵਾਏ ਹਨ ਅਤੇ ਇਹ ਸੇਵਾ ਅਗਾਂਹ ਵੀ ਜਾਰੀ ਹੈ। ਉਨ੍ਹਾਂ ਵਲੋਂ ਕੁਝ ਬੱਚਿਆਂ ਦੀ ਪੜ੍ਹਾਈ ਲਈ ਆਰਥਿਕ ਮਦਦ ਵੀ ਕੀਤੀ ਜਾ ਰਹੀ ਹੈ ਅਤੇ ਕਈਆਂ ਨੂੰ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਕਈ ਨੌਜਵਾਨਾਂ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਦਾਖਲ ਕਰਵਾ ਕੇ ਇਲਾਜ ਕਰਵਾ ਰਹੇ ਹਨ। ਹਰ ਮਹੀਨੇ ਵਿਚ 2-3 ਵਾਰ ਮੈਡੀਕਲ ਕੈਂਪ ਵੀ ਲਗਵਾਏ ਜਾਂਦੇ ਹਨ। ਕਈ ਅਪਾਹਜਾਂ ਨੂੰ ਟ੍ਰਾਈਸਾਈਕਲ ਵੀ ਮੁਹੱਈਆ ਕਰਵਾਏ ਹਨ। ਹਰ ਐਤਵਾਰ ਉਨ੍ਹਾਂ ਦੇ ਦਫਤਰ ਵਿਚ ‘ਸੇਵਾ ਸਭਾ’ ਲੱਗਦੀ ਹੈ। ਇਸ ਸੇਵਾ ਸਭਾ ਵਿਚ ਲੋੜਵੰਦ ਇਨਸਾਨ ਆਪਣੀ-ਆਪਣੀ ਜਰੂਰਤ ਅਨੁਸਾਰ ਦੱਸਦੇ ਹਨ ਕਿ ਉਨ੍ਹਾਂ ਨੂੰ ਕਿਹੜੀ ਚੀਜ ਦੀ ਲੋੜ ਹੈ। ਅਕਸ਼ੈ ਸ਼ਰਮਾ ਵਲੋਂ ਉਸ ਅਨੁਸਾਰ ਪਹੁੰਚ ਕਰਨ ਵਾਲੇ ਪਰਿਵਾਰਾਂ ਦੀ ਉਹ ਸਮਾਨ ਮੁਹੱਈਆ ਕਰਵਾ ਕੇ ਮਦਦ ਕੀਤੀ ਜਾਂਦੀ ਹੈ। ਹੜਾਂ ਦੀ ਸਥਿਤੀ ਦੌਰਾਨ ਉਨ੍ਹਾਂ ਕਈ ਪਰਿਵਾਰਾਂ ਦੇ ਘਰ ਵੀ ਬਣਵਾਏ ਸਨ। ਅਕਸ਼ੈ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਦਾ ਮੁੁੱਖ ਮਕਸਦ ਹੀ ਲੋਕ ਸੇਵਾ ਹੈ ਅਤੇ ਉਹ ਰਾਜਨੀਤੀ ਜਰੀਏ ਲੋਕ ਸੇਵਾ ਨੂੰ ਹੀ ਪਹਿਲ ਦਿੰਦੇ ਹਨ। ਉਨ੍ਹਾਂ ਦੇ ਪਰਿਵਾਰ ਵਿਚੋਂ ਕੋਈ ਵੀ ਰਾਜਨੀਤੀ ਵੱਲ ਨਹੀਂ ਸੀ। ਅਕਸ਼ੈ ਅਨੁਸਾਰ ਰਾਜਨੀਤੀ ਵਿਚ ਇਸ ਜਜਬੇ ਨਾਲ ਆਇਆ ਕਿ ਲੋਕਾਂ ਦੇ ਦਰਦ ਤੇ ਸਮੱਸਿਆਵਾਂ ਨੂੰ ਹੱਲ ਕਰ ਸਕਾਂ। ਬਾਕਸ ਹੁਣ ਤੱਕ ਦੀਆਂ ਸੂਬਾ ਸਰਕਾਰਾਂ ਵਲੋਂ ਅਸਲ ਲੋਕ ਮੁੱਦੇ ਅਣਗੌਲੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਉੱਤਰੀ ਤੋਂ ਆਗੂ ਅਕਸ਼ੈ ਸ਼ਰਮਾ ਵੱਲੋਂ ‘ਮੇਰਾ ਬੂਥ ਸਭ ਤੋਂ ਮਜ਼ਬੂਤ’ ਅਭਿਆਨ ਤਹਿਤ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਹੈ। ਅਕਸ਼ੈ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੀ ਅਸਲੀ ਤਾਕਤ ਮਿਹਨਤਕਸ਼ ਲੋਕ ਹਨ ਅਤੇ ਇਸ ਸ਼ਹਿਰ ਦੀ ਰੀੜ ਦੀ ਹੱਡੀ ਹਨ ਤੁਹਾਡੀ ਮਿਹਨਤ ਨਾਲ ਹੀ ਇਹ ਸਿਸਟਮ ਚੱਲਦਾ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਸੂਬੇ ਦੀਆਂ ਮੌਜੂਦਾ ਸਰਕਾਰਾਂ ਵਲੋਂ ਲੋਕਾਂ ਦੇ ਅਸਲ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਸੜਕਾਂ, ਸੀਵਰ ਤੇ ਲਾਈਟਾਂ ਲਗਾਉਣਾ ਹੀ ਵਿਕਾਸ ਨਹੀਂ। ਅਸਲੀ ਵਿਕਾਸ ਉਹ ਹੈ ਜਿੱਥੇ ਆਮ ਇਨਸਾਨ ਨੂੰ ਢੰਗ ਦਾ ਇਲਾਜ, ਬੱਚਿਆਂ ਨੂੰ ਸਿੱਖਿਆ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ। ਬਾਕਸ ਵੋਟ ਸ਼ਕਤੀ ਦਾ ਕਰੋ ਸਹੀ ਇਸਤੇਮਾਲ ਅਕਸ਼ੈ ਸ਼ਰਮਾ ਨੇ ਵੋਟ ਦੀ ਮਹੱਤਤਾ ਬਾਰੇ ਕਿਹਾ ਕਿ ‘ਤੁਹਾਡੀ ਵੋਟ ਤੁਹਾਡਾ ਅਧਿਕਾਰ’ ਹੈ। ਇਹ ਇਕ ਦਿਨ ਦਾ ਨਹੀਂ, ਸਗੋਂ ਪੰਜ ਸਾਲਾਂ ਦਾ ਫੈਸਲਾ ਹੁੰਦਾ ਹੈ। ਇਸ ਨੂੰ ਕਦੇ ਵੀ ਛੋਟੇ ਲਾਭਾਂ ਲਈ ਨਾ ਵੇਚੋ। ਅੰਤ ਵਿਚ ਉਨ੍ਹਾਂ ਨੇ ਕਿਹਾ ਕਿ ਇਕ ਵਿਕਸਿਤ ਪਰਿਵਾਰ, ਵਿਕਸਿਤ ਮੁਹੱਲਾ ਅਤੇ ਵਿਕਸਿਤ ਇਲਾਕਾ ਮਿਲ ਕੇ ਹੀ ਇੱਕ ਮਜ਼ਬੂਤ ਅਤੇ ਵਿਕਸਿਤ ਅੰਮ੍ਰਿਤਸਰ ਦੀ ਨੀਂਹ ਰੱਖਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਆਪਣੀ ਵੋਟ ਸ਼ਕਤੀ ਦਾ ਇਸਤੇਮਾਲ ਚੰਗੀ ਸਰਕਾਰ ਚੁਣਨ ਲਈ ਕਰੇ ਅਤੇ ਬਜੁਰਗ ਵੀ ਆਪਣੀ ਆਉਣ ਵਾਲੀ ਪੀੜ੍ਹੀ ਦਾ ਉਜਵਲ ਭਵਿੱਖ ਦੇਖਦੇ ਹੋਏ ਹੀ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ।