- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰੁੜ ਪੁਰਾਣ 'ਚ ਦੱਸਿਆ ਗਿਆ ਹੈ ਕਿ ਮੌਤ ਤੋਂ ਬਾਅਦ ਜਦੋਂ ਆਤਮਾ ਯਮਲੋਕ ਦੀ ਤਰਫ਼ ਜਾਂਦੀ ਹੈ ਤਾਂ ਰਸਤੇ ਵਿਚ ਇੱਕ ਨਦੀ ਪੈਂਦੀ ਹੈ। ਉਸਦਾ ਨਾਂ ਵੈਤਰਣੀ ਨਦੀ ਹੈ। ਇਹ ਨਦੀ ਖ਼ੂਨ, ਮਾਸ ਤੇ ਹੱਡੀਆਂ ਨਾਲ ਭਰੀ ਹੋਈ ਹੈ। ਨਦੀ ਵਿੱਚ ਪੰਛੀ ਤੇ ਨੁਕੀਲੇ ਦੰਦਾਂ ਵਾਲੀਆਂ ਮੱਛੀਆਂ ਨਿਵਾਸ ਕਰਦੀਆਂ ਹਨ।

ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ 'ਚ ਕਈ ਮਹੱਤਵਪੂਰਨ ਧਾਰਮਿਕ ਗ੍ਰੰਥ ਹਨ, ਜਿਨ੍ਹਾਂ ਵਿਚ ਗਰੁੜ ਪੁਰਾਣ ਗ੍ਰੰਥ ਵੀ ਸ਼ਾਮਲ ਹੈ। ਇਸ ਧਾਰਮਿਕ ਗ੍ਰੰਥ ਵਿਚ ਮੌਤ ਅਤੇ ਉਸ ਤੋਂ ਬਾਅਦ ਦੇ ਸਫ਼ਰ ਬਾਰੇ ਦੱਸਿਆ ਗਿਆ ਹੈ। ਇਸ ਸਫ਼ਰ ਵਿਚ ਵੈਤਰਣੀ ਨਦੀ ਆਉਂਦੀ ਹੈ। ਗਰੁੜ ਪੁਰਾਣ 'ਚ ਦੱਸਿਆ ਗਿਆ ਹੈ ਕਿ ਇਹ ਇਕ ਬੇਹੱਦ ਭਿਆਨਕ ਨਦੀ ਹੈ ਅਤੇ ਯਮਲੋਕ ਤਕ ਪਹੁੰਚਣ ਲਈ ਆਤਮਾ ਨੂੰ ਵੈਤਰਣੀ ਨਦੀ ਪਾਰ ਕਰਨੀ ਪੈਂਦੀ ਹੈ ਤਾਂ ਅਜਿਹੇ 'ਚ ਆਓ ਇਸ ਆਰਟੀਕਲ 'ਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਗਰੁੜ ਪੁਰਾਣ 'ਚ ਵਰਣਿਤ ਵੈਤਰਣੀ ਨਦੀ ਦੇ ਰਹੱਸ ਬਾਰੇ।
ਗਰੁੜ ਪੁਰਾਣ 'ਚ ਦੱਸਿਆ ਗਿਆ ਹੈ ਕਿ ਮੌਤ ਤੋਂ ਬਾਅਦ ਜਦੋਂ ਆਤਮਾ ਯਮਲੋਕ ਦੀ ਤਰਫ਼ ਜਾਂਦੀ ਹੈ ਤਾਂ ਰਸਤੇ ਵਿਚ ਇੱਕ ਨਦੀ ਪੈਂਦੀ ਹੈ। ਉਸਦਾ ਨਾਂ ਵੈਤਰਣੀ ਨਦੀ ਹੈ। ਇਹ ਨਦੀ ਖ਼ੂਨ, ਮਾਸ ਤੇ ਹੱਡੀਆਂ ਨਾਲ ਭਰੀ ਹੋਈ ਹੈ। ਨਦੀ ਵਿੱਚ ਪੰਛੀ ਤੇ ਨੁਕੀਲੇ ਦੰਦਾਂ ਵਾਲੀਆਂ ਮੱਛੀਆਂ ਨਿਵਾਸ ਕਰਦੀਆਂ ਹਨ।
ਜਿਨ੍ਹਾਂ ਲੋਕਾਂ ਨੇ ਜੀਵਨ ਦੌਰਾਨ ਪਾਪ ਕੀਤੇ ਹੁੰਦੇ ਹਨ ਜਾਂ ਫਿਰ ਧਰਮ ਦੇ ਵਿਰੁੱਧ ਕੰਮ ਕੀਤਾ ਹੁੰਦਾ ਹੈ ਤਾਂ ਉਨ੍ਹਾਂ ਲੋਕਾਂ ਨੂੰ ਵੈਤਰਣੀ ਨਦੀ ਨੂੰ ਤੈਰ ਕੇ ਪਾਰ ਕਰਨਾ ਪੈਂਦਾ ਹੈ। ਇਸ ਦੌਰਾਨ ਆਤਮਾ ਨੂੰ ਉਹ ਨੋਚਦੇ ਅਤੇ ਕੱਟਦੇ ਹਨ।
ਜਿਨ੍ਹਾਂ ਲੋਕਾਂ ਨੇ ਜੀਵਨ ਵਿਚ ਕੋਈ ਪਾਪ ਨਹੀਂ ਕੀਤਾ ਹੁੰਦਾ, ਦਾਨ ਅਤੇ ਧਰਮ ਦੇ ਕੰਮ ਕੀਤੇ ਹੁੰਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ ਵੈਤਰਣੀ ਨਦੀ ਨੂੰ ਪਾਰ ਕਰਨ ਦੇ ਲਈ ਇਕ ਬੇੜੀ ਮਿਲ ਜਾਂਦੀ ਹੈ ਅਤੇ ਬਿਨਾਂ ਕਿਸੇ ਕਸ਼ਟ ਦੇ ਉਹ ਆਤਮਾ ਇਸ ਨਦੀ ਨੂੰ ਪਾਰ ਕਰ ਲੈਂਦੀ ਹੈ।
ਗਰੁੜ ਪੁਰਾਣ ਅਨੁਸਾਰ, ਜੇਕਰ ਮੌਤ ਦੇ ਦੌਰਾਨ ਜਾਂ ਮੌਤ ਤੋਂ ਬਾਅਦ ਗਊ ਦਾਨ ਕੀਤਾ ਜਾਂਦਾ ਹੈ ਤਾਂ ਉਸ ਆਤਮਾ ਨੂੰ ਵੈਤਰਣੀ ਨਦੀ ਨੂੰ ਪਾਰ ਕਰਦੇ ਸਮੇਂ ਗਊ ਮਾਤਾ ਦੀ ਮਦਦ ਪ੍ਰਾਪਤ ਹੁੰਦੀ ਹੈ। ਇਸ ਦੌਰਾਨ ਆਤਮਾ ਗਾਂ ਦੀ ਪੂੰਛ ਫੜ ਕੇ ਵੈਤਰਣੀ ਨਦੀ ਨੂੰ ਆਸਾਨੀ ਨਾਲ ਪਾਰ ਕਰ ਲੈਂਦੀ ਹੈ। ਇਸ ਲਈ ਗਊ ਦਾਨ ਕਰਨ ਦਾ ਬਹੁਤ ਮਹੱਤਵ ਹੈ।
ਆਤਮਾ ਵੈਤਰਣੀ ਨਦੀ ਨੂੰ ਪਾਰ ਕਰਨ ਤੋਂ ਬਾਅਦ ਯਮਰਾਜ ਕੋਲ ਪਹੁੰਚਦੀ ਹੈ। ਇੱਥੇ ਹਰੇਕ ਆਤਮਾ ਨੂੰ ਆਉਣਾ ਪੈਂਦਾ ਹੈ। ਯਮ ਦੇ ਸਾਹਮਣੇ ਆਤਮਾ ਨੂੰ ਜੀਵਨ ਦੌਰਾਨ ਕੀਤੇ ਗਏ ਕਰਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਆਤਮਾ ਦੇ ਕਰਮਾਂ ਦੇ ਅਨੁਸਾਰ ਯਮਰਾਜ ਆਪਣਾ ਨਿਆਂ ਸੁਣਾਉਂਦੇ ਹਨ।
ਮੌਤ ਤੋਂ ਬਾਅਦ ਵੈਤਰਣੀ ਨਦੀ ਨੂੰ ਪਾਰ ਕਰਨ ਦਾ ਵਿਸਥਾਰ ਨਾਲ ਵਰਣਨ ਗਰੁੜ ਪੁਰਾਣ ਦੇ ਪ੍ਰੇਤ ਖੰਡ 'ਚ ਮਿਲਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।