- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਸਮ ਵਿਭਾਗ (ਆਈਐੱਮਡੀ) ਦਾ ਕਹਿਣਾ ਹੈ ਕਿ ਇਸ ਦੌਰਾਨ ਕਈ ਸਥਾਨਾਂ 'ਤੇ ਭਾਰੀ ਬਾਰਿਸ਼ ਹੋ ਸਕਦੀ ਹੈ। 12 ਜੁਲਾਈ ਦੇ ਆਲੇ-ਦੁਆਲੇ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਤੇਜ਼ ਬਾਰਿਸ਼ ਦੇ ਆਸਾਰ ਹਨ।

ਜੇਐੱਨਐੱਨ, ਨਵੀਂ ਦਿੱਲੀ/ਲੁਧਿਆਣਾ : ਦੱਖਣ ਤੇ ਮੱਧ ਭਾਰਤ ਤੋਂ ਬਾਅਦ ਹੁਣ ਉੱਤਰ ਭਾਰਤ ਦੇ ਸੂਬਿਆਂ ’ਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋਣ ਜਾ ਰਿਹਾ ਹੈ। ਨਤੀਜੇ ਵਜੋਂ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਝਾਰਖੰਡ ਤੇ ਆਲੇ-ਦੁਆਲੇ ਦੇ ਸੂਬਿਆਂ ’ਚ ਅਗਲੇ ਇਕ ਹਫ਼ਤੇ ਤੱਕ ਬਾਰਿਸ਼ ਦਾ ਚੰਗਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਤਾਪਮਾਨ ’ਚ ਕਮੀ ਆਵੇਗੀ ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੁਮਸ ਭਰੀ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ (ਆਈਐੱਮਡੀ) ਦਾ ਕਹਿਣਾ ਹੈ ਕਿ ਇਸ ਦੌਰਾਨ ਕਈ ਸਥਾਨਾਂ 'ਤੇ ਭਾਰੀ ਬਾਰਿਸ਼ ਹੋ ਸਕਦੀ ਹੈ। 12 ਜੁਲਾਈ ਦੇ ਆਲੇ-ਦੁਆਲੇ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਤੇਜ਼ ਬਾਰਿਸ਼ ਦੇ ਆਸਾਰ ਹਨ।
ਮੌਸਮ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਮੁਤਾਬਕ ਵੈਸਟਰਨ ਪੰਜਾਬ ਦੇ ਕੁਝ ਹਿੱਸਿਆਂ ’ਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਨਹੀਂ ਹੋਇਆ। ਨੌਂ ਜੁਲਾਈ ਦੇ ਅੰਦਰ ਮੌਨਸੂਨ ਦੇ ਪੂਰੀ ਤਰ੍ਹਾਂ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਹੋ ਸਕਦੀ ਹੈ। 12 ਜੁਲਾਈ ਤੱਕ ਕੁਝ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੰਗਲਵਾਰ ਨੂੰ ਵੀ ਮੌਨਸੂਨ ਵਰ੍ਹਿਆ। ਪਟਿਆਲਾ ’ਚ ਸਭ ਤੋਂ ਵੱਧ 27.2 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ, ਜਦਕਿ ਮੋਹਾਲੀ ’ਚ 19.6 ਮਿਲੀਮੀਟਰ ਬਾਰਿਸ਼ ਹੋਈ। ਉਥੇ ਚੰਡੀਗੜ੍ਹ ’ਚ 10.2 ਮਿਲੀਮੀਟਰ, ਲੁਧਿਆਣਾ ’ਚ 2.2 ਮਿਲੀਮੀਟਰ, ਫ਼ਿਰੋਜ਼ਪੁਰ ’ਚ 5.5 ਮਿਲੀਮੀਟਰ, ਹੁਸ਼ਿਆਰਪੁਰ ਤੇ ਰੂਪਨਗਰ ’ਚ 1.1 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਉਥੇ ਕਈ ਜ਼ਿਲ੍ਹਿਆਂ ’ਚ ਦਿਨ ’ਚ ਹੁਮਸ ਭਰੀ ਗਰਮੀ ਰਹੀ।
ਪਿਛਲੇ ਹਫ਼ਤੇ ਤੱਕ ਪੂਰੇ ਦੇਸ਼ |ਚ ਆਮ ਤੋਂ 44 ਫ਼ੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਸੀ, ਪਰ ਇਸ ਤੋਂ ਬਾਅਦ ਕਈ ਸੂਬਿਆਂ ’ਚ ਚੰਗੀ ਬਾਰਿਸ਼ ਹੋਣ ਤੋਂ ਬਾਅਦ ਇਹ ਕਮੀ ਘਟ ਕੇ 20 ਫ਼ੀਸਦੀ ਰਹਿ ਗਈ ਹੈ। ਹਾਲਾਂਕਿ ਉੱਤਰ ਦੇ ਮੈਦਾਨੀ ਖੇਤਰਾਂ ਵਿਚ ਹੁਣ ਵੀ ਆਮ ਤੋਂ ਘੱਟ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਦੇ ਅਨੁਸਾਰ, ਮੌਨਸੂਨ ਮੰਗਲਵਾਰ ਨੂੰ ਗੁਜਰਾਤ ਦੇ ਬਾਕੀ ਹਿੱਸਿਆਂ ਅਤੇ ਰਾਜਸਥਾਨ ਅਤੇ ਹਰਿਆਣਾ ਦੇ ਕੁਝ ਹੋਰ ਇਲਾਕਿਆਂ |ਚ ਅੱਗੇ ਵਧ ਗਿਆ। ਇਸ ਦੇ ਇਕ-ਦੋ ਦਿਨਾਂ ਵਿਚ ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਬਾਕੀ ਹਿੱਸਿਆਂ ਨੂੰ ਵੀ ਕਵਰ ਕਰਦੇ ਹੋਏ ਪੂਰੇ ਦੇਸ਼ ਵਿਚ ਪਹੁੰਚਣ ਦੀ ਸੰਭਾਵਨਾ ਹੈ।
ਮੌਸਮ ’ਚ ਇਸ ਬਦਲਾਅ ਦਾ ਸਭ ਤੋਂ ਵੱਡਾ ਕਾਰਨ ਪੂਰਬੀ ਮੱਧ ਪ੍ਰਦੇਸ਼ ਦੇ ਉੱਪਰ ਬਣਿਆ ਘੱਟ ਦਬਾਅ ਦਾ ਖੇਤਰ ਹੈ। ਇਸ ਦੇ ਨਾਲ ਰਾਜਸਥਾਨ ਤੋਂ ਲੈ ਕੇ ਬੰਗਲਾਦੇਸ਼ ਤੱਕ ਇਕ ਟਰਫ ਲਾਈਨ ਸਰਗਰਮ ਹੈ। ਪੱਛਮੀ ਗੜਬੜੀ ਦਾ ਵੀ ਅਸਰ ਬਣਿਆ ਹੋਇਆ ਹੈ। ਇਨ੍ਹਾਂ ਤਿੰਨ ਮੌਸਮ ਪ੍ਰਣਾਲੀਆਂ ਦੇ ਇਕੱਠੇ ਸਰਗਰਮ ਹੋਣ ਕਾਰਨ ਮੰਗਲਵਾਰ ਨੂੰ ਦਿੱਲੀ ਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਭਾਰੀ ਬਾਰਿਸ਼ ਹੋਈ। ਉੱਤਰ ਭਾਰਤ ਵਿਚ ਲਗਾਤਾਰ ਬੱਦਲ ਬਣ ਰਹੇ ਹਨ ਅਤੇ ਚੰਗੀ ਬਾਰਿਸ਼ ਦੀ ਸਥਿਤੀ ਬਣੀ ਹੋਈ ਹੈ। ਪਹਾੜੀ ਸੂਬਿਆਂ ਵਿਚ ਵੀ ਮੰਗਲਵਾਰ ਤੋਂ ਬਾਰਿਸ਼ ਦੀ ਤੀਬਰਤਾ ਵਧਣ ਦੇ ਸੰਕੇਤ ਹਨ, ਜਿਸ ਨਾਲ ਮੈਦਾਨੀ ਖੇਤਰਾਂ ਵਿਚ ਆਉਣ ਵਾਲੀਆਂ ਨਦੀਆਂ ਦਾ ਪੱਧਰ ਵਧ ਸਕਦਾ ਹੈ। ਬਿਹਾਰ ਅਤੇ ਝਾਰਖੰਡ ’ਚ ਪੂਰੇ ਹਫ਼ਤੇ ਤੇਜ਼ ਬਰਸਾਤ, ਹਨੇਰੀ ਅਤੇ ਗਰਜ-ਚਮਕ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ।