- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਜਾ ਸਾਊਦੀ ਅਰਬ ਦਾ ਝੰਡਾ ਲੱਗਾ ਤੇਲ ਟੈਂਕਰ ਦੱਸਿਆ ਗਿਆ ਹੈ। ਐੱਲਐੱਨਜੀ ਲੈ ਕੇ ਜਾ ਰਹੇ ਕਤਰ ਦੇ ਟੈਂਕਰ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ ਅਤੇ ਇਸ ਵਿਚ ਵਿਸਫੋਟ ਹੋਣ ਦਾ ਖ਼ਤਰਾ ਹੈ। ਜਦਕਿ ਸਾਊਦੀ ਝੰਡੇ ਵਾਲਾ ਵਿਸ਼ਾਲ ਤੇਲ ਟੈਂਕਰ ਵੀ ਖ਼ਰਾਬ ਹੋ ਗਿਆ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ: ਪੱਛਮੀ ਏਸ਼ੀਆ ਵਿਚ ਸਥਾਈ ਸ਼ਾਂਤੀ ਦੀਆਂ ਵਧਦੀ ਉਮੀਦਾਂ ’ਤੇ ਮੰਗਲਵਾਰ ਨੂੰ ਉਸ ਸਮੇਂ ਸੰਕਟ ਦੇ ਬੱਦਲ ਫਿਰ ਮੰਡਰਾਉਣ ਲੱਗੇ, ਜਦੋਂ ਹੋਰਮੁਜ਼ ਸਟ੍ਰੇਟ ਵਿਚ ਤਿੰਨ ਟੈਂਕਰਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਹਮਲੇ ਦੀ ਲਪੇਟ ਵਿਚ ਆਏ ਟੈਂਕਰਾਂ ਵਿਚ ਕਤਰ ਤੋਂ ਭਾਰਤ ਆ ਰਹੇ ਜਹਾਜ਼ ਐੱਲਐੱਨਜੀਸੀ ਅਲ ਰੇਕਾਇਤ ’ਤੇ ਡ੍ਰੋਨ ਨਾਲ ਹਮਲਾ ਕੀਤਾ ਗਿਆ। ਇਸ ਘਟਨਾ ਵਿਚ ਕਿਸੇ ਦੇ ਪੀੜਤ ਹੋਣ ਦੀ ਖ਼ਬਰ ਨਹੀਂ ਹੈ। ਜਹਾਜ਼ ’ਤੇ 29 ਕ੍ਰੂ ਮੈਂਬਰ ਹਨ ਜਿਨ੍ਹਾਂ ਵਿੱਚੋਂ ਚਾਰ ਭਾਰਤੀ ਨਾਗਰਿਕ ਹਨ। ਮਿਲੀ ਜਾਣਕਾਰੀ ਅਨੁਸਾਰ, ਸਾਰੇ ਕ੍ਰੂ ਮੈਂਬਰ ਸੁਰੱਖਿਅਤ ਹਨ। ਹਮਲੇ ਤੋਂ ਬਾਅਦ ਜਹਾਜ਼ ਦੇ ਇੰਜਨ ਰੂਮ ਵਿਚ ਅੱਗ ਲੱਗ ਗਈ ਜਿਸ ਕਾਰਨ ਬਹੁਤ ਜ਼ਿਆਦਾ ਧੂੰਆਂ ਉੱਠਿਆ। ਇਹ ਜਹਾਜ਼ ਕਤਰ ਦੇ ਰਾਸ ਲਾਫਾਨ ਤੋਂ ਭਾਰਤ ਦੇ ਦਹੇਜ ਜਾ ਰਿਹਾ ਸੀ।
ਦੂਜਾ ਸਾਊਦੀ ਅਰਬ ਦਾ ਝੰਡਾ ਲੱਗਾ ਤੇਲ ਟੈਂਕਰ ਦੱਸਿਆ ਗਿਆ ਹੈ। ਐੱਲਐੱਨਜੀ ਲੈ ਕੇ ਜਾ ਰਹੇ ਕਤਰ ਦੇ ਟੈਂਕਰ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ ਅਤੇ ਇਸ ਵਿਚ ਵਿਸਫੋਟ ਹੋਣ ਦਾ ਖ਼ਤਰਾ ਹੈ। ਜਦਕਿ ਸਾਊਦੀ ਝੰਡੇ ਵਾਲਾ ਵਿਸ਼ਾਲ ਤੇਲ ਟੈਂਕਰ ਵੀ ਖ਼ਰਾਬ ਹੋ ਗਿਆ ਹੈ। ਇਸ ’ਤੇ ਕੱਚਾ ਤੇਲ ਲੱਦਿਆ ਦੱਸਿਆ ਗਿਆ ਹੈ। ਕਤਰ ਨੇ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਇਨ੍ਹਾਂ ਹਮਲਿਆਂ ਦੀ ਹਾਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਪਰ ਈਰਾਨ ’ਤੇ ਸ਼ੱਕ ਕੀਤਾ ਜਾ ਰਿਹਾ ਹੈ। ਇਹ ਘਟਨਾ ਈਰਾਨ ਦੇ ਮਰਹੂਮ ਸਰਬਉੱਚ ਆਗੂ ਅਯਾਤੁੱਲਾ ਅਲੀ ਖਾਮਨੇਈ ਦੀ ਅੰਤਿਮ ਯਾਤਰਾ ਦੌਰਾਨ ਵਾਪਰੀ ਹੈ।