ਹਰ ਹਰ ਮਹਾਦੇਵ ਸੇਵਾ ਦਲ ਦੀ ਅਹਿਮ ਮੀਟਿੰਗ
ਹਰ ਹਰ ਮਹਾਦੇਵ ਸੇਵਾ ਦਲ ਦੀ ਅਹਿਮ ਬੈਠਕ
Publish Date: Tue, 09 Jun 2026 05:37 PM (IST)
Updated Date: Wed, 10 Jun 2026 04:06 AM (IST)

ਸ਼੍ਰੀ ਅਮਰਨਾਥ ਯਾਤਰਾ ਲਈ ਲੰਗਰ ਦੀਆਂ ਤਿਆਰੀਆਂ ਮੁਕੰਮਲ ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਵਿੱਚ ਲਗਾਏ ਜਾਣ ਵਾਲੇ ਭੰਡਾਰੇ (ਲੰਗਰ) ਲਈ ਹਰ ਹਰ ਮਹਾਦੇਵ ਸੇਵਾ ਦਲ ਬੁਢਲਾਡਾ ਦੀ ਇੱਕ ਅਹਿਮ ਮੀਟਿੰਗ ਚੇਅਰਮੈਨ ਪ੍ਰਿੰਸ ਵਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ’ਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਸਾਰੀਆਂ ਸ਼ਾਖਾਵਾਂ ਨੇ ਹਿੱਸਾ ਲਿਆ। ਅੰਮ੍ਰਿਤਸਰ ਤੋਂ ਅਮਿਤ ਅਬਰੋਲ, ਗੋਵਿੰਦ ਸ਼ਰਮਾ, ਰਾਹੁਲ ਸ਼ਰਮਾ, ਵਿਸ਼ਾਲ ਸ਼ਰਮਾ, ਕੁਲਵਿੰਦਰ ਵਾਲੀਆ, ਮਨੀਸ਼ ਅਰੋੜਾ, ਸੁਰੇਸ਼ ਕੁਮਾਰ, ਉਦੈ ਅਬਰੋਲ ਅਤੇ ਪੰਕਜ ਕਾਲੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰਿੰਸ ਵਰਮਾ ਨੇ ਸਾਰੀਆਂ ਸ਼ਾਖਾਵਾਂ ਨੂੰ ਜਾਣਕਾਰੀ ਦਿੱਤੀ ਕਿ ਬਾਲਟਾਲ ਦੇ ਬੇਸ ਕੈਂਪ ਅਤੇ ਉੱਪਰ ਪਵਿੱਤਰ ਗੁਫਾ ਦੀ ਪਹਿਲੀ ਪੌੜੀ ਤੇ 28ਵਾਂ ਵਿਸ਼ਾਲ ਭੰਡਾਰਾ ਸਭ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ। ਇਸ ਲੰਗਰ ਦੀ ਰਵਾਨਗੀ 16 ਨੂੰ ਬੁਢਲਾਡਾ ਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਲੰਗਰ ਲਈ ਲੱਗਣ ਵਾਲੀ ਰਾਸ਼ਨ ਸਮੱਗਰੀ ਦੀ ਜ਼ਿੰਮੇਵਾਰੀ ਵੱਖ-ਵੱਖ ਸ਼ਾਖਾਵਾਂ ਨੂੰ ਸੌਂਪੀ ਗਈ ਹੈ। ਅੰਮ੍ਰਿਤਸਰ ਦੇ ਪ੍ਰਧਾਨ ਅਮਿਤ ਅਬਰੋਲ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਅੰਮ੍ਰਿਤਸਰ ਸ਼ਾਖਾ ਨੂੰ ਰਿਫਾਇੰਡ ਤੇ ਮੁਰੱਬੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਸਮੂਹ ਮੈਂਬਰਾਂ ਨੇ ਭਰੋਸਾ ਦਿੱਤਾ ਕਿ ਬਾਲਟਾਲ ਬੇਸ ਕੈਂਪ ਅਤੇ ਗੁਫਾ ਦੀ ਪਹਿਲੀ ਪੌੜੀ ਤੇ ਜਿੰਨੇ ਵੀ ਰਿਫਾਇੰਡ ਅਤੇ ਮੁਰੱਬੇ ਦੀ ਲੋੜ ਪਵੇਗੀ, ਅੰਮ੍ਰਿਤਸਰ ਵੱਲੋਂ ਪੂਰਾ ਟਰੱਕ ਭਰ ਕੇ ਭੇਜਿਆ ਜਾਵੇਗਾ। ਅਮਿਤ ਅਬਰੋਲ ਨੇ ਜਾਣਕਾਰੀ ਦਿੱਤੀ ਕਿ ਸ਼੍ਰਾਈਨ ਬੋਰਡ ਦੇ ਨਿਯਮਾਂ ਅਨੁਸਾਰ ਸਾਰੇ ਸ਼ਰਧਾਲੂਆਂ ਨੂੰ ਵਧੀਆ ਅਤੇ ਸਾਫ਼-ਸੁਥਰਾ ਖਾਣਾ ਦਿੱਤਾ ਜਾਵੇਗਾ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਵਾਰ ਭੰਡਾਰੇ ਵਿੱਚ ਪਹਿਲੀ ਵਾਰ ਵਿਸ਼ੇਸ਼ ਤੌਰ ਤੇ ਬੇਕਰੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਬੇਕਰੀ ਵਿੱਚ ਤਿਆਰ ਹੋਣ ਵਾਲੀਆਂ ਚੀਜ਼ਾਂ ਜਿਵੇਂ ਕਿ ਪੀਜ਼ਾ, ਬਰਗਰ, ਸੈਂਡਵਿਚ, ਪੇਸਟਰੀ ਅਤੇ ਕੇਕ ਸਾਰੇ ਯਾਤਰੀਆਂ ਨੂੰ ਖਿਲਾਏ ਜਾਣਗੇ। ਇਸ ਦੇ ਨਾਲ ਹੀ ਉੱਥੇ ਤਾਜ਼ੇ (ਫ੍ਰੈਸ਼) ਬਿਸਕੁਟ ਬਣਾ ਕੇ ਵੀ ਦਿੱਤੇ ਜਾਣਗੇ। ਬਾਬਾ ਜੀ ਦੇ ਦਰਸ਼ਨਾਂ ਲਈ ਆਉਣ ਵਾਲੇ ਜਿਸ ਵੀ ਸ਼ਿਵ ਭਗਤ ਦਾ ਉਸ ਦਿਨ ਜਨਮਦਿਨ ਹੋਵੇਗਾ, ਉੱਥੇ ਕੇਕ ਕੱਟ ਕੇ ਹਰ ਹਰ ਮਹਾਦੇਵ ਸੇਵਾ ਦਲ ਵੱਲੋਂ ਉਸ ਦਾ ਜਨਮਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ।