- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਵਾਦ ਤੋਂ ਬਾਅਦ ਸਕੂਲ ਦਾ ਦੌਰਾ ਕਰਨ ਵਾਲੇ ਤਹਿਸੀਲਦਾਰ ਸੱਤਿਆ ਨਾਰਾਇਣ ਨੇ ਕਿਹਾ ਸੀ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਸਰਕਾਰ ਦੀ ਬਿਨਾ ਕਿਸੇ ਮਨਜ਼ੂਰੀ ਤੋਂ ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਨੂੰ ਉਰਦੂ ਭਾਸ਼ਾ ਪੜ੍ਹਾਈ ਜਾ ਰਹੀ ਸੀ। ਤਹਿਸੀਲਦਾਰ ਦੀ ਸ਼ਿਕਾਇਤ ਤੋਂ ਬਾਅਦ ਅਦਾਰੇ ਦੇ ਪ੍ਰਿੰਸੀਪਲ ਤੇ ਸਬੰਧਤ ਅਧਿਆਪਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਸਿੱਖਿਆ ਵਿਭਾਗ ਵੀ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਹੈਦਰਾਬਾਦ (ਪੀਟੀਆਈ) :ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਵਿਚ ਬਿਨਾ ਸਰਕਾਰੀ ਇਜਾਜ਼ਤ ਉਰਦੂ ਪੜ੍ਹਾਉਣ ਦੇ ਦੋਸ਼ ਵਿਚ ਇਕ ਨਿੱਜੀ ਸਕੂਲ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਵਿਦਿਆਰਥੀਆਂ ਦੇ ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ। ਦੋਸ਼ ਹੈ ਕਿ ਆਰਮੂਰ ਦੇ ਭਵਿੱਸ਼ਿਆ ਦਰਸ਼ਨੀ ਸਕੂਲ ਵਿਚ ਹਿੰਦੀ ਅਧਿਆਪਕ, ਬਿਨਾ ਸਰਕਾਰੀ ਮਨਜ਼ੂਰੀ ਉਰਦੂ ਪੜ੍ਹਾ ਰਿਹਾ ਸੀ। ਉਰਦੂ ਦੇ ਸਿਲੇਬਸ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਅਜਿਹਾ ਕਰਨਾ ਨਿਯਮਾਂ ਦੀ ਉਲੰਘਣਾ ਹੈ।
27 ਜੂਨ ਨੂੰ ਸਾਹਮਣੇ ਆਈ ਇਸ ਘਟਨਾ ਤੋਂ ਬਾਅਦ ਭਾਜਪਾ ਤੇ ਹਿੰਦੂ ਜਥੇਬੰਦੀਆਂ ਨੇ ਵਿਰੋਧ ਤਿੱਖਾ ਰੋਸ ਮੁਜ਼ਾਹਰਾ ਕੀਤਾ। ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਸਕੂਲ ਦੇ ਨੁਮਾਇੰਦੇ ਦੀ ਸ਼ਿਕਾਇਤ ’ਤੇ ਭਾਜਪਾਈਾਂ ਦੇ ਖਿਲਾਫ਼ ਵੀ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਸਕੂਲ ’ਚ ਵੜ ਕੇ ਹਮਲਾ ਕੀਤਾ। ਵਿਵਾਦ ਤੋਂ ਬਾਅਦ ਪੁਲਿਸ, ਮਾਲ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸਕੂਲ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਵਿਵਾਦ ਤੋਂ ਬਾਅਦ ਸਕੂਲ ਦਾ ਦੌਰਾ ਕਰਨ ਵਾਲੇ ਤਹਿਸੀਲਦਾਰ ਸੱਤਿਆ ਨਾਰਾਇਣ ਨੇ ਕਿਹਾ ਸੀ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਸਰਕਾਰ ਦੀ ਬਿਨਾ ਕਿਸੇ ਮਨਜ਼ੂਰੀ ਤੋਂ ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਨੂੰ ਉਰਦੂ ਭਾਸ਼ਾ ਪੜ੍ਹਾਈ ਜਾ ਰਹੀ ਸੀ। ਤਹਿਸੀਲਦਾਰ ਦੀ ਸ਼ਿਕਾਇਤ ਤੋਂ ਬਾਅਦ ਅਦਾਰੇ ਦੇ ਪ੍ਰਿੰਸੀਪਲ ਤੇ ਸਬੰਧਤ ਅਧਿਆਪਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਸਿੱਖਿਆ ਵਿਭਾਗ ਵੀ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਪ੍ਰਸਾਰਤ ਵੀਡੀਓ ਵਿਚ ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀ ਦੱਸਦੇ ਹੋਏ ਨਜ਼ਰੀਂ ਪੈਂਦੇ ਹਨ ਕਿ ਉਨ੍ਹਾਂ ਨੂੰ ਸਕੂਲ ਵਿਚ ਹਰ ਰੋਜ ਉਰਦੂ ਪੜ੍ਹਾਈ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਦੇ ਸਕੂਲ ਸਟਾਫ ਨਾਲ ਬਹਿਸ ਕਰਨ ਤੇ ਉਨ੍ਹਾਂ ’ਤੇ ਹਮਲਾ ਕਰਨ ਦੇ ਵੀਡੀਓ ਵੀ ਸਾਹਮਣੇ ਆਏ ਹਨ।